
Shashi Tharoor gave warning to Pakistan : ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਪਰ ਜੇ...'
Shashi Tharoor gave a big warning to Pakistan and terrorists Latest News in Punjabi : ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਗੁਆਨਾ ਦੀ ਅਪਣੀ ਫੇਰੀ ਦੌਰਾਨ ਪਾਕਿਸਤਾਨ ਤੇ ਅਤਿਵਾਦੀਆਂ ਨੂੰ ਵੱਡੀ ਚੇਤਾਵਨੀ ਦੇ ਦਿਤੀ ਹੈ। ਥਰੂਰ ਨੇ ਕਿਹਾ ਹੈ ਕਿ ਅਸੀਂ ਸ਼ਾਂਤੀ ਨਾਲ ਮਜ਼ਬੂਤ ਰਹਿਣਾ ਚਾਹੁੰਦੇ ਹਾਂ, ਡਰ ਤੋਂ ਨਹੀਂ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਿਚ ਇਕ ਭਾਰਤੀ ਵਫ਼ਦ ਪਾਕਿਸਤਾਨ ਤੇ ਉਨ੍ਹਾਂ ਦੇ ਅਤਿਵਾਦੀ ਗਠਜੋੜ ਦਾ ਪਰਦਾਫ਼ਾਸ਼ ਕਰਨ ਲਈ ਗੁਆਨਾ ਦੇ ਦੌਰੇ 'ਤੇ ਹੈ। ਗੁਆਨਾ ਦੀ ਸਰਕਾਰ ਤੇ ਨੇਤਾਵਾਂ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਅਤਿਵਾਦ ਵਿਰੁਧ ਹਰ ਕਦਮ 'ਤੇ ਭਾਰਤ ਦੇ ਨਾਲ ਹਨ। ਗੁਆਨਾ ਤੋਂ ਸ਼ਸ਼ੀ ਥਰੂਰ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿਤੀ ਹੈ। ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜੇ ਉਹ ਸਾਡੇ 'ਤੇ ਦੁਬਾਰਾ ਹਮਲਾ ਕਰਦੇ ਹਨ, ਤਾਂ ਅਸੀਂ ਹੋਰ ਵੀ ਖ਼ਤਰਨਾਕ ਤਰੀਕੇ ਨਾਲ ਬਦਲਾ ਲਵਾਂਗੇ।
ਜਾਰਜਟਾਊਨ, ਗੁਆਨਾ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਥਰੂਰ ਨੇ ਕਿਹਾ ਕਿ ਸਾਨੂੰ ਗੁਆਨਾ ਵਿਚ ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਤੋਂ ਪੂਰਾ ਸਮਰਥਨ ਮਿਲਿਆ। ਥਰੂਰ ਨੇ ਕਿਹਾ ਕਿ ਅਸੀਂ ਇਹ ਨਹੀਂ ਮੰਨਦੇ ਕਿ ਅਤਿਵਾਦ ਵਿਰੁਧ ਲੜਾਈ ਸਿਰਫ਼ ਸਾਡੀ ਹੈ। ਇਹ ਇਕ ਅਜਿਹੀ ਲੜਾਈ ਹੈ ਜਿਸ ਵਿਚ ਪੂਰੀ ਦੁਨੀਆਂ ਸ਼ਾਮਲ ਹੈ। ਥਰੂਰ ਨੇ ਕਿਹਾ ਹੈ ਕਿ ਗੁਆਨਾ ਸਾਡੇ ਲਈ ਮਹੱਤਵਪੂਰਨ ਹੈ। ਇਹ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਹੈ। ਸਾਨੂੰ ਉਮੀਦ ਹੈ ਕਿ ਗੁਆਨਾ ਉਨ੍ਹਾਂ ਦੋਸਤਾਂ ਵਿਚੋਂ ਇਕ ਹੋਵੇਗਾ ਜੋ ਸਾਡੇ ਵਲੋਂ ਬੋਲਣਗੇ।
ਕਾਂਗਰਸ ਸੰਸਦ ਮੈਂਬਰ ਨੇ ਅਪ੍ਰੇਸ਼ਨ ਸੰਧੂਰ ’ਤੇ ਕਿਹਾ ਕਿ ਭਾਰਤ ਦਾ ਹਰ ਹਮਲਾ ਇਕ ਜਵਾਬੀ ਕਾਰਵਾਈ ਸੀ। ਹਰ ਕਾਰਵਾਈ ਪਾਕਿਸਤਾਨ ਦੇ ਜਵਾਬ ਵਿਚ ਸੀ। ਉਨਾਂ ਕਿਹਾ ਕਿ ਅਤਿਵਾਦੀਆਂ ਵਲੋਂ ਭਾਰਤ ਵਿਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਕਾਰ ਫਿਰਕੂ ਤਣਾਅ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਦੀ ਯੋਜਨਾ ਬੁਰੀ ਤਰ੍ਹਾਂ ਅਸਫ਼ਲ ਹੋ ਗਈ। ਭਾਰਤ ਦੇ ਸਾਰੇ ਭਾਈਚਾਰੇ ਇਕੱਠੇ ਹੋਏ। ਫ਼ੌਜੀ ਟਕਰਾਅ ਦੌਰਾਨ ਭਾਰਤ ਸਰਕਾਰ ਅਤੇ ਭਾਰਤੀ ਫ਼ੌਜ ਵਲੋਂ ਦਿਤੀ ਗਈ ਬ੍ਰੀਫਿੰਗ ਵਿਚ ਦੋ ਮਹਿਲਾ ਅਫ਼ਸਰ ਸਨ ਤੇ ਉਨ੍ਹਾਂ ਵਿਚੋਂ ਇਕ ਮੁਸਲਿਮ ਸੀ। ਇਸ ਨਾਲ ਇਕ ਸਪੱਸ਼ਟ ਸੁਨੇਹਾ ਗਿਆ ਕਿ ਇਹ ਸਾਰਾ ਮਾਮਲਾ ਹਿੰਦੂਆਂ ਤੇ ਮੁਸਲਮਾਨਾਂ ਬਾਰੇ ਨਹੀਂ ਹੈ, ਇਹ ਅਤਿਵਾਦ ਬਾਰੇ ਹੈ।
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਕਿਸਤਾਨ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਸ਼ਾਂਤੀ ਵਿਚ ਹਾਂ ਅਤੇ ਅਸੀਂ ਸ਼ਾਂਤੀ ਵਿਚ ਰਹਿਣਾ ਚਾਹੁੰਦੇ ਹਾਂ। ਇਹ ਇਕ ਸਖ਼ਤ ਸੁਨੇਹਾ ਹੈ, ਪਰ ਅਸੀਂ ਸ਼ਾਂਤੀ ਵਿਚ ਮਜ਼ਬੂਤੀ ਨਾਲ ਖੜ੍ਹੇ ਰਹਿਣਾ ਚਾਹੁੰਦੇ ਹਾਂ, ਡਰ ਵਿਚ ਨਹੀਂ। ਸਾਨੂੰ ਕੋਈ ਡਰ ਨਹੀਂ ਹੈ ਕਿ ਉਹ ਸਾਡੇ 'ਤੇ ਦੁਬਾਰਾ ਹਮਲਾ ਕਰਨਗੇ। ਜੇ ਉਹ ਅਜਿਹਾ ਕਰਦੇ ਹਨ, ਤਾਂ ਅਸੀਂ ਹੋਰ ਵੀ ਖ਼ਤਰਨਾਕ ਜਵਾਬ ਦੇਵਾਂਗੇ।