PM Modi visit to Gujarat : ਅਪ੍ਰੇਸ਼ਨ ਸੰਧੂਰ ਕੈਮਰੇ ਦੇ ਸਾਹਮਣੇ ਕੀਤਾ ਤਾਂ ਜੋ ਕੋਈ ਸਬੂਤ ਨਾ ਮੰਗੇ : ਪ੍ਰਧਾਨ ਮੰਤਰੀ 
Published : May 27, 2025, 1:25 pm IST
Updated : May 27, 2025, 1:25 pm IST
SHARE ARTICLE
PM Modi visit to Gujarat.
PM Modi visit to Gujarat.

PM Modi visit to Gujarat : ਕਿਹਾ, ਅਤਿਵਾਦੀਆਂ ਦੇ ਅੰਤਮ ਸਸਕਾਰ 'ਤੇ ਪਾਕਿਸਤਾਨ ਨੇ ਲਹਿਰਾਏ ਅਪਣੇ ਝੰਡੇ

Operation Sindoor was done in front of the camera so that no evidence was sought: Prime Minister News in Punjabi : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਦਾ ਦੂਜਾ ਦਿਨ ਹੈ। ਇਸ ਦੌਰਾਨ ਉਨ੍ਹਾਂ ਨੇ ਗਾਂਧੀਨਗਰ ਵਿਚ 2 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ, ਗਾਂਧੀਨਗਰ ਵਿਚ, ਉਨ੍ਹਾਂ ਨੇ ਗੁਜਰਾਤ ਦੀ ਸ਼ਹਿਰੀ ਵਿਕਾਸ ਯਾਤਰਾ ਦੇ 20 ਸਾਲ ਪੂਰੇ ਹੋਣ ਦੇ ਜਸ਼ਨ ਵਿਚ ਹਿੱਸਾ ਲਿਆ ਅਤੇ 'ਸ਼ਹਿਰੀ ਵਿਕਾਸ ਸਾਲ 2025' ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਗੁਜਰਾਤ ਲਈ 5,536 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਅਪ੍ਰੇਸ਼ਨ ਸੰਧੂਰ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ 22 ਮਿੰਟਾਂ ਵਿਚ 9 ਅਤਿਵਾਦੀ ਟਿਕਾਣਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਤਬਾਹ ਕਰ ਦਿਤਾ। ਇਹ ਸੱਭ ਕੈਮਰੇ ਦੇ ਸਾਹਮਣੇ ਕੀਤਾ ਗਿਆ ਸੀ, ਤਾਂ ਜੋ ਕੋਈ ਸਬੂਤ ਨਾ ਮੰਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣਦਾ ਹੈ ਕਿ ਉਹ ਸਾਨੂੰ ਸਿੱਧੀ ਲੜਾਈ ਵਿਚ ਨਹੀਂ ਹਰਾ ਸਕਦਾ, ਇਸੇ ਲਈ ਉਹ ਅਤਿਵਾਦੀ ਭੇਜ ਰਿਹਾ ਹੈ। ਪਾਕਿਸਤਾਨ ’ਚ ਮਾਰੇ ਗਏ ਅਤਿਵਾਦੀਆਂ ਦੇ ਅੰਤਮ ਸਸਕਾਰ ਵਿਚ ਪਾਕਿਸਤਾਨੀ ਝੰਡੇ ਲਹਿਰਾਏ ਗਏ ਸਨ, ਇਹ ਕੋਈ ਪ੍ਰੌਕਸੀ ਯੁੱਧ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਬੀਤੇ ਦਿਨ ਭੁਜ ਵਿਚ ਇਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਇੱਥੇ ਉਨ੍ਹਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿਤੀ ਕਿ ਉਹ ਸ਼ਾਂਤੀ ਨਾਲ ਰਹੇ, ਅਪਣੇ ਹਿੱਸੇ ਦੀ ਰੋਟੀ ਖਾਵੇ, ਨਹੀਂ ਤਾਂ ਮੇਰੀ ਗੋਲੀ ਤਾਂ ਹੈ ਹੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਨੇ ਨਮਕ ਤੋਂ ਹੀਰੇ ਤਕ ਦਾ ਸਫ਼ਰ ਪੂਰਾ ਕਰ ਲਿਆ ਹੈ। ਅਸੀਂ ਯੋਜਨਾਬੱਧ ਤਰੀਕੇ ਨਾਲ ਕਦਮ ਚੁੱਕੇ। ਸਾਡੇ ਸਰਕਾਰੀ ਮਾਡਲ ਦੀ ਚਰਚਾ ਪੂਰੇ ਦੇਸ਼ ਵਿਚ ਹੋ ਰਹੀ ਹੈ। ਪਹਿਲਾਂ ਕੋਈ ਵੀ ਗੁਜਰਾਤ ਵਿਚ ਸੈਰ-ਸਪਾਟੇ ਬਾਰੇ ਗੱਲ ਨਹੀਂ ਕਰਦਾ ਸੀ, ਪਰ ਹੁਣ ਵਿਦੇਸ਼ੀ ਲੋਕ ਘੁੰਮਣ-ਫਿਰਨ ਲਈ ਗੁਜਰਾਤ ਆਉਂਦੇ ਹਨ।

ਅਸੀਂ ਜੰਗਲ ਤੋਂ ਸਾਹਸੀ ਖੇਡਾਂ ਤਕ ਦਾ ਸਫ਼ਰ ਕੀਤਾ ਹੈ। ਗੁਜਰਾਤ ਵਿਚ ਕੁੱਝ ਦਿਨ ਬਿਤਾਉ - ਇਹ ਸਾਡੀ ਇਸ਼ਤਿਹਾਰੀ ਮੁਹਿੰਮ ਸੀ। ਇਸ ਮੁਹਿੰਮ ਤੋਂ ਸਟੈਚੂ ਆਫ਼ ਯੂਨਿਟੀ ਬਣਾਈ ਗਈ ਸੀ। ਗਿਰ ਜੰਗਲ ਵਿਕਸਤ ਕੀਤਾ ਗਿਆ ਸੀ। ਸੋਮਨਾਥ-ਦਵਾਰਕਾ-ਅੰਬਾਜੀ ਦਾ ਵਿਕਾਸ ਹੋਇਆ ਅਤੇ ਅਸੀਂ ਵਿਕਾਸ ਦੇ ਰਾਹ 'ਤੇ ਉਸੇ ਗਤੀ ਨਾਲ ਅੱਗੇ ਵਧ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਮਹਾਤਮਾ ਗਾਂਧੀ ਅਤੇ ਸੁਭਾਸ਼ ਚੰਦਰ ਬੋਸ ਵਰਗੇ ਮਹਾਂਪੁਰਖਾਂ ਨੇ ਮਤਾ ਨਾ ਲਿਆ ਹੁੰਦਾ, ਤਾਂ ਸਾਨੂੰ 1947 ਵਿਚ ਵੀ ਆਜ਼ਾਦੀ ਨਾ ਮਿਲਦੀ। ਹੁਣ ਸਾਨੂੰ ਇਕ ਵਿਕਸਤ ਭਾਰਤ ਲਈ ਮਤਾ ਲੈਣਾ ਪਵੇਗਾ। ਦੇਖੋ, ਜਦੋਂ ਗੁਜਰਾਤ 2035 ਵਿਚ 75 ਸਾਲ ਦਾ ਹੋ ਜਾਵੇਗਾ, ਤਾਂ ਇਹ ਕਿੱਥੇ ਪਹੁੰਚੇਗਾ ਜਿੱਥੇ ਇਹ ਪਹਿਲਾਂ ਸੀ। ਗੁਜਰਾਤ ਦੇ 75 ਸਾਲ ਪੂਰੇ ਹੋਣ ਤੋਂ ਠੀਕ ਇਕ ਸਾਲ ਬਾਅਦ ਉਲੰਪਿਕ ਆਯੋਜਿਤ ਕੀਤੇ ਜਾਣਗੇ। ਦੇਸ਼ ਚਾਹੁੰਦਾ ਹੈ ਕਿ ਇਹ ਉਲੰਪਿਕ ਗੁਜਰਾਤ ਵਿਚ ਹੋਣ।

ਜਦੋਂ ਗੁਜਰਾਤ 75 ਸਾਲ ਪੂਰੇ ਕਰਨ ਵਾਲਾ ਹੈ। ਜਦੋਂ ਗੁਜਰਾਤ ਮਹਾਰਾਸ਼ਟਰ ਤੋਂ ਵੱਖ ਹੋਇਆ, ਉਸ ਸਮੇਂ ਦੇ ਅਖ਼ਬਾਰਾਂ ਵੱਲ ਦੇਖੋ। ਪਹਿਲਾਂ ਇਸ ਬਾਰੇ ਚਰਚਾ ਹੁੰਦੀ ਸੀ ਕਿ ਮਹਾਰਾਸ਼ਟਰ ਤੋਂ ਵੱਖ ਹੋਣ ਤੋਂ ਬਾਅਦ ਗੁਜਰਾਤ ਕੀ ਕਰੇਗਾ। ਤਿੰਨੋਂ ਪਾਸੇ ਸਮੁੰਦਰ ਹੈ। ਦੂਜੇ ਪਾਸੇ ਪਾਕਿਸਤਾਨ ਹੈ। ਗੁਜਰਾਤ ਕੋਲ ਕੋਈ ਖਣਿਜ ਨਹੀਂ ਹੈ, ਗੁਜਰਾਤ ਕਿਵੇਂ ਤਰੱਕੀ ਕਰੇਗਾ? ਪਰ, ਅੱਜ ਗੁਜਰਾਤ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ।

ਅਸੀਂ ਆਰਥਿਕਤਾ ਵਿਚ ਜਾਪਾਨ ਨੂੰ ਵੀ ਪਛਾੜ ਦਿੱਤਾ। ਜਦੋਂ ਅਸੀਂ ਛੇਵੇਂ ਤੋਂ ਪੰਜਵੇਂ ਸਥਾਨ 'ਤੇ ਪਹੁੰਚੇ, ਤਾਂ ਪੂਰੇ ਦੇਸ਼ ਵਿਚ ਇਕ ਵੱਖਰਾ ਹੀ ਉਤਸ਼ਾਹ ਸੀ। ਕਿਉਂਕਿ, ਅਸੀਂ ਬ੍ਰਿਟੇਨ ਨੂੰ ਪਿੱਛੇ ਛੱਡ ਦਿਤਾ ਸੀ ਜਿਸ ਨੇ 250 ਸਾਲਾਂ ਤਕ ਸਾਡੇ ਉੱਤੇ ਰਾਜ ਕੀਤਾ ਸੀ। ਹੁਣ, ਤੀਜੇ ਨੰਬਰ 'ਤੇ ਆਉਣ ਦਾ ਦਬਾਅ ਹੈ।
 

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement