ਕਰੋਨਾ ਸੰਕਟ 'ਚ ਟਿੱਡੀ ਦਲ ਨੇ ਕੀਤਾ ਹਮਲਾ, ਪੰਜਾਬ ਸਣੇ ਕਈ ਰਾਜ ਹਾਈ ਅਲਰਟ ਤੇ
Published : May 27, 2020, 12:29 pm IST
Updated : May 27, 2020, 12:29 pm IST
SHARE ARTICLE
Photo
Photo

ਕਰੋਨਾ ਦੇ ਇਸ ਸੰਕਟ ਦੇ ਸਮੇਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਟਿੱਡੀ ਦਲ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ।

ਕਰੋਨਾ ਦੇ ਇਸ ਸੰਕਟ ਦੇ ਸਮੇਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਟਿੱਡੀ ਦਲ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਗੁਜਰਾਤ ਰਾਜਸਥਾਨ, ਪੰਜਾਬ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਇਨ੍ਹਾਂ ਦੇ ਹਮਲੇ ਲਈ ਅਲਰਟ ਜ਼ਾਰੀ ਕਰ ਦਿੱਤਾ ਹੈ। ਮੌਸਮ ਦੇ ਵਿਚ ਗਰਮ ਕਾਰਨ ਟਿੱਡੀ ਦਲ ਦਾ ਹਮਲਾ ਵੀ ਤੇਜ਼ ਹੋ ਗਿਆ ਹੈ।

PhotoPhoto

ਟਿੱਡੀਆਂ ਦੇ ਪ੍ਰਕੋਪ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਭਾਰਤ ਨੇ ਇਰਾਨ ਤੇ ਅਫਗਾਨਿਸਤਾਨ ਨੂੰ ਟਿੱਡੀਆਂ ਦੇ ਖਾਤਮੇ ਲਈ ਸਹਾਇਤਾ ਕਰਨ ਦਾ ਵਿਸ਼ਵਾਸ ਦਵਾਇਆ ਹੈ। ਇਸ ਲਈ ਪਾਕਿਸਤਾਨ ਨੇ ਪ੍ਰਭਾਵਿਤ ਖੇਤਰੀ ਦੇਸ਼ਾਂ ਦੀ ਬੈਠਕ ‘ਚ ਹਿੱਸਾ ਨਹੀਂ ਲਿਆ। ਉਨ੍ਹਾਂ ਦਾ ਦਲ ਪਿਛਲੇ ਹਫਤੇ ਹੀ ਕੇਂਦਰੀ ਭਾਰਤ ਦੇ ਜ਼ਰੀਏ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਜ਼ਿਲ੍ਹਿਆਂ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਸੀ। ਟਿੱਡੀ ਮਸਲੇ 'ਤੇ ਭਾਰਤ ਨੇ ਪਾਕਿਸਤਾਨ ਨੂੰ ਸੰਯੁਕਤ ਬੈਠਕ ਕਰਨ ਲਈ ਕਿਹਾ ਸੀ।

PhotoPhoto

ਦਰਅਸਲ, ਇਰਾਨ ਤੋਂ ਆਉਣ ਵਾਲੀਆਂ ਟਿੱਡੀਆਂ ਦਾ ਇੱਕ ਸਮੂਹ, ਪਾਕਿਸਤਾਨ ਦੇ ਰਸਤੇ ਭਾਰਤੀ ਸਰਹੱਦਾਂ ‘ਤੇ ਹਮਲਾ ਕਰਦਾ ਹੈ। ਇਸ ਕਾਰਨ ਤਿੰਨਾਂ ਦੇਸ਼ਾਂ ਦੀ ਖੇਤੀ ਤੇ ਬਾਗਬਾਨੀ ਨੂੰ ਵੱਡਾ ਨੁਕਸਾਨ ਹੋਇਆ ਹੈ। ਦੱਸ ਦੱਈਏ ਕਿ ਅਫੀਰੀਕਾ ਦੇ ਬਹੁਤ ਸਾਰੇ ਦੇਸ਼ ਇਸ ਟਿੱਡੀ ਦੇ ਹਮਲੇ ਤੋਂ ਤੰਗ ਆ ਚੁੱਕੇ ਹਨ। ਆਏ ਸਾਲ ਹਜ਼ਾਰਾਂ ਲੋਕ ਖੇਤੀ ਤਬਾਹ ਹੋਣ ਕਾਰਨ ਭੁੱਖਮਰੀ ਨਾਲ ਲੜ ਰਹੇ ਹਨ।

PhotoPhoto

ਭਾਰਤ ਵੱਲੋਂ ਦਿੱਤੇ ਪ੍ਰਸਤਾਵ ਤੇ ਇਰਾਨ ਕੰਮ ਕਰਨ ਲਈ ਤਿਆਰ ਹੈ, ਪਰ ਹਾਲੇ ਪਾਕਿਸਤਾਨ ਤੋਂ ਕੋਈ ਵੀ ਸਮਰੱਥਨ ਦੇਣ ਦੀ ਗੱਲ ਨਹੀਂ ਕਹੀ ਗਈ ਪਰ ਭਾਰਤ ਇਸ ਲਈ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਦੇ ਕਰਚੇ ਲਈ ਤਿਆਰ ਹੈ। ਇਸ ਨਾਲ ਇਨ੍ਹਾਂ ਟਿੱਡੀਆਂ ਦੇ ਜਨਮ ਸਥਾਨ ਤੇ ਖਾਤਮੇਂ ਲਈ ਭਾਰਤ ਵੱਲੋਂ ਇਰਾਨ ਨੂੰ ਕੀਟਨਾਸ਼ਕ ਭੇਜਣ ਦਾ ਪ੍ਰਸਾਤਵ ਦਿੱਤਾ ਗਿਆ ਹੈ।

PhotoPhoto

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement