
ਬਰਕਤ ਅਲੀ ਨਾਂਅ ਦੇ ਮੁਸਲਿਮ ਵਿਅਕਤੀ ਨੂੰ ਕੁਝ ਵਿਅਕਤੀਆਂ ਦੇ ਸਮੂਹ ਵੱਲੋਂ ਅਪਣੀ ਟੋਪੀ ਉਤਾਰਨ ਲਈ ਕਿਹਾ ਗਿਆ।
ਗੁਰੂਗ੍ਰਾਮ: 25 ਮਈ ਸ਼ੁੱਕਰਵਾਰ ਰਾਤ ਨੂੰ ਜਦੋਂ ਇਕ ਮੁਸਲਮਾਨ ਵਿਅਕਤੀ ਨਮਾਜ਼ ਤੋਂ ਬਾਅਦ ਵਾਪਿਸ ਜਾ ਰਿਹਾ ਸੀ ਤਾਂ ਕੁੱਝ ਵਿਅਕਤੀਆਂ ਦੇ ਸਮੂਹ ਨੇ ਕਥਿਤ ਤੌਰ ‘ਤੇ ਉਸ ਮੁਸਲਿਮ ਵਿਅਕਤੀ ਨੂੰ ਕੁੱਟਿਆ। ਕਥਿਤ ਤੌਰ ‘ਤੇ ਬਰਕਤ ਅਲੀ ਨਾਂਅ ਦੇ ਮੁਸਲਿਮ ਵਿਅਕਤੀ ਨੂੰ ਕੁਝ ਵਿਅਕਤੀਆਂ ਦੇ ਸਮੂਹ ਵੱਲੋਂ ਅਪਣੀ ਟੋਪੀ ਉਤਾਰਨ ਲਈ ਕਿਹਾ ਗਿਆ ਅਤੇ ਭਾਰਤ ਮਾਤਾ ਦੀ ਜੈ ਤੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ ਸੀ।
Barkat Ali
ਬਰਕਤ ਅਲੀ ਦਾ ਕਹਿਣਾ ਹੈ ਕਿ ਜਦੋਂ ਉਹ ਨਮਾਜ਼ ਤੋਂ ਬਾਅਦ ਘਰ ਵਾਪਿਸ ਜਾ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਕੁਝ ਵਿਅਕਤੀਆਂ ਨੇ ਉਸ ਨੂੰ ਕਿਹਾ ਕਿ ਟੋਪੀ ਪਹਿਨ ਕੇ ਉਹਨਾਂ ਦੇ ਖੇਤਰ ਵਿਚ ਜਾਣਾ ਮਨ੍ਹਾਂ ਹੈ। ਜਦੋਂ ਮੁਸਲਿਮ ਵਿਅਕਤੀ ਨੇ ਟੋਪੀ ਉਤਾਰਨ ਤੋ ਮਨ੍ਹਾਂ ਕੀਤਾ ਤਾਂ ਉਹਨਾਂ ਨੇ ਜ਼ਬਰਦਸਤੀ ਉਸ ਦੀ ਟੋਪੀ ਉਤਾਰ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਰਕਤ ਅਲੀ ਰਾਤ ਦੇ 10 ਵਜੇ ਗੁਰੂਗ੍ਰਾਮ ਵਿਖੇ ਸਥਿਤ ਜਾਮਾ ਮਸਜਿਦ ਤੋਂ ਵਾਪਿਸ ਆ ਰਿਹਾ ਸੀ।
Gurugram
ਬਰਕਤ ਅਲੀ ਦਾ ਕਹਿਣਾ ਹੈ ਕਿ ਅਣਪਛਾਤਿਆਂ ਵੱਲੋਂ ਉਸ ਨੂੰ ਮਾਰਤ ਤੋਂ ਬਾਅਦ ਕੁਝ ਲੋਕ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਪੁਲਿਸ ਨੇ ਉਸਦਾ ਬਿਆਨ ਦਰਜ ਕੀਤਾ। ਉਸ ਤੋਂ ਬਾਅਦ ਉਸ ਨੂੰ ਪੁਲਿਸ ਸਟੇਸ਼ਨ ਲਿਜਾਇਆ ਗਿਆ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ। ਬਰਕਤ ਅਲੀ ਦਾ ਕਹਿਣਾ ਹੈ ਕਿ ਹਨੇਰਾ ਹੋਣ ਕਾਰਨ ਵਿਅਕਤੀਆਂ ਦੀ ਸ਼ਕਲ ਸੀਸੀਟੀਵੀ ਵਿਚ ਵੀ ਨਹੀਂ ਦਿਖਾਈ ਦੇ ਰਹੀ ਪਰ ਪੁਲਿਸ ਉਹਨਾਂ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਬੇਗੁਸਰਾਏ ਦਾ ਰਹਿਣ ਵਾਲਾ ਬਰਕਤ ਅਲੀ 15-20 ਦਿਨ ਪਹਿਲਾਂ ਹੀ ਸਿਲਾਈ ਸਿੱਖਣ ਗੁਰੂਗ੍ਰਾਮ ਆਇਆ ਸੀ।
Namaazi skullcap
ਗੁਰੂਗ੍ਰਾਮ ਪੁਲਿਸ ਦੇ ਪੀਆਰਓ ਸੁਭਾਸ਼ ਬੋਕਿਨ ਦਾ ਕਹਿਣਾ ਹੈ ਕਿ ਬਰਕਤ ਅਲੀ ਨੇ ਸ਼ਿਕਾਇਤ ਸਮੇਂ ਨਾਅਰਿਆਂ ਦਾ ਜ਼ਿਕਰ ਨਹੀਂ ਕੀਤਾ। ਉਹਨਾਂ ਕਿਹਾ ਕਿ ਬਰਕਤ ਨੂੰ ਕੁਝ ਲੋਕਾਂ ਨੇ 2-3 ਵਾਰ ਸਾਦਰ ਬਜ਼ਾਰ ਵਿਚ ਮਾਰਿਆ ਸੀ। ਉਹਨਾਂ ਕਿਹਾ ਕਿ ਬੀਤੀ ਰਾਤ ਪੁਲਿਸ ਵੱਲੋਂ ਆਈਪੀਸੀ ਧਾਰਾ 147, 149, 323 ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਬਰਕਤ ਨੂੰ ਕਥਿਤ ਦੋਸ਼ੀਆਂ ਦੇ ਮੋਟਰਸਾਈਕਲ ਨੰਬਰ ਵੀ ਯਾਦ ਨਹੀਂ ਹੈ ਅਤੇ ਨਾ ਹੀ ਉਸ ਨੂੰ ਉਹਨਾਂ ਦੀਆਂ ਸ਼ਕਲਾਂ ਦੀ ਪਹਿਚਾਣ ਹੈ।