
ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਹੁਣ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਉਹ ਜਲਦ ਹੀ ਬਾਲੀਵੁੱਡ ਫ਼ਿਲਮ 'ਚ ਐਕਟਿੰਗ ਅਤੇ ਡਾਂਸ ਦਾ ਜਲਵਾ ਬਿਖੇਰੇਗੀ। ਸਪਨਾ...
ਫ਼ਤੇਹਾਬਾਦ : ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਹੁਣ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਉਹ ਜਲਦ ਹੀ ਬਾਲੀਵੁੱਡ ਫ਼ਿਲਮ 'ਚ ਐਕਟਿੰਗ ਅਤੇ ਡਾਂਸ ਦਾ ਜਲਵਾ ਬਿਖੇਰੇਗੀ।
Sapna Choudhary dance
ਸਪਨਾ ਪਹਿਲਾਂ ਟੀਵੀ ਰਿਐਲਿਟੀ ਸ਼ੋਅ ਬਿਗ ਬਾਸ 'ਚ ਭਾਗ ਲੈ ਚੁਕੀ ਹੈ ਅਤੇ ਹੁਣ ਜਿਸ ਫ਼ਿਲਮ 'ਚ ਅਭਿਨਏ ਕਰਨ ਜਾ ਰਹੀ ਹੈ ਉਹ ਇਕ ਕਾਮੇਡੀ ਫ਼ਿਲਮ ਹੈ। ਫ਼ਿਲਮ ਫ਼ਤੇਹਾਬਾਦ ਦੇ ਰਹਿਣ ਵਾਲੇ ਫ਼ਿਲਮ ਨਿਰਦੇਸ਼ਕ ਮਹੇਂਦਰ ਸਨਿਵਾਲ ਬਣਾ ਰਹੇ ਹਨ।
Sapna Choudhary bigg boss
ਮਹੇਂਦਰ ਦੀ ਇਹ ਪਹਿਲੀ ਬਾਲੀਵੁੱਡ ਫ਼ਿਲਮ ਹੋਵੇਗੀ। ਇਸ ਕਾਮੇਡੀ ਫ਼ਿਲਮ ਦਾ ਨਾਮ 'ਭਾਂਗ ਆਵਰ' ਹੈ। ਇਸ ਫ਼ਿਲਮ 'ਚ ਪੰਜਾਬੀ ਫ਼ਿਲਮਾਂ ਦੇ ਕੁੱਝ ਮਸ਼ਹੂਰ ਕਲਾਕਾਰ, ਪ੍ਰਸਿੱਧ ਹਰਿਆਣਵੀ ਗਾਇਕ ਕੇਡੀ - ਐਮਡੀ ਅਤੇ ਛੇ ਨੌਜਵਾਨ ਕਲਾਕਾਰ ਵੀ ਬਾਲੀਵੁੱਡ 'ਚ ਦਸਤਕ ਦੇਣਗੇ।