ਸੜਕ 'ਤੇ ਈਦ ਦੀ ਨਮਾਜ਼ ਅਦਾ ਕਰਨ 'ਤੇ 1700 ਲੋਕਾਂ ਵਿਰੁਧ ਮਾਮਲਾ ਦਰਜ, ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦੇ ਇਲਜ਼ਾਮ
Published : Apr 27, 2023, 9:08 pm IST
Updated : Apr 27, 2023, 9:08 pm IST
SHARE ARTICLE
Kanpur Eid Namaz on Road FIR on 1700 people
Kanpur Eid Namaz on Road FIR on 1700 people

ਈਦਗਾਹ ਕਮੇਟੀ ਦੇ ਮੈਂਬਰ ਵੀ ਸ਼ਾਮਲ

 

ਕਾਨਪੁਰ: ਸੜਕ 'ਤੇ ਈਦ ਦੀ ਨਮਾਜ਼ ਅਦਾ ਕਰਨ 'ਤੇ 1700 ਲੋਕਾਂ ਵਿਰੁਧ 3 ਥਾਣਿਆਂ 'ਚ FIR ਦਰਜ ਕੀਤੀ ਗਈ ਹੈ। ਪੁਲਿਸ ਦਾ ਇਲਜ਼ਾਮ ਹੈ ਕਿ ਪਾਬੰਦੀ ਦੇ ਬਾਵਜੂਦ 22 ਅਪ੍ਰੈਲ ਨੂੰ ਜਾਜਮਾਉ, ਬਾਬੂਪੁਰਵਾ ਅਤੇ ਵੱਡੀ ਈਦਗਾਹ ਬੇਨਾਝਬਾਰ ਦੇ ਬਾਹਰ ਸੜਕ 'ਤੇ ਨਮਾਜ਼ ਅਦਾ ਕੀਤੀ ਗਈ ਸੀ। ਜਾਜਮਾਊ 'ਚ 200 ਤੋਂ 300, ਬਾਬੂਪੁਰਵਾ 'ਚ 40 ਤੋਂ 50, ਬਜਾਰੀਆ 'ਚ 1500 ਸ਼ਰਧਾਲੂਆਂ 'ਤੇ ਐੱਫਆਈਆਰ ਦਰਜ ਕੀਤੀ ਗਈ। ਇਨ੍ਹਾਂ ਵਿਚ ਈਦਗਾਹ ਕਮੇਟੀ ਦੇ ਮੈਂਬਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਅੰਗ ਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਹੁਣ 42 ਦਿਨਾਂ ਦੀ ਵਿਸ਼ੇਸ਼ ਛੁੱਟੀ ਦੇਵੇਗੀ ਕੇਂਦਰ ਸਰਕਾਰ

ਬੇਗਮਪੁਰਵਾ ਚੌਕੀ ਦੇ ਇੰਚਾਰਜ ਬ੍ਰਿਜੇਸ਼ ਕੁਮਾਰ ਨੇ ਦੱਸਿਆ ਕਿ ਈਦ ਤੋਂ ਪਹਿਲਾਂ ਸ਼ਾਂਤੀ ਕਮੇਟੀ ਦੀ ਮੀਟਿੰਗ ਹੋਈ ਸੀ। ਇਸ 'ਚ ਇਲਾਕੇ ਦੇ ਲੋਕਾਂ ਨੂੰ ਕਿਹਾ ਗਿਆ ਕਿ ਸੜਕ 'ਤੇ ਨਮਾਜ਼ ਨਹੀਂ ਪੜ੍ਹੀ ਜਾਵੇਗੀ। ਈਦ ਦੀ ਨਮਾਜ਼ ਈਦਗਾਹ ਅਤੇ ਮਸਜਿਦ ਦੇ ਅੰਦਰ ਹੀ ਅਦਾ ਕੀਤੀ ਜਾਵੇਗੀ। ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਨਮਾਜ਼ੀ ਭੀੜ ਕਾਰਨ ਨਮਾਜ਼ ਤੋਂ ਖੁੰਝ ਜਾਂਦਾ ਹੈ ਤਾਂ ਪੁਲਿਸ ਵੱਲੋਂ ਉਸ ਦੀ ਨਮਾਜ਼ ਦੁਬਾਰਾ ਪੜ੍ਹਾਉਣ ਦੇ ਪ੍ਰਬੰਧ ਕੀਤੇ ਜਾਣਗੇ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਨੇ ਕੁਲਦੀਪ ਧਾਲੀਵਾਲ ’ਤੇ ਲਗਾਏ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮ, ਕਾਰਵਾਈ ਦੀ ਕੀਤੀ ਮੰਗ

ਈਦ ਵਾਲੇ ਦਿਨ 22 ਅਪ੍ਰੈਲ ਨੂੰ ਸਵੇਰੇ 8 ਵਜੇ ਈਦਗਾਹ 'ਚ ਨਮਾਜ਼ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਹਜ਼ਾਰਾਂ ਦੀ ਭੀੜ ਈਦਗਾਹ ਦੇ ਸਾਹਮਣੇ ਵਾਲੀ ਸੜਕ 'ਤੇ ਇਕੱਠੀ ਹੋ ਗਈ। ਪਾਬੰਦੀ ਦੇ ਬਾਵਜੂਦ ਸਾਰਿਆਂ ਨੇ ਸੜਕ 'ਤੇ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਹ ਨਹੀਂ ਮੰਨੇ। ਇਸ ਦੌਰਾਨ ਜ਼ਿਲ੍ਹੇ ਵਿਚ ਧਾਰਾ-144 ਵੀ ਲਾਗੂ ਸੀ। ਇਸ ਕਾਰਨ ਚੌਕੀ ਇੰਚਾਰਜ ਦੀ ਸ਼ਿਕਾਇਤ ’ਤੇ ਪੁਲਿਸ ਨੇ ਈਦਗਾਹ ਕਮੇਟੀ ਦੇ ਮੈਂਬਰਾਂ ਅਤੇ ਉਥੇ ਨਮਾਜ਼ ਅਦਾ ਕਰਨ ਵਾਲਿਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੜਕ 'ਤੇ ਨਮਾਜ਼ ਅਦਾ ਕਰਨ ਵਾਲਿਆਂ ਦੀ ਸੀਸੀਟੀਵੀ ਫੁਟੇਜ ਤੋਂ ਪਛਾਣ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਾਰਤ ਦੀਆਂ 50% ਨਰਸਾਂ ਜਾਂਦੀਆਂ ਹਨ ਵਿਦੇਸ਼, ਨਵੇਂ ਨਰਸਿੰਗ ਕਾਲਜ ਖੋਲ੍ਹਣ 'ਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ?  

ਬਾਬੂਪੁਰਵਾ ਪੁਲਿਸ ਨੇ ਧਾਰਾ-186 (ਸਰਕਾਰੀ ਕੰਮ ਵਿਚ ਵਿਘਨ ਪਾਉਣਾ, ਧਾਰਾ-188 (ਧਾਰਾ-144 ਦੀ ਉਲੰਘਣਾ ਕਰਕੇ ਭੀੜ ਇਕੱਠੀ ਕਰਨਾ), ਧਾਰਾ-283 (ਭੀੜ ਇਕੱਠੀ ਕਰਕੇ ਰਸਤਾ ਰੋਕਣਾ), ਧਾਰਾ-341 ਅਤੇ ਜਨਤਕ ਸੇਵਾ ਵਿਚ ਰੁਕਾਵਟ ਪਾਉਣਾ ਅਤੇ ਧਾਰਾ-353 ਤਹਿਤ ਕੇਸ ਦਰਜ ਕੀਤਾ ਹੈ। ਮਰਕਜੀ ਈਦਗਾਹ ਬੇਨਾਜ਼ਬਾਰ 'ਚ ਪਾਬੰਦੀ ਦੇ ਬਾਵਜੂਦ ਬਜਰੀਆ ਥਾਣੇ 'ਚ ਸੜਕ 'ਤੇ ਨਮਾਜ਼ ਅਦਾ ਕਰਨ 'ਤੇ ਈਦਗਾਹ ਕਮੇਟੀ ਅਤੇ ਇਸ ਦੇ ਮੈਂਬਰਾਂ ਸਮੇਤ 1500 ਲੋਕਾਂ ਵਿਰੁਧ ਐੱਫਆਈਆਰ ਦਰਜ ਕੀਤੀ ਗਈ।

ਇਹ ਵੀ ਪੜ੍ਹੋ: ਸੂਡਾਨ ਤੋਂ ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ, 246 ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚੀ ਦੂਜੀ ਉਡਾਣ

ਇਸ ਵਿਚ ਦੱਸਿਆ ਗਿਆ ਕਿ ਪੁਲਿਸ ਮੁਲਾਜ਼ਮਾਂ ਦੇ ਮਨ੍ਹਾ ਕਰਨ ’ਤੇ ਵੀ ਲੋਕਾਂ ਨੇ ਸੜਕ ’ਤੇ ਬੈਠ ਕੇ ਨਮਾਜ਼ ਅਦਾ ਕੀਤੀ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਜਾਮ ਲੱਗ ਗਿਆ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਐੱਫਆਈਆਰ 'ਤੇ ਨਾਰਾਜ਼ਗੀ ਜਤਾਈ ਹੈ। ਬੋਰਡ ਦੇ ਮੈਂਬਰ ਮੁਹੰਮਦ ਸੁਲੇਮਾਨ ਨੇ ਕਿਹਾ, ''ਇਕ ਵਿਸ਼ੇਸ਼ ਫਿਰਕੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਜਾਪਦਾ ਹੈ ਕਿ ਦੇਸ਼ ਕਿਸੇ ਇਕ ਧਰਮ ਦਾ ਹੋ ਗਿਆ ਹੈ।

 

 

Tags: eid, namaz

Location: India, Uttar Pradesh, Kanpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement