Doda Encounter: ਜੰਮੂ-ਕਸ਼ਮੀਰ ਦੇ ਡੋਡਾ 'ਚ ਹੁਣ ਤਕ ਤਿੰਨ ਅਤਿਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ
Published : Jun 27, 2024, 1:27 pm IST
Updated : Jun 27, 2024, 1:27 pm IST
SHARE ARTICLE
3 terrorists killed in encounter with security forces in J&K’s Doda district
3 terrorists killed in encounter with security forces in J&K’s Doda district

ਜੰਮੂ ਦੇ ਏਡੀਜੀਪੀ ਨੇ ਦਸਿਆ ਕਿ ਅਤਿਵਾਦੀਆਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

Doda Encounter: ਜੰਮੂ-ਕਸ਼ਮੀਰ ਦੇ ਡੋਡਾ 'ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ ਜਾਰੀ ਹੈ। ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਹੁਣ ਤਕ ਤਿੰਨ ਅਤਿਵਾਦੀਆਂ ਨੂੰ ਢੇਰ ਕਰ ਦਿਤਾ ਹੈ ਅਤੇ ਇਕ ਹੋਰ ਅਤਿਵਾਦੀ ਦੀ ਭਾਲ ਜਾਰੀ ਹੈ। ਸੂਤਰਾਂ ਮੁਤਾਬਕ ਡੋਡਾ ਜ਼ਿਲ੍ਹੇ 'ਚ ਪਹਾੜੀ ਦੀ ਚੋਟੀ 'ਤੇ ਕੁੱਲ 4 ਅੱਤਵਾਦੀ ਲੁਕੇ ਹੋਏ ਸਨ, ਜਿਨ੍ਹਾਂ 'ਚ ਹੁਣ ਤਕ 3 ਮਾਰੇ ਜਾ ਚੁੱਕੇ ਹਨ। ਜੰਮੂ ਦੇ ਏਡੀਜੀਪੀ ਨੇ ਦਸਿਆ ਕਿ ਅਤਿਵਾਦੀਆਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। 

ਦੱਸ ਦੇਈਏ ਕਿ ਕਿ ਇਹ ਮੁਕਾਬਲਾ ਬੁੱਧਵਾਰ ਨੂੰ ਡੋਡਾ ਦੇ ਜੰਗਲ ਵਿਚ ਸ਼ੁਰੂ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ 11 ਅਤੇ 12 ਜੂਨ ਨੂੰ  ਅਤਿਵਾਦੀ ਹਮਲੇ ਤੋਂ ਬਾਅਦ ਫ਼ੌਜ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਨਾਲ ਪੁਲਿਸ ਦੁਆਰਾ ਇਕ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਦੇ ਵਿਚਕਾਰ ਸਵੇਰੇ 9.50 ਵਜੇ ਦੇ ਕਰੀਬ ਗੰਡੋਹ ਖੇਤਰ ਦੇ ਬਜਾਦ ਪਿੰਡ ਵਿਚ ਗੋਲੀਬਾਰੀ ਸ਼ੁਰੂ ਹੋਈ।  

ਗੋਲੀਬਾਰੀ ‘ਚ 6 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਸਨ, ਜਦਕਿ ਅਗਲੇ ਦਿਨ ਗੰਡੋਹ ਇਲਾਕੇ 'ਚ ਇਕ ਸਾਂਝੀ ਜਾਂਚ ਚੌਕੀ 'ਤੇ ਅਤਿਵਾਦੀਆਂ ਦੇ ਹਮਲੇ 'ਚ 1 ਹੋਰ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਿਆ ਸੀ। ਦੋਹਰੇ ਹਮਲਿਆਂ ਤੋਂ ਬਾਅਦ, ਸੁਰੱਖਿਆ ਬਲਾਂ ਨੇ ਅਪਣੀ ਅਤਿਵਾਦ ਵਿਰੋਧੀ ਮੁਹਿੰਮ ਤੇਜ਼ ਕਰ ਦਿਤੀ ਅਤੇ ਜ਼ਿਲ੍ਹੇ ਵਿਚ ਘੁਸਪੈਠ ਕਰ ਰਹੇ 4 ਸਰਗਰਮ ਪਾਕਿਸਤਾਨੀ ਅਤਿਵਾਦੀਆਂ 'ਤੇ 5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ । 

ਸਮਾਚਾਰ ਏਜੰਸੀ ਪੀਟੀਆਈ ਅਨੁਸਾਰ, ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਮਦਦ ਨਾਲ ਪੁਲਿਸ ਨੇ ਸੀਨੂ ਪੰਚਾਇਤ ਪਿੰਡ ਵਿਚ ਇਕ ਆਪਰੇਸ਼ਨ ਚਲਾਇਆ, ਪਰ ਇਲਾਕੇ ਵਿਚੋਂ ਇਕ ਕੱਚੇ ਘਰ 'ਚ ਲੁਕੇ ਹੋਏ ਅਤਿਵਾਦੀਆਂ ਵਲੋਂ ਭਾਰੀ ਗੋਲੀਬਾਰੀ ਕੀਤੀ ਗਈ। ਇਸੀ ਦੌਰਾਨ ਅਧਿਕਾਰੀਆਂ ਨੇ ਇਹ ਵੀ ਦਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਚਿੰਗੁਸ ਇਲਾਕੇ ਦੇ ਇਕ ਪਿੰਡ ਵਿਚੋਂ ਚੀਨੀ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਗਿਆ ਹੈ।

(For more Punjabi news apart from 3 terrorists killed in encounter with security forces in J&K’s Doda district, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement