Prithvi Shaw Selfie Controversy: ਸਪਨਾ ਗਿੱਲ ਨੇ ਪ੍ਰਿਥਵੀ ਸ਼ਾਅ ਖਿਲਾਫ਼ ਮੁੰਬਈ ਕੋਰਟ ਵਿਚ ਦਰਜ ਕਰਵਾਇਆ ਕੇਸ
Published : Apr 6, 2023, 3:25 pm IST
Updated : Apr 6, 2023, 3:25 pm IST
SHARE ARTICLE
Influencer Sapna Gill Files Molestation Complaint Against Cricketer Prithvi Shaw (File Photo)
Influencer Sapna Gill Files Molestation Complaint Against Cricketer Prithvi Shaw (File Photo)

17 ਅਪ੍ਰੈਲ ਨੂੰ ਹੋ ਸਕਦੀ ਹੈ ਸੁਣਵਾਈ

 

ਮੁੰਬਈ: ਸੋਸ਼ਲ ਮੀਡੀਆ ਇੰਫਲੂਐਂਸਰ ਸਪਨਾ ਗਿੱਲ (Social media influencer Sapna Gill) ਨੇ ਬੁੱਧਵਾਰ ਨੂੰ ਮੁੰਬਈ ਦੀ ਇਕ ਅਦਾਲਤ ਵਿਚ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਅਤੇ ਦੋ ਮਹੀਨੇ ਪਹਿਲਾਂ ਅੰਧੇਰੀ ਦੇ ਇਕ ਕਲੱਬ ਵਿਚ ਕਥਿਤ ਤੌਰ 'ਤੇ ਹਮਲਾ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਹੇਠ ਕ੍ਰਿਕਟਰ ਪ੍ਰਿਥਵੀ ਸ਼ਾਅ (Prithvi Shaw) ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਗਿੱਲ ਦੇ ਵਕੀਲ ਅਲੀ ਕਾਸਿਫ ਖਾਨ ਨੇ ਦੱਸਿਆ ਕਿ ਸ਼ਾਅ ਅਤੇ ਉਸ ਦੇ ਦੋਸਤ ਆਸ਼ੀਸ਼ ਦੇ ਖਿਲਾਫ ਅੰਧੇਰੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ 354, 324 ਅਤੇ 509 ਤਹਿਤ ਐਫਆਈਆਰ ਦਰਜ ਕਰਵਾਉਣ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਇਹ ਵੀ ਪੜ੍ਹੋ: ਸਕੂਲ 'ਚ ਦਾਖਲਾ ਲੈ ਕੇ ਵਾਪਸ ਪਰਤ ਰਹੀ 4 ਸਾਲਾ ਬੱਚੀ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ, ਮੌਤ

ਗਿੱਲ ਨੇ ਇਲਜ਼ਾਮ ਲਾਇਆ ਕਿ ਸ਼ਾਅ (23) ਨੇ ਫਰਵਰੀ ਵਿਚ ਉਸ ਨਾਲ ਕੁੱਟਮਾਰ ਕੀਤੀ ਸੀ। ਖਾਨ ਨੇ ਕਿਹਾ ਕਿ ਸ਼ਾਅ ਅਤੇ ਉਸ ਦੇ ਦੋਸਤ ਖਿਲਾਫ ਦੋਸ਼ ਦੇ ਸਮਰਥਨ ਵਿਚ ਸ਼ਿਕਾਇਤ ਦੇ ਨਾਲ ਇਕ ਸਰਕਾਰੀ ਹਸਪਤਾਲ ਦੁਆਰਾ ਜਾਰੀ ਕੀਤਾ ਗਿਆ ਇਕ ਮੈਡੀਕਲ ਸਰਟੀਫਿਕੇਟ ਨੱਥੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਏਅਰਪੋਰਟ ਪੁਲਿਸ ਸਟੇਸ਼ਨ ਦੇ ਕਰਮਚਾਰੀਆਂ ਦੇ ਖਿਲਾਫ ਆਪਣੀ ਡਿਊਟੀ ਨਾ ਨਿਭਾਉਣ ਅਤੇ ਸ਼ਾਅ ਅਤੇ ਹੋਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 354 ਦੇ ਤਹਿਤ ਐਫਆਈਆਰ (ਪਹਿਲੀ ਸੂਚਨਾ ਰਿਪੋਰਟ) ਦਰਜ ਨਾ ਕਰਨ ਲਈ ਇਕ ਵੱਖਰੀ ਸ਼ਿਕਾਇਤ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕੇਨ ਵਿਲੀਅਮਸਨ ਵਨਡੇ ਵਿਸ਼ਵ ਕੱਪ ਤੋਂ ਹੋ ਸਕਦਾ ਹੈ ਬਾਹਰ : ਚੇਨਈ ਖਿਲਾਫ IPL ਦੇ ਪਹਿਲੇ ਮੈਚ 'ਚ ਲੱਗੀ ਗੋਡੇ ’ਤੇ ਸੱਟ, ਹੋਵੇਗੀ ਸਰਜਰੀ

ਦੋਵਾਂ ਮਾਮਲਿਆਂ ਦੀ ਸੁਣਵਾਈ 17 ਅਪ੍ਰੈਲ ਨੂੰ ਹੋਣ ਦੀ ਸੰਭਾਵਨਾ ਹੈ। ਸਪਨਾ ਗਿੱਲ ਨੂੰ ਫਰਵਰੀ ਵਿਚ ਕੁਝ ਹੋਰ ਲੋਕਾਂ ਨਾਲ ਅੰਧੇਰੀ ਦੇ ਇਕ ਹੋਟਲ ਵਿਚ ਸੈਲਫੀ ਲੈਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਸ਼ਾਅ ’ਤੇ ਕਥਿਤ ਹਮਲੇ ਦੇ ਚਲਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ। ਹਮਲੇ ਦੇ ਮਾਮਲੇ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਗਿੱਲ ਨੇ ਸ਼ਾਅ, ਉਸ ਦੇ ਦੋਸਤ ਅਸ਼ੀਸ਼ ਯਾਦਵ ਅਤੇ ਹੋਰਾਂ ਖਿਲਾਫ ਅੰਧੇਰੀ ਦੇ ਏਅਰਪੋਰਟ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਮੁੰਬਈ ਦੇ ਬੱਲੇਬਾਜ਼ ਖਿਲਾਫ ਐਫਆਈਆਰ ਦਰਜ ਨਹੀਂ ਕੀਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement