BJP expels MLAs: ਭਾਜਪਾ ਨੇ ਵਿਧਾਇਕ ਐਸਟੀ ਸੋਮਸ਼ੇਖਰ ਤੇ ਏ ਸ਼ਿਵਰਾਮ ਹੇਬਰ ਨੂੰ 6 ਸਾਲ ਲਈ ਪਾਰਟੀ ਤੋਂ ਕੱਢਿਆ 
Published : May 27, 2025, 2:18 pm IST
Updated : May 27, 2025, 2:18 pm IST
SHARE ARTICLE
BJP expels MLAs ST Somasekar and A Shivaram Hebar from the party for 6 years
BJP expels MLAs ST Somasekar and A Shivaram Hebar from the party for 6 years

BJP expels MLAs: ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਲਗਾਏ ਦੋਸ਼

 

BJP expels MLAs ST Somasekar and A Shivaram Hebar from the party for 6 years: ਭਾਜਪਾ ਨੇ ਵਿਧਾਇਕ ਐਸਟੀ ਸੋਮਸ਼ੇਖਰ ਅਤੇ ਸ਼ਿਵਰਾਮ ਹੇਬਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਐਸਟੀ ਸੋਮਸ਼ੇਖਰ ’ਤੇ ਰਾਜ ਸਭਾ ਚੋਣਾਂ ਦੌਰਾਨ ਕਰਾਸ ਵੋਟਿੰਗ ਦਾ ਦੋਸ਼ ਹੈ ਅਤੇ ਸ਼ਿਵਰਾਮ ਹੇਬਰ ’ਤੇ ਰਾਜ ਸਭਾ ਚੋਣਾਂ ਵਿੱਚ ਵੋਟਿੰਗ ਦੌਰਾਨ ਗ਼ੈ ਰਹਾਜ਼ਰ ਰਹਿਣ ਦਾ ਦੋਸ਼ ਹੈ।

ਇਸ ਸਬੰਧੀ ਕਰਨਾਟਕ ਵਿੱਚ ਭਾਜਪਾ ਦੇ ਚੀਫ਼ ਵਹਿਪ ਨੇ ਦੋਵਾਂ ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ। ਜ਼ਿਕਰਯੋਗ ਹੈ ਕਿ ਕਰਨਾਟਕ ਵਿੱਚ ਪਿਛਲੇ ਫ਼ਰਵਰੀ ਵਿੱਚ ਚਾਰ ਰਾਜ ਸਭਾ ਸੀਟਾਂ ਲਈ ਵੋਟਿੰਗ ਹੋਈ ਸੀ। 

ਇਨ੍ਹਾਂ ਚਾਰਾਂ ਵਿੱਚੋਂ ਕਾਂਗਰਸ ਨੇ ਤਿੰਨ ਸੀਟਾਂ ਜਿੱਤੀਆਂ ਅਤੇ ਭਾਜਪਾ ਨੇ ਇੱਕ ਸੀਟ ਜਿੱਤੀ। ਵਹਿਪ ਜਾਰੀ ਹੋਣ ਦੇ ਬਾਵਜੂਦ, ਐਸਟੀ ਸੋਮਸ਼ੇਖਰ ਨੇ ਕਾਂਗਰਸ ਉਮੀਦਵਾਰ ਅਜੈ ਮਾਕਨ ਦੇ ਹੱਕ ਵਿੱਚ ਵੋਟ ਪਾਈ, ਜਿਸ ਕਾਰਨ ਭਾਜਪਾ ਸਿਰਫ਼ ਇੱਕ ਸੀਟ ਜਿੱਤ ਸਕੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਮਸ਼ੇਖਰ ਅਤੇ ਹੇਬਰ ਕਥਿਤ ਤੌਰ ’ਤੇ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਸਨ।

(For more news apart from Karnataka Latest News, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM

Punjab Mock Drill: ਭਲਕੇ Punjab ਸਣੇ 4 ਸੂਬਿਆਂ 'ਚ ਹੋਵੇਗੀ Mock Dril, ਕੀ ਪੰਜਾਬ 'ਚ ਮੁੜ ਹੋਵੇਗਾ Black Out ? ਦੇਖੋ Live

28 May 2025 4:08 PM

ਮ੍ਰਿ.ਤਕ Narinder Singh ਦੇ Son ਦੇ ਬੋਲ ਸੁਣ ਤੁਸੀਂ ਵੀ ਹੋ ਜਾਓਗੇ ਭਾਵੁਕ, ਦੇਖੋ ਕਿਵੇਂ ਮੰਗ ਰਿਹਾ Justice

28 May 2025 2:59 PM
Advertisement