
ਦੇਸ਼ ਵਿਚ ਗਰਮੀ ਨੇ ਲੋਕਾਂ ਦੀ ਹਾਲਤ ਖਰਾਬ ਕਰ ਰੱਖੀ ਹੈ। ਇਸੇ ਤਹਿਤ ਰਾਜਸਥਾਨ ਦਾ ਸ਼ਹਿਰ ਚੁਰੂ ਮੰਗਲਵਾਰ ਨੂੰ ਦੇਸ਼ ਵਿਚ ਸਭ ਤੋਂ ਗਰਮ ਸ਼ਹਿਰ ਵਜੋਂ ਰਿਕਾਰਡ ਹੋਇਆ ਹੈ।
ਨਵੀਂ ਦਿੱਲੀ: ਦੇਸ਼ ਵਿਚ ਗਰਮੀ ਨੇ ਲੋਕਾਂ ਦੀ ਹਾਲਤ ਖਰਾਬ ਕਰ ਰੱਖੀ ਹੈ। ਇਸੇ ਤਹਿਤ ਰਾਜਸਥਾਨ ਦਾ ਸ਼ਹਿਰ ਚੁਰੂ ਮੰਗਲਵਾਰ ਨੂੰ ਦੇਸ਼ ਵਿਚ ਸਭ ਤੋਂ ਗਰਮ ਸ਼ਹਿਰ ਵਜੋਂ ਰਿਕਾਰਡ ਹੋਇਆ ਹੈ। ਇੱਥੇ 50 ਡਿਗਰੀ ਤਾਪਮਾਨ ਮਾਪਿਆ ਗਿਆ। ਇਸ ਤੋਂ ਇਲਾਵਾ ਉਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਲੋਕਾਂ ਨੂੰ ਗਰਮੀ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Photo
ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨ ਤੱਕ ਇਸੇ ਤਰ੍ਹਾਂ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੱਈਏ ਕਿ ਉਤਰ ਪ੍ਰਦੇਸ਼ ਦੇ ਕਈ ਜ਼ਿਲਿਆ ਵਿਚ ਤਾਪਮਾਨ 45 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਵਿਚ ਕਿਹਾ ਗਿਆ ਕਿ 30 ਮਈ ਤੋਂ ਲੈ ਕੇ 1 ਜੂਨ ਦੇ ਵਿਚ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।
Rain
ਇਸ ਦੇ ਨਾਲ ਹੀ ਅਸਾਮ ਤੋਂ ਮੇਘਾਲਿਆ ਚ 26 ਤੋਂ 28 ਮਈ ਤੱਕ ਤੇਜ਼ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਮੋਰਨਿੰਗ ਬੁਲਟੇਨ ਜ਼ਾਰੀ ਕਰਦਿਆਂ ਕਿ ਆਉਂਣ ਵਾਲੇ 24 ਘੰਟਿਆਂ ਦੇ ਵਿਚ ਚੰਡੀਗੜ੍ਹ, ਰਾਜਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਵਿਚ ਤੇਜ਼ ਹਵਾਵਾ ਕਾਰਨ ਲੋਕਾਂ ਨੂੰ ਹੋਰ ਜ਼ਿਆਦਾ ਗਰਮੀਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Rain
ਇਸ ਤੋਂ ਇਲਾਵਾ ਬਿਹਾਰ, ਝਾਰਖੰਡ ਉੜੀਸਾ, ਮਰਾਠਾਵਾੜਾ, ਤੇ ਮੱਧ ਪ੍ਰਦੇਸ਼ ਵਿਚ ਤਾਪਮਾਨ ਵੱਧਣ ਕਾਰਨ ਅਗਲੇ ਤਿੰਨ ਦਿਨ ਤੱਕ ਲੋਕਾਂ ਨੂੰ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਿਨਾ ਮਿਜੋਰਮ, ਨਾਗਾਲੈਂਡ, ਤ੍ਰਿਪੁਰਾ ਵਿਚ ਆਉਂਣ ਵਾਲੇ ਪੰਜ ਦਿਨਾਂ ਵਿਚ ਬਾਰਿਸ਼ ਹੋ ਸਕਦੀ ਹੈ। ਦੱਸ ਦੱਈਏ ਕਿ ਅਸਮ ਦੇ ਕਾਮਰੂਪ ਜ਼ਿਲੇ ਦੇ ਕਰੋੜਾ ਲੋਕ ਸ਼ਨੀਵਾਰ ਨੂੰ ਭਾਰੀ ਮੀਂਹ ਅਤੇ ਹੜ ਕਾਰਨ ਪ੍ਰਭਾਵਿਤ ਹੋਏ ਹਨ।
Photo
ਇਸ ਭਾਰੀ ਬਾਰਿਸ਼ ਕਾਰਨ ਜ਼ਿਲ੍ਹੇ ਦੀਆਂ ਸੜਕਾਂ ਵੀ ਨੁਕਸਾਨੀਆਂ ਗਈਆਂ ਹਨ, ਜਿਸ ਨੇ ਵੱਖ-ਵੱਖ ਥਾਵਾਂ ਤੇ ਜਾਮ ਲਗਾ ਦਿੱਤਾ। ਇਸ ਤਰ੍ਹਾਂ ਹੁਣ ਅਸਮ ਅਤੇ ਮੇਘਾਲਿਆ ਲਈ 26 ਤੋਂ 28 ਮਈ ਤੱਕ ਰੈੱਡ ਅਲਰਟ ਜ਼ਾਰੀ ਕੀਤਾ ਗਿਆ ਹੈ। ਇਸ ਸਬੰਧੀ ਭਾਰਤੀ ਮੌਸਮ ਵਿਗਿਆਨ ਵੱਲੋਂ ਇਨ੍ਹਾਂ ਦੋਵੇ ਰਾਜਾਂ ਵਿਚ ਭਾਰੀ ਵਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਹੈ।