
ਮੌਜੂਦਾ ਸਮੇਂ ਵਿਚ ਦਿੱਤੀਆਂ ਜਾਂਦੀਆਂ ਸਨ 30 ਛੁੱਟੀਆਂ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੰਗਦਾਨ ਕਰਨ ਵਾਲੇ ਆਪਣੇ ਕਰਮਚਾਰੀਆਂ ਨੂੰ 42 ਦਿਨਾਂ ਦੀ ਵਿਸ਼ੇਸ਼ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਵੱਡੀ ਸਰਜਰੀ ਤੋਂ ਬਾਅਦ ਠੀਕ ਹੋਣ ਲਈ ਲੱਗਣ ਵਾਲੇ ਸਮੇਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਮੌਜੂਦਾ ਸਮੇਂ ਵਿਚ ਅਜਿਹੇ ਮਾਮਲਿਆਂ ’ਚ 30 ਦਿਨਾਂ ਦੀ ਛੁੱਟੀ ਦੀ ਵਿਵਸਥਾ ਸੀ। ਪ੍ਰਸੋਨਲ ਮੰਤਰਾਲੇ ਦੁਆਰਾ ਜਾਰੀ ਇਕ ਆਦੇਸ਼ ਵਿਚ ਕਿਹਾ ਗਿਆ ਹੈ, "ਦਾਨੀ ਦੇ ਅੰਗ ਨੂੰ ਹਟਾਉਣ ਲਈ ਇਕ ਵੱਡੀ ਸਰਜਰੀ ਦੀ ਲੋੜ ਹੁੰਦੀ ਹੈ, ਜਿਸ ਕਾਰਨ ਦਾਨੀ ਨੂੰ ਠੀਕ ਹੋਣ ਵਿਚ ਸਮਾਂ ਲੱਗਦਾ ਹੈ, ਜਿਸ ਵਿਚ ਹਸਪਤਾਲ ਵਿਚ ਬਿਤਾਇਆ ਗਿਆ ਸਮਾਂ ਅਤੇ ਉਸ ਤੋਂ ਬਾਅਦ ਦੀ ਮਿਆਦ ਸ਼ਾਮਲ ਹੈ।"
ਇਹ ਵੀ ਪੜ੍ਹੋ: BJP ਨੂੰ ਵੋਟ ਨਾ ਦੇਣ ਦੀ ਅਪੀਲ ਕਰਦਾ ਇਹ ਪ੍ਰਚਾਰ ਵੀਡੀਓ ਬੰਗਾਲ ਚੋਣਾਂ 2021 ਲਈ ਬਣਾਇਆ ਗਿਆ ਸੀ
ਆਦੇਸ਼ ਵਿਚ ਕਿਹਾ ਗਿਆ ਹੈ, "ਦੂਜੇ ਮਨੁੱਖ ਦੀ ਮਦਦ ਕਰਨ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਵਿਚ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਵੱਧ ਤੋਂ ਵੱਧ 42 ਦਿਨਾਂ ਦੀ ਅਚਨਚੇਤ ਛੁੱਟੀ ਦਿੱਤੀ ਜਾਵੇਗੀ"। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਦਾਨ ਕਰਤਾ ਦੇ ਅੰਗ ਨੂੰ ਕੱਢਣ ਲਈ ਕੀਤੀ ਜਾਣ ਵਾਲੀ ਸਰਜਰੀ ਦੀ ਕਿਸਮ ਨੂੰ ਧਿਆਨ ਵਿਚ ਲਏ ਬਿਨਾਂ ਛੁੱਟੀ ਦੀ ਮਿਆਦ 42 ਦਿਨ ਦੀ ਹੋਵੇਗੀ, ਜੋ ਸਰਕਾਰੀ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਸਿਫ਼ਾਰਸ਼ ਅਨੁਸਾਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪਹਿਲਵਾਨਾਂ ਦਾ ਸੜਕਾਂ 'ਤੇ ਪ੍ਰਦਰਸ਼ਨ ਅਨੁਸ਼ਾਸਨਹੀਣ ਹੈ, ਇਹ ਭਾਰਤ ਦੇ ਅਕਸ ਨੂੰ ਖ਼ਰਾਬ ਕਰੇਗਾ - ਪੀਟੀ ਊਸ਼ਾ
ਹਸਪਤਾਲ ਵਿਚ ਭਰਤੀ ਹੋਣ ਦੇ ਦਿਨ ਤੋਂ ਆਮ ਤੌਰ 'ਤੇ ਇਕ ਵਾਰ ਵਿਚ ਵਿਸ਼ੇਸ਼ ਅਚਨਚੇਤੀ ਛੁੱਟੀ ਲਈ ਜਾਂਦੀ ਹੈ। ਹਾਲਾਂਕਿ ਜੇਕਰ ਲੋੜ ਹੋਵੇ ਤਾਂ ਸਰਕਾਰੀ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਸਿਫ਼ਾਰਸ਼ 'ਤੇ ਸਰਜਰੀ ਤੋਂ ਵੱਧ ਤੋਂ ਵੱਧ ਇਕ ਹਫ਼ਤਾ ਪਹਿਲਾਂ ਇਸ ਦਾ ਲਾਭ ਲਿਆ ਜਾ ਸਕਦਾ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਲਾਜ ਕਰ ਰਹੇ ਸਰਕਾਰੀ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ ਸਲਾਹ 'ਤੇ ਛੁੱਟੀ ਨੂੰ ਵੰਡਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।