
ਕਿਹਾ- ਅਜਿਹੇ ਕਈ ਹਮਲਿਆਂ ਦੇ ਬਾਵਜੂਦ ਦੇਸ਼ ਨੇ ਗੈਰ-ਸੰਵਿਧਾਨਕ ਤਾਕਤਾਂ 'ਤੇ ਜਿੱਤ ਦਰਜ ਕੀਤੀ
Droupadi Murmu News: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਅਪਣੇ ਸੰਬੋਧਨ 'ਚ 1975 'ਚ ਲਗਾਈ ਗਈ ਐਮਰਜੈਂਸੀ ਦਾ ਜ਼ਿਕਰ ਕਰਦਿਆਂ ਇਸ ਨੂੰ 'ਸੰਵਿਧਾਨ 'ਤੇ ਸਿੱਧੇ ਹਮਲੇ ਦਾ ਸੱਭ ਤੋਂ ਵੱਡਾ ਅਤੇ ਕਾਲਾ ਅਧਿਆਏ' ਕਰਾਰ ਦਿਤਾ ਅਤੇ ਕਿਹਾ ਕਿ ਅਜਿਹੇ ਕਈ ਹਮਲਿਆਂ ਦੇ ਬਾਵਜੂਦ ਦੇਸ਼ ਨੇ ਗੈਰ-ਸੰਵਿਧਾਨਕ ਤਾਕਤਾਂ 'ਤੇ ਜਿੱਤ ਦਰਜ ਕੀਤੀ ਹੈ।
18ਵੀਂ ਲੋਕ ਸਭਾ 'ਚ ਪਹਿਲੀ ਵਾਰ ਮੁਰਮੂ ਨੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ 'ਚ ਅਪਣੇ ਸੰਬੋਧਨ 'ਚ ਐਮਰਜੈਂਸੀ ਦਾ ਜ਼ਿਕਰ ਅਜਿਹੇ ਸਮੇਂ ਕੀਤਾ ਹੈ ਜਦੋਂ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਲੰਬੇ ਸਮੇਂ ਤੋਂ ਲਗਾਤਾਰ ਇਲਜ਼ਾਮ ਲਗਾ ਰਹੀ ਹੈ ਕਿ ਮੋਦੀ ਸਰਕਾਰ ਲੋਕਤੰਤਰ ਅਤੇ ਸੰਵਿਧਾਨ 'ਤੇ ਹਮਲਾ ਕੀਤਾ ਹੈ ਅਤੇ ਪਿਛਲੇ 10 ਸਾਲਾਂ ਤੋਂ ਦੇਸ਼ 'ਚ ਕਈ ਸਾਲਾਂ ਤੋਂ 'ਅਣਐਲਾਨੀ ਐਮਰਜੈਂਸੀ' ਲੱਗੀ ਹੋਈ ਹੈ।
ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਅਜਿਹਾ ਬਿਰਤਾਂਤ ਸਿਰਜਣ ਵਿਚ ਸਫਲ ਰਹੀਆਂ ਸਨ ਕਿ ਮੋਦੀ ਸਰਕਾਰ ‘400 ਨੂੰ ਪਾਰ ਕਰਨ’ ਦਾ ਨਾਅਰਾ ਬੁਲੰਦ ਕਰ ਰਹੀ ਹੈ ਤਾਂ ਜੋ ਉਹ ਸੰਵਿਧਾਨ ਨੂੰ ਬਦਲ ਸਕੇ। ਦੂਜੇ ਪਾਸੇ ਪਿਛਲੇ ਦੋ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕੌਮੀ ਜਮਹੂਰੀ ਗਠਜੋੜ (ਐਨਡੀਏ) ਦੀਆਂ ਹੋਰ ਭਾਈਵਾਲ ਪਾਰਟੀਆਂ ‘ਐਮਰਜੈਂਸੀ’ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧ ਰਹੀਆਂ ਹਨ।
ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਸੰਸਦ ਭਵਨ ਦੇ ਬਾਹਰ ਐਮਰਜੈਂਸੀ ਵਿਰੁਧ ਪ੍ਰਦਰਸ਼ਨ ਵੀ ਕੀਤਾ। ਰਾਸ਼ਟਰਪਤੀ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਭਾਰਤ ਇਕ ਗਣਤੰਤਰ ਵਜੋਂ 75 ਸਾਲ ਪੂਰੇ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਪਿਛਲੇ ਦਹਾਕਿਆਂ ਵਿਚ ਹਰ ਚੁਣੌਤੀ ਅਤੇ ਹਰ ਇਮਤਿਹਾਨ ਦਾ ਸਾਹਮਣਾ ਕਰਦਾ ਰਿਹਾ ਹੈ ਅਤੇ ਜਦੋਂ ਸੰਵਿਧਾਨ ਬਣ ਰਿਹਾ ਸੀ ਤਾਂ ਦੁਨੀਆ ਵਿਚ ਅਜਿਹੀਆਂ ਤਾਕਤਾਂ ਸਨ ਜੋ ਭਾਰਤ ਨੂੰ ਫੇਲ ਕਰਨਾ ਚਾਹੁੰਦੀਆਂ ਸਨ।
ਅਪਣੇ 55 ਮਿੰਟ ਦੇ ਸੰਬੋਧਨ 'ਚ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ 'ਚ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਵੀ ਕਈ ਵਾਰ ਸੰਵਿਧਾਨ 'ਤੇ ਹਮਲੇ ਹੋਏ। ਉਨ੍ਹਾਂ ਕਿਹਾ, ''ਅੱਜ 27 ਜੂਨ ਹੈ। 25 ਜੂਨ 1975 ਨੂੰ ਲਗਾਈ ਗਈ ਐਮਰਜੈਂਸੀ ਸੰਵਿਧਾਨ 'ਤੇ ਸਿੱਧੇ ਹਮਲੇ ਦਾ ਸੱਭ ਤੋਂ ਵੱਡਾ ਅਤੇ ਕਾਲਾ ਅਧਿਆਏ ਸੀ। ਫਿਰ ਪੂਰੇ ਦੇਸ਼ ਵਿਚ ਹਾਹਾਕਾਰ ਮੱਚ ਗਈ”। ਮੁਰਮੂ ਨੇ ਕਿਹਾ ਕਿ ਪਰ ਦੇਸ਼ ਨੇ ਅਜਿਹੀਆਂ ਗੈਰ-ਸੰਵਿਧਾਨਕ ਸ਼ਕਤੀਆਂ 'ਤੇ ਜਿੱਤ ਦਰਜ ਕੀਤੀ ਹੈ, ਕਿਉਂਕਿ ਗਣਤੰਤਰ ਦੀਆਂ ਰਵਾਇਤਾਂ ਭਾਰਤ ਦੇ ਮੂਲ ਵਿਚ ਰਹੀਆਂ ਹਨ। ਜਦੋਂ ਰਾਸ਼ਟਰਪਤੀ ਨੇ ਐਮਰਜੈਂਸੀ ਦਾ ਜ਼ਿਕਰ ਕੀਤਾ ਤਾਂ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ‘ਸ਼ੇਮ-ਸ਼ੇਮ’ ਦੇ ਨਾਅਰੇ ਲਾਏ।
ਮੁਰਮੂ ਨੇ ਕਿਹਾ, “ਮੇਰੀ ਸਰਕਾਰ ਭਾਰਤ ਦੇ ਸੰਵਿਧਾਨ ਨੂੰ ਸਿਰਫ਼ ਸ਼ਾਸਨ ਦਾ ਮਾਧਿਅਮ ਨਹੀਂ ਮੰਨਦੀ, ਪਰ ਅਸੀਂ ਇਹ ਯਕੀਨੀ ਬਣਾਉਣ ਲਈ ਯਤਨ ਕਰ ਰਹੇ ਹਾਂ ਕਿ ਸਾਡਾ ਸੰਵਿਧਾਨ ਜਨਤਕ ਚੇਤਨਾ ਦਾ ਹਿੱਸਾ ਬਣੇ। ਇਸ ਉਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ, ਮੇਰੀ ਸਰਕਾਰ ਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਹੈ”। ਰਾਸ਼ਟਰਪਤੀ ਨੇ ਕਿਹਾ ਕਿ ਹੁਣ ਜੰਮੂ-ਕਸ਼ਮੀਰ ਵਿਚ ਵੀ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ, ਜਿਥੇ (ਪਹਿਲਾਂ) ਧਾਰਾ 370 ਕਾਰਨ ਹਾਲਾਤ ਵੱਖਰੇ