12ਵੀਂ ਦੇ ਨਤੀਜੇ 'ਚ ਕੁੜੀਆਂ ਤੋਂ ਬਹੁਤ ਪਿੱਛੇ ਰਹਿ ਗਏ ਮੁੰਡੇ
Published : May 27, 2018, 1:32 am IST
Updated : May 27, 2018, 1:32 am IST
SHARE ARTICLE
Girls top in CBSE Exam
Girls top in CBSE Exam

ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਅੱਜ ਐਲਾਨ ਕਰ ਦਿਤੇ ਗਏ, ਜਿਨ੍ਹਾਂ 'ਚ ਨੋਇਡਾ ਦੇ ਇਕ ਸਕੂਲ ਦੀ ਵਿਦਿਆਰਥਣ ਮੇਘਨਾ ਸ੍ਰੀਵਾਸਤਵ ...

ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਅੱਜ ਐਲਾਨ ਕਰ ਦਿਤੇ ਗਏ, ਜਿਨ੍ਹਾਂ 'ਚ ਨੋਇਡਾ ਦੇ ਇਕ ਸਕੂਲ ਦੀ ਵਿਦਿਆਰਥਣ ਮੇਘਨਾ ਸ੍ਰੀਵਾਸਤਵ ਪੂਰੇ ਦੇਸ਼ 'ਚੋਂ ਅੱਵਲ ਰਹੀ ਹੈ। ਇਸ ਸਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਫ਼ੀ ਸਦੀ 83.01 ਰਿਹਾ, ਜੋ ਪਿਛਲੇ ਸਾਲ 82.02 ਫ਼ੀ ਸਦੀ ਸੀ।
ਸੀ.ਬੀ.ਐਸ.ਈ. ਦੇ ਅਧਿਕਾਰੀਆਂ ਨੇ ਦਸਿਆ ਕਿ ਕੁੜੀਆਂ ਨੇ ਇਸ ਵਾਰੀ ਮੁੰਡਿਆਂ ਤੋਂ ਬਹੁਤ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕੁੜੀਆਂ ਦਾ ਪਾਸ ਫ਼ੀ ਸਦੀ 88.31 ਰਿਹਾ ਜਦਕਿ ਮੁੰਡਿਆਂ ਦਾ ਪਾਸ ਫ਼ੀ ਸਦੀ 78.99 ਰਿਹਾ। 

ਦੇਸ਼ ਭਰ 'ਚ ਅੱਵਲ ਆਉਣ ਵਾਲੀ ਮੇਘਨਾ ਨੇ 99.8 ਫ਼ੀ ਸਦੀ ਅੰਕ ਹਾਸਲ ਕੀਤੇ ਹਨ। ਉਹ ਨੋਇਡਾ ਦੇ ਸਟੈਪ ਬਾਏ ਸਟੈਪ ਸਕੂਲ 'ਚ ਆਰਟਸ ਦੀ ਵਿਦਿਆਰਥਣ ਹੈ। ਉਸ ਨੂੰ 500 ਵਿਚੋਂ 499 ਅੰਕ ਮਿਲੇ। ਮੇਘਨਾ ਨੇ ਅੰਗਰੇਜ਼ੀ 'ਚ 99, ਇਤਿਹਾਸ, ਭੂਗੋਲ, ਅਰਥਸ਼ਾਸਤਰ ਅਤੇ ਮਨੋਵਿਗਿਆਨ 'ਚ 100-100 ਅੰਕ ਹਾਸਲ ਕੀਤੇ ਹਨ। ਮੇਘਨਾ ਵੱਡੀ ਹੋ ਕੇ ਮਨੋਵਿਗਿਆਨੀ ਬਣਨਾ ਚਾਹੁੰਦੀ ਹੈ। 

ਦੂਜਾ ਸਥਾਨ ਅਨੁਸ਼ਕਾ ਚੰਦਾ ਦਾ ਰਿਹਾ ਜੋ ਗਾਜ਼ਿਆਬਾਦ ਦੇ ਸਕੂਲ 'ਚ ਪੜ੍ਹਦੀ ਹੈ। ਉਹ ਵੀ ਆਰਟਸ ਵਿਸ਼ੇ ਦੀ ਵਿਦਿਆਰਥਣ ਹੈ ਅਤੇ ਉਸ ਨੂੰ 500 ਵਿਚੋਂ 498 ਅੰਕ ਮਿਲੇ। ਤੀਜੇ ਨੰਬਰ 'ਤੇ ਸੱਤ ਵਿਦਿਆਰਥੀ ਹਨ ਜਿਨ੍ਹਾਂ ਨੂੰ 500 ਵਿਚੋਂ 497 ਅੰਕ ਮਿਲੇ। ਚੌਥੇ ਨੰਬਰ 'ਤੇ ਲੁਧਿਆਣਾ ਦੀ ਆਸਥਾ ਭਾਂਬਾ ਹੈ ਜਿਸ ਨੂੰ 99.4 ਫ਼ੀ ਸਦੀ ਅੰਕ ਮਿਲੇ। 

ਸੱਭ ਤੋਂ ਚੰਗੇ ਨਤੀਜੇ ਕੇਰਲ 'ਚ ਤ੍ਰਿਵੇਂਦਰਮ ਦੇ ਰਹੇ ਜਿੱਥੇ 97.32 ਫ਼ੀ ਸਦੀ ਵਿਦਿਆਰਥੀ ਪਾਸ ਹੋਏ। ਇਸ ਤੋਂ ਬਾਅਦ 93.87 ਪਾਸ ਫ਼ੀ ਸਦੀ ਨਾਲ ਚੇਨਈ ਖੇਤਰ ਰਿਹਾ। ਤੀਜਾ ਸਥਾਨ ਦਿੱਲੀ ਦਾ ਹੈ ਜਿੱਥੇ ਕੁਲ 89 ਫ਼ੀ ਸਦੀ ਵਿਦਿਆਰਥੀ ਪਾਸ ਹੋਏ।ਕੁਲ 12,737 ਵਿਦਿਆਰਥੀਆਂ ਨੇ 95 ਫ਼ੀ ਸਦੀ ਜਾਂ ਇਸ ਤੋਂ ਜ਼ਿਆਦਾ ਨੰਬਰ ਪ੍ਰਾਪਤ ਕੀਤੇ। 72,599 ਵਿਦਿਆਰਥੀਆਂ ਨੇ 90 ਫ਼ੀ ਸਦੀ ਜਾਂ ਇਸ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ।

ਸੀ.ਬੀ.ਐਸ.ਈ. ਨੇ ਇਮਤਿਹਾਨਾਂ 'ਚ ਚੰਗੇ ਨਤੀਜੇ ਨਾ ਆਉਣ ਕਰ ਕੇ ਪ੍ਰੇਸ਼ਾਨ ਵਿਦਿਆਰਥੀਆਂ ਲਈ ਅੱਜ ਹੈਲਪਲਾਈਨ ਦੀ ਸ਼ੁਰੂਆਤ ਵੀ ਕੀਤੀ ਹੈ। 69 ਸਲਾਹਕਰਤਾ ਚੌਵੀ ਘੰਟੇ ਸਲਾਹ ਦੇਣ ਲਈ ਮੌਜੂਦ ਰਹਿਣਗੇ। ਦਸਵੀਂ ਜਮਾਤ ਦੇ ਨਤੀਜੇ ਅਗਲੇ ਹਫ਼ਤੇ ਆਉਣ ਦੀ ਉਮੀਦ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement