
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਅੱਜ ਕੌਣ ਨਹੀਂ ਜਾਣਦਾ। ਸਪਨਾ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ
ਨਵੀਂ ਦਿੱਲੀ, ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਅੱਜ ਕੌਣ ਨਹੀਂ ਜਾਣਦਾ। ਸਪਨਾ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਸ਼ਹਿਰ ਵਿਚ ਵੀ ਉਸਦਾ ਦਾ ਸ਼ੋਅ ਹੁੰਦਾ ਹੈ, ਉੱਥੇ ਹਾਊਸਫੁੱਲ ਦੇ ਬੋਰਡ ਲੱਗ ਜਾਂਦੇ ਹਨ ਅਤੇ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਲੜਾਈ ਝਗੜੇ ਤਕ ਵੀ ਹੋ ਜਾਂਦੇ ਹਨ। ਦੱਸ ਦਈਏ ਕਿ ਹੁਣ ਸਪਨਾ ਚੌਧਰੀ ਰਾਜਨੀਤੀ ਵਿਚ ਆਉਣ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ 4 ਰਾਜਾਂ ਦੀਆਂ ਵਿਧਾਨਸਭਾ ਚੋਣਾਂ ਵਿਚ ਸਪਨਾ ਚੌਧਰੀ ਕਾਂਗਰਸ ਦਾ ਪ੍ਰਚਾਰ ਕਰਨਗੇ।
Sapna Chaudharyਦੱਸ ਦਈਏ ਕਿ ਇਹ ਗੱਲ ਭਾਜਪਾ ਨੂੰ ਖ਼ਟਕਣ ਲੱਗ ਗਈ ਹੈ। ਭਾਜਪਾ ਦੇ ਇੱਕ ਸੰਸਦ ਨੇ ਸਪਨਾ ਚੌਧਰੀ ਨੂੰ ਠੁਮਕੇ ਵਾਲੀ ਕਹਿ ਸੰਬੋਧਨ ਕੀਤਾ ਪਰ ਸਪਨਾ ਚੌਧਰੀ ਵੀ ਕਿੱਥੇ ਪਿਛੇ ਰਹਿਣ ਵਾਲਿਆਂ ਚੋਂ ਹੈ। ਸਪਨਾ ਨੇ ਵੀ ਸੰਸਦ ਸੱਜਣ ਵਿਅਕਤੀ ਨੂੰ ਕਰਾਰਾ ਜਵਾਬ ਦਿੱਤਾ। ਅਸਲ ਵਿਚ , ਪਿਛਲੇ ਦਿਨਾਂ ਕਾਂਗਰਸ ਦੇ ਮੁੱਖ ਦਫਤਰ ਪੁੱਜਣ ਤੋਂ ਬਾਅਦ ਸਪਨਾ ਚੌਧਰੀ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸੋਨੀਆ, ਰਾਹੁਲ ਜੀ ਅਤੇ ਪ੍ਰਿਅੰਕਾ ਜੀ ਬਹੁਤ ਚੰਗੇ ਲੱਗਦੇ। ਸਪਨਾ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਮਿਲਣ ਆਈ ਸੀ ਪਰ ਉਨ੍ਹਾਂ ਨੂੰ ਨਹੀਂ ਮਿਲ ਨਹੀਂ ਸਕੀ।
Ashwini Kumar Chopraਆਉਣ ਵਾਲੇ ਸਮੇ ਵਿਚ ਸਪਨਾ ਉਨ੍ਹਾਂ ਨੂੰ ਜਰੂਰ ਮਿਲਣਾ ਚਾਹੇਗੀ। ਸਪਨਾ ਨੂੰ ਜਦੋ ਪੁੱਛਿਆ ਗਿਆ ਕੀ ਉਹ ਕਾਂਗਰਸ ਵਿਚ ਸ਼ਾਮਲ ਹੋਣਗੇ ? ਤਾਂ ਸਪਨਾ ਦਾ ਕਹਿਣਾ ਸੀ ਉਹ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੀ। ਉਹ ਪਾਰਟੀ ਲਈ ਪ੍ਰਚਾਰ ਜ਼ਰੂਰ ਕਰ ਸਕਦੀ ਹੈ। ਸਪਨਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਹੋ ਗਈ। ਹਰਿਆਣੇ ਦੇ ਕਰਨਾਲ ਇਲਾਕੇ ਤੋਂ ਬੀਜੇਪੀ ਸੰਸਦ ਅਸ਼ਵਿਨੀ ਕੁਮਾਰ ਚੋਪੜਾ ਨੇ ਇਸ ਬਿਆਨ 'ਤੇ ਕਿਹਾ, ਕਾਂਗਰਸ ਵਿਚ ਠੁਮਕੇ ਲਗਾਉਣ ਵਾਲੇ ਹਨ, ਹੁਣ ਉਹ ਠੁਮਕੇ ਹੀ ਲਗਾਉਣ। ਉਨ੍ਹਾਂ ਕਿਹਾ ਕਿ ਹੁਣ ਉਹ ਆਪ ਦੇਖਣ ਕਿ ਉਨ੍ਹਾਂ ਨੇ ਚੋਣ ਜਿੱਤਣੀ ਹੈ ਜਾਂ ਠੁਮਕੇ ਲਗਾਉਣੇ ਹਨ।
Sapna Chaudharyਭਾਜਪਾ ਸੰਸਦ ਦੇ ਇਸ ਬਿਆਨ ਉੱਤੇ ਸਪਨਾ ਚੌਧਰੀ ਨੇ ਵੀ ਪਿਛੇ ਨਹੀਂ ਹਟੀ ਤੇ ਕਰਾਰ ਜਵਾਬ ਦਿੱਤਾ, ਉਨ੍ਹਾਂ ਬੀਜੇਪੀ ਸੰਸਦ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੇ ਘਟੀਆ ਬਿਆਨ ਤੋਂ ਉਨ੍ਹਾਂ ਦੀ ਮਾਨਸਿਕਤਾ ਦੀ ਝਲਕ ਮਿਲ ਗਈ ਹੈ ਉਨ੍ਹਾਂ ਕਿਹਾ ਕਿ ਮੈਂ ਕਲਾਕਾਰ ਹਾਂ 'ਤੇ ਮਨੋਰੰਜਨ ਕਰਦੀ ਹਾਂ ਅਤੇ ਮੈਂ ਆਪਣੇ ਕੰਮ ਉੱਤੇ ਹੀ ਫੋਕਸ ਕਰਦੀ ਹਾਂ, ਉਹ ਇਕ ਉੱਚੀ ਸ਼ਖਸ਼ੀਅਤ ਹਨ, ਇਸ ਲਈ ਮੈਂ ਉਨ੍ਹਾਂ ਨੂੰ ਮਾਫੀ ਮੰਗਣ ਨੂੰ ਨਹੀਂ ਕਹਾਂਗੀ।
Ashwini Kumar Chopraਸਪਨਾ ਨੇ ਅੱਗੇ ਕਿਹਾ ਕਿ ਅਸ਼ਵਿਨੀ ਚੋਪੜਾ ਵੀ ਮੇਰੇ ਠੁਮਕੇ ਦੇਖਦੇ ਹੋਣਗੇ, ਇਸ ਲਈ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਹੈ ਅਤੇ ਮੈਂ ਤਾਂ ਉਨ੍ਹਾਂ ਨੂੰ ਧੰਨਵਾਦ ਕਹਿੰਦੀ ਹਾਂ।