
ਅੱਜ ਕਰਨਾਲ ਤੋਂ ਇਕ 11 ਮੈਂਬਰੀ ਸਿੱਖ ਜਥਾ ਬਾਬਾ ਸੁਖਾ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਵਿਚ ਹਰਿਆਣਾ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ........
ਕਰਨਾਲ : ਅੱਜ ਕਰਨਾਲ ਤੋਂ ਇਕ 11 ਮੈਂਬਰੀ ਸਿੱਖ ਜਥਾ ਬਾਬਾ ਸੁਖਾ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਵਿਚ ਹਰਿਆਣਾ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 'ਵੀਰ ਬੰਦਾ ਬੈਰਾਗੀ' ਕਹੇ ਜਾਨ ਅਤੇ ਬੈਰਾਗੀ ਸਮਾਜ ਨਾਲ ਜੋੜਨ ਦੇ ਵਿਰੋਧ ਸਵਰੂਪ ਹਰਿਆਣਾ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਿਵਾਸ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਅਤੇ ਅਪਣਾ ਰੋਸ ਜਤਾਇਆ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਜਥੇ ਨੂੰ ਭਰੋਸਾ ਦਿਤਾ ਅਤੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਮਹਾਨ ਜਰਨੈਲ ਸੰਨ ਸਾਡੇ ਵਲੋਂ ਕਿਸੇ ਤਰ੍ਹਾਂ ਦਾ ਵਿਵਾਦ ਪੈਦਾਂ ਨਹੀਂ ਕੀਤਾ ਜਾਵੇਗਾ
ਅਤੇ 10 ਜੂਨ ਨੂੰ ਪਾਣੀਪਤ ਵਿਚ ਕੀਤੇ ਸਮਾਗਮ ਵਿਚ ਜੋ ਵੀ ਘੋਸ਼ਨਾਵਾਂ ਕੀਤੀਆਂ ਗਈਆ ਹਨ, ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਹੀ ਪੂਰਾ ਕੀਤਾ ਜਾਵੇਗਾ। ਇਹ ਜਾਣਕਾਰੀ ਜਥੇ ਦੇ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਮੈਂਬਰ ਐਸਜੀਪੀਸੀ ਨੇ ਵਾਪਸ ਆ ਕੇ ਡੇਰਾਕਾਰ ਸੇਵਾ ਵਿਖੇ ਪਤਰਕਾਰਾਂ ਨੂੰ ਦਿਤੀ ਅਤੇ ਨਾਲ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਸ਼ਾਹਬਾਦ ਤੋਂ ਲੋਹਗੜ੍ਹ ਨੂੰ ਜਾਂਦੀ ਸੜਕ ਦਾ ਨਾਮ ਅਤੇ ਗੋਪਾਲ ਮੋਚਨ ਵਿਚ ਇਕ ਗੇਟ ਦਾ ਨਾਮ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਿਆ ਜਾਵੇਗਾ। ਇਸ ਜਥੇ ਵਿਚ ਬਾਬਾ ਸੁੱਖਾ ਸਿੰਘ ਕਾਰਸੇਵਾ ਵਾਲਿਆਂ ਦੇ ਨਾਲ ਬਾਬਾ ਗੁਰਮੀਤ ਸਿੰਘ ਨਿੰਸਗ,
ਜਥੇਦਾਰ ਭੁਪਿੰਦਰ ਸਿੰਘ ਅੰਸ਼ਦ, ਬਲਕਾਰ ਸਿੰਘ ਪ੍ਰਧਾਨ ਗੁ. ਮੰਜੀ ਸਾਹਿਬ, ਮਨਮੋਹਨ ਸਿੰਘ ਡਬਰੀ, ਇਦੰਰਪਾਲ ਸਿੰਘ, ਗੁਰਤੇਜ ਸਿੰਘ ਖ਼ਾਲਸਾ, ਦਵਿੰਦਰ ਸਿੰਘ ਕਾਲਾ ਅਤੇ ਜਸਪਾਲ ਸਿੰਘ ਸ਼ਾਮਲ ਸਨ। ਇਸ ਮੌਕੇ ਅੰਸਦ ਨੇ ਕਿਹਾ ਕਿ 28 ਜੂਨ ਜੋ ਸਿੱਖ ਜਥੇਬਦੀਆ ਵਲੋਂ ਹਰਿਆਣਾ ਸਰਕਾਰ ਵਿਰੁਧ ਰੋਸ ਮਾਰਚ ਕਰਨਾ ਦਾ ਐਲਾਨ ਕੀਤਾ ਗਿਆ ਸੀ, ਉਸ ਦਿਨ ਰੋਸ ਮਾਰਚ ਨਾ ਕਰ ਸਾਰੀ ਸੰਗਤ ਅਤੇ ਜਥੇਬਦੀਆ ਇਹ ਸਾਰੀ ਜਾਣਕਾਰੀ ਦਿਤੀ ਜਾਵੇਗੀ ਕਿ ਮੁੱਖ ਮੰਤਰੀ ਨੇ ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆ ਹਨ
ਅਤੇ ਹੁਣ ਰੋਸ ਮਾਰਚ ਨਹੀਂ ਕੀਤਾ ਜਾਵੇਗਾ। ਨਾਲ ਹੀ ਇਸ ਵਿਵਾਦ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਦਾ ਪ੍ਰਸ਼ੰਸਾ ਕੀਤੀ ਅਤੇ ਧਨਵਾਦ ਕੀਤਾ ਕਿ ਮੁੱਖ ਮੰਤਰੀ ਨੇ ਇਸ ਦਾ ਹੱਲ ਬੜੇ ਸੁਚੱਜੇ ਤਰੀਕੇ ਨਾਲ ਕੀਤਾ ਹੈ। ਇਸ ਮੌਕੇ ਰਣਜੀਤ ਸਿੰਘ, ਹਰਵਿੰਦਰ ਸਿੰਘ, ਗੁਰਸੇਵਕ ਸਿੰੰਘ, ਬਲਹਾਰ ਸਿੰਘ ਅਤੇ ਹੋਰ ਮੌਜੂਦ ਸਨ।