'ਪਲਾਜ਼ਮਾ ਥੈਰੇਪੀ' ਨਾਲ ਠੀਕ ਹੋ ਰਹੇ ਨੇ ਕਰੋਨਾ ਦੇ ਮਰੀਜ਼, ਜਾਣੋ ਥੈਰੇਪੀ ਬਾਰੇ ਕੁਝ ਜਰੂਰੀ ਗੱਲਾਂ
Published : Apr 27, 2020, 8:52 am IST
Updated : Apr 27, 2020, 9:18 am IST
SHARE ARTICLE
plasma therapy
plasma therapy

ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਵੀ ਹੁਣ ਇਲਾਜ ਲਈ ਇਸ ਥੈਰੇਪੀ ਦੀ ਵਰਤੋਂ ਕਰਨ ਲਈ ਸਹਿਮਤੀ ਹੋ ਸਕਦੀ ਹੈ।

ਨਵੀਂ ਦਿੱਲੀ : ਦੇਸ਼ ਵਿਚ ਭਾਵੇਂ ਕਿ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਇਜਾਫਾ ਹੋ ਰਿਹਾ ਹੈ ਪਰ ਉੱਥੇ ਹੀ ਇਸ ਨੂੰ ਰੋਕਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਆਪਣਾਏ ਜਾ ਰਹੇ ਹਨ। ਇਸੇ ਵਿਚ ਵਧੀਆ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਨਵਿਆਂ ਤਰੀਕਿਆਂ ਨਾਲ ਲੋਕ ਠੀਕ ਵੀ ਹੋ ਰਹੇ ਹਨ। ਇਨ੍ਹਾਂ ਤਰੀਕਿਆਂ ਵਿਚ ਸਭ ਤੋਂ ਤਾਜ਼ਾ ਤਰੀਕਾ ਪਲਾਜ਼ਮਾਂ ਥੈਰਪੀ ਹੈ।

Coronavirus lockdown hyderabad lady doctor societyCoronavirus lockdown 

ਜਾਣੋਂ ਕੀ ਹੈ ਇਹ ਪਲਾਜ਼ਮਾਂ ਥੈਰਪੀ? ਜੋ ਕਰੋਨਾ ਦੇ ਮਰੀਜ਼ਾਂ ਨੂੰ ਠੀਕ ਕਰ ਰਹੀ ਹੈ । ਪਲਾਜਮਾ ਥੈਰਪੀ ਸੁਣਨ ਨੂੰ ਨਵਾਂ ਲਗਦਾ ਹੈ ਪਰ ਇਸ ਥੈਰਪੀ ਨਾਲ ਦਿੱਲੀ ਅਤੇ ਕਰਨਾਟਕ ਦੇ ਹਸਪਤਾਲਾਂ ਵਿਚ ਕਈ ਮਰੀਜ਼ ਠੀਕ ਹੋਏ ਹਨ। ਦੱਸ ਦੱਈਏ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਦੇ ਵੱਲੋਂ ਦਿੱਲੀ ਅਤੇ ਕਰਨਾਟਕ ਦੇ ਕੁਝ ਹਸਪਤਾਲਾ ਨੂੰ ਇਸ ਥੈਰਪੀ ਨੂੰ ਕਰਨ ਦੀ ਆਗਿਆ ਦਿੱਤੀ ਹੈ।

Coronavirus dr uma madhusudan an indian origin doctor treating multipleCoronavirus 

ਇਸ ਲਈ ਕਰੋਨਾ ਵਾਇਰਸ ਨਾਲ ਟੱਕਰ ਲੈਣ ਲਈ ਇਹ ਇਲਾਜ ਸਭ ਤੋਂ ਕਾਰਗਰ ਸਿੱਧ ਹੋ ਰਿਹਾ ਹੈ। ਦਿੱਲੀ ਦੇ ਆਈਐਲਬੀਐਸ ਹਸਪਤਾਲ ਦੇ ਮੁਖੀ ਡਾ: ਐਸ ਕੇ ਸਰੀਨ ਦਾ ਕਹਿਣਾ ਹੈ ਕਿ ਪਲਾਜ਼ਮਾ ਥੈਰੇਪੀ ਅਧੀਨ ਇਲਾਜ ਕੀਤੇ ਗਏ ਲੋਕਾਂ ਦਾ ਪਲਾਜ਼ਮਾ ਮਰੀਜ਼ਾਂ ਤੋਂ ਤਬਦੀਲ ਕੀਤਾ ਜਾਂਦਾ ਹੈ। ਥੈਰੇਪੀ ਵਿਚ ਐਂਟੀਬਾਡੀ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਰੀਰ ਵਿਚ ਕਿਸੇ ਵੀ ਵਾਇਰਸ ਜਾਂ ਬੈਕਟਰੀਆ ਦੇ ਵਿਰੁੱਧ ਬਣਦੀ ਹੈ।

Coronavirus cases reduced in tamil nadu the state is hoping to end the diseaseCoronavirus cases 

ਇਹ ਐਂਟੀਬਾਡੀ ਠੀਕ ਕੀਤੇ ਮਰੀਜ਼ ਦੇ ਸਰੀਰ ਵਿਚੋਂ ਕੱਡ ਕੇ ਬਿਮਾਰ ਮਰੀਜ਼ਾਂ ਦੇ ਸਰੀਰ ਵਿਚ ਪਾ ਦਿੱਤੀ ਜਾਂਦੀ ਹੈ। ਜਦੋਂ ਰੋਗੀ 'ਤੇ ਐਂਟੀਬਾਡੀਜ਼ ਦਾ ਪ੍ਰਭਾਵ ਹੁੰਦਾ ਹੈ, ਤਾਂ ਵਾਇਰਸ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ. ਇਸ ਤੋਂ ਬਾਅਦ, ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਦੱਸ ਦੱਈਏ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਹਾਲ ਹੀ ਵਿੱਚ ਕੋਰੋਨਾ ਵਾਇਰਸ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਵੀ ਹੁਣ ਇਲਾਜ ਲਈ ਇਸ ਥੈਰੇਪੀ ਦੀ ਵਰਤੋਂ ਕਰਨ ਲਈ ਸਹਿਮਤੀ ਹੋ ਸਕਦੀ ਹੈ।

Coronavirus health ministry presee conference 17 april 2020 luv agrawalCoronavirus 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement