
Ravneet Bittu's big statement ਕਿਹਾ, ਹਮਲੇ ਤੋਂ ਪਹਿਲਾਂ ਏਜੰਸੀਆਂ ਕੋਲ ਸੀ ਇਨਪੁਟ, ਵੰਦੇ ਭਾਰਤ ਟ੍ਰੇਨ ਸੀ ਟਾਰਗੇਟ
Union Minister of State Ravneet Bittu's big statement regarding the Pahalgam attack Latest News in Punjabi : ਨਵੀਂ ਦਿੱਲੀ : 22 ਅਪ੍ਰੈਲ ਨੂੰ ਅਤਿਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਇਕ ਵੱਡੇ ਹਮਲੇ ਨੂੰ ਅੰਜਾਮ ਦਿਤਾ ਸੀ ਜਿਸ ’ਚ 26 ਨਿਹੱਥੇ ਸੈਲਾਨੀਆਂ ਦੀ ਹੱਤਿਆ ਕਰ ਦਿਤੀ ਗਈ ਸੀ। ਇਸ ਘਟਨਾ ਤੋਂ ਬਾਅਦ ਕਈ ਵੱਡੇ ਨੇਤਾਵਾਂ ਦੇ ਬਿਆਨ ਸਾਹਮਣੇ ਆਏ। ਜਿਸ ਵਿਚ ਨੇਤਾਵਾਂ ਦੀਆਂ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਜਿੱਥੇ ਦੇਸ਼-ਵਾਸੀਆਂ ਨਾਲ ਗਿਹਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਉਨ੍ਹਾਂ ਸਰਕਾਰ ਨੂੰ ਸਵਾਲਾਂ ਦੇ ਘੇਰੇ ’ਚ ਲਿਆ।
ਜਾਣਕਾਰੀ ਅਨੁਸਾਰ ਪਹਿਲਗਾਮ ਹਮਲੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਬਿਆਨ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਪਹਿਲਾਂ ਭਾਰਤੀ ਏਜੰਸੀਆਂ ਕੋਲ ਕੁੱਝ ਅਤਿਵਾਦੀ ਅੰਦਰ ਵੜਵ ਦੀ ਇਨਪੁਟ ਸੀ। ਜਿਸ ਵਿਚ 19 ਤਰੀਕ ਨੂੰ ਚੱਲਣ ਵਾਲੀ ਵੰਦੇ ਭਾਰਤ ਸੀ ਟਾਰਗੈਟ ਸੀ। ਹਾਲਾਂਕਿ ਹਮਲੇ ਦੀ ਤਾਰੀਕ ਤੇ ਹਮਲੇ ਸਬੰਧੀ ਕੁੱਝ ਸਾਫ਼ ਨਹੀਂ ਸੀ।
ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਵਲੋਂ ਜਵਾਬੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਦਾ ਅਤਿਵਾਦੀਆਂ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ।