ਹੁਣ ਤੱਕ ਸੂਡਾਨ ਤੋਂ 1100 ਭਾਰਤੀਆਂ ਨੂੰ ਸਮੁੰਦਰੀ ਅਤੇ ਹਵਾਈ ਰਸਤੇ ਸਾਊਦੀ ਅਰਬ ਲਿਆਂਦਾ ਚੁੱਕਿਆ ਹੈ
ਖਾਰਤੂਮ: ਸੂਡਾਨ ਵਿਚ ਘਰੇਲੂ ਯੁੱਧ ਦੌਰਾਨ ਆਪਰੇਸ਼ਨ ਕਾਵੇਰੀ ਤਹਿਤ ਭਾਰਤੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਦੇ ਤੀਜੇ ਦਿਨ ਵੀਰਵਾਰ ਦੁਪਹਿਰ ਨੂੰ IAF ਦੇ C17 ਗਲੋਬਮਾਸਟਰ ਦੁਆਰਾ 246 ਭਾਰਤੀਆਂ ਦੇ ਦੂਜੇ ਜੱਥੇ ਨੂੰ ਮੁੰਬਈ ਲਿਆਂਦਾ ਗਿਆ। ਫਲਾਈਟ ਲੈਫਟੀਨੈਂਟ ਹਰ ਰਾਜ ਕੌਰ ਬੋਪਾਰਾਏ ਇਸ ਜਹਾਜ਼ ਦੀ ਪਾਇਲਟ ਸੀ। ਉਹ ਸੀ-17 ਗਲੋਬਮਾਸਟਰ ਨੂੰ ਉਡਾਉਣ ਵਾਲੀ ਦੇਸ਼ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਪਾਇਲਟ ਹੈ।
ਇਹ ਵੀ ਪੜ੍ਹੋ: ਅੰਗ ਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਹੁਣ 42 ਦਿਨਾਂ ਦੀ ਵਿਸ਼ੇਸ਼ ਛੁੱਟੀ ਦੇਵੇਗੀ ਕੇਂਦਰ ਸਰਕਾਰ
ਇਸ ਤੋਂ ਪਹਿਲਾਂ ਬੁੱਧਵਾਰ ਦੇਰ ਰਾਤ 367 ਨਾਗਰਿਕਾਂ ਦਾ ਪਹਿਲਾ ਜੱਥਾ ਜੇਦਾਹ, ਸਾਊਦੀ ਅਰਬ ਤੋਂ ਨਵੀਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ। ਹਵਾਈ ਅੱਡੇ 'ਤੇ ਪਹੁੰਚੇ ਲੋਕਾਂ ਨੇ 'ਭਾਰਤ ਮਾਤਾ ਦੀ ਜੈ, ਭਾਰਤੀ ਫੌਜ ਜ਼ਿੰਦਾਬਾਦ, ਨਰਿੰਦਰ ਮੋਦੀ ਜ਼ਿੰਦਾਬਾਦ' ਦੇ ਨਾਅਰੇ ਲਾਏ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਵੀਰਵਾਰ ਨੂੰ ਮਿਸ਼ਨ ਕਾਵੇਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਆਪਣੇ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਭੇਜਣਾ ਅਤੇ ਜਲਦੀ ਤੋਂ ਜਲਦੀ ਭਾਰਤ ਲਿਆਉਣਾ ਹੈ। ਸੂਡਾਨ ਦੀ ਸਥਿਤੀ ਬਹੁਤ ਖਰਾਬ ਹੈ, ਅਸੀਂ ਹਰ ਭਾਰਤੀ ਨੂੰ ਉਥੋਂ ਕੱਢਾਂਗੇ।
ਇਹ ਵੀ ਪੜ੍ਹੋ: ਦਵਾਈ ਲਈ ਪੈਸੇ ਮੰਗਣ 'ਤੇ ਕਲਯੁਗੀ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਲਹੂ-ਲੁਹਾਨ ਕੀਤਾ ਪਿਓ
ਕਵਾਤਰਾ ਦੇ ਅਨੁਸਾਰ, ਇਸ ਸਮੇਂ ਉੱਥੇ 3500 ਭਾਰਤੀ ਅਤੇ 1000 ਭਾਰਤੀ ਮੂਲ ਦੇ ਲੋਕ ਫਸੇ ਹੋਏ ਹਨ। ਉਨ੍ਹਾਂ ਨੂੰ ਉਥੋਂ ਕੱਢਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਆਈਐਨਐਸ ਤਰਕਸ਼ ਵੀ ਭਾਰਤੀਆਂ ਨੂੰ ਲਿਆਉਣ ਲਈ ਪੋਰਟ ਸੂਡਾਨ ਪਹੁੰਚ ਗਿਆ ਹੈ। ਹੁਣ ਤੱਕ ਸੂਡਾਨ ਤੋਂ 1100 ਭਾਰਤੀਆਂ ਨੂੰ ਸਮੁੰਦਰੀ ਅਤੇ ਹਵਾਈ ਰਸਤੇ ਸਾਊਦੀ ਅਰਬ ਲਿਆਂਦਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ 367 ਭਾਰਤੀ ਬੁੱਧਵਾਰ ਰਾਤ ਜੇਦਾਹ ਤੋਂ ਨਵੀਂ ਦਿੱਲੀ ਪੁੱਜੇ। ਬਾਕੀ ਸਾਰੇ ਜੇਦਾਹ ਵਿਚ ਹਨ। ਉਨ੍ਹਾਂ ਨੂੰ ਵੀ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। ਘਰੇਲੂ ਯੁੱਧ ਤੋਂ ਪਹਿਲਾਂ ਸੂਡਾਨ ਵਿਚ ਭਾਰਤੀਆਂ ਦੀ ਗਿਣਤੀ 4,000 ਤੋਂ ਵੱਧ ਸੀ।
ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, 'ਆਪ੍ਰੇਸ਼ਨ ਕਾਵੇਰੀ ਤਹਿਤ ਹੁਣ ਤੱਕ ਸੁਡਾਨ ਤੋਂ 1100 ਭਾਰਤੀਆਂ ਨੂੰ ਕੱਢਿਆ ਜਾ ਚੁੱਕਾ ਹੈ।' ਇਹ ਬਚਾਅ ਕਾਰਜ ਜਲ ਸੈਨਾ ਦੇ ਜਹਾਜ਼ ਆਈਐਨਐਸ ਸੁਮੇਧਾ ਅਤੇ ਭਾਰਤੀ ਹਵਾਈ ਸੈਨਾ ਦੇ ਸੀ-130 ਜੇ ਜਹਾਜ਼ ਦੁਆਰਾ ਕੀਤਾ ਜਾ ਰਿਹਾ ਹੈ। ਸੂਡਾਨ ਤੋਂ ਪਹਿਲੇ ਜੱਥੇ ਵਿਚ 278 ਲੋਕਾਂ ਨੂੰ ਬਚਾਇਆ ਗਿਆ ਸੀ। ਦੂਜੇ ਅਤੇ ਤੀਜੇ ਬੈਚ ਵਿਚ, 121 ਅਤੇ 135 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ। ਚੌਥੇ ਅਤੇ ਪੰਜਵੇਂ ਬੈਚ ਵਿਚ, 136 ਅਤੇ 297 ਲੋਕਾਂ ਨੂੰ ਏਅਰਲਿਫਟ ਕੀਤਾ ਗਿਆ ਸੀ। ਦੂਜੇ ਪਾਸੇ ਵੀਰਵਾਰ ਸਵੇਰੇ ਛੇਵੇਂ ਬੈਚ 'ਚ 128 ਲੋਕਾਂ ਨੂੰ ਸੁਡਾਨ ਤੋਂ ਜੇਦਾਹ ਲਿਆਂਦਾ ਗਿਆ ਹੈ।