Kenya News: ਕੀਨੀਆ ਦੇ ਰਾਸ਼ਟਰਪਤੀ ਨੇ ਨਵੇਂ ਵਿੱਤ ਬਿੱਲ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ; ਪ੍ਰਦਰਸ਼ਨਾਂ ਤੋਂ ਬਾਅਦ ਲਿਆ ਫ਼ੈਸਲਾ
Published : Jun 27, 2024, 8:18 am IST
Updated : Jun 27, 2024, 8:18 am IST
SHARE ARTICLE
Kenyan President withdraws 'controversial' finance bill after deadly protests
Kenyan President withdraws 'controversial' finance bill after deadly protests

ਕੀਨੀਆ ਸਰਕਾਰ ਵਿਰੁਧ ਅਜਿਹੇ ਹਿੰਸਕ ਪ੍ਰਦਰਸ਼ਨ ਕਈ ਦਹਾਕਿਆਂ ਬਾਅਦ ਹੋਏ ਹਨ।

Kenya News: ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਐਲਾਨ ਕੀਤਾ ਕਿ ਉਹ ਟੈਕਸਾਂ ਨੂੰ ਵਧਾਉਣ ਸਬੰਧੀ ਵਿਵਾਦਪੂਰਨ ਬਿੱਲ 'ਤੇ ਦਸਤਖ਼ਤ ਨਹੀਂ ਕਰਨਗੇ। ਰਾਸ਼ਟਰਪਤੀ ਦਾ ਬਿਆਨ ਬਿੱਲ ਵਿਰੁਧ ਵੱਡੇ ਪੱਧਰ 'ਤੇ ਪ੍ਰਦਰਸ਼ਨਾਂ ਤੋਂ ਇਕ ਦਿਨ ਬਾਅਦ ਆਇਆ ਹੈ, ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੰਸਦ 'ਤੇ ਹਮਲਾ ਕੀਤਾ ਅਤੇ ਕਈ ਲੋਕ ਮਾਰੇ ਗਏ ਸਨ। ਕੀਨੀਆ ਸਰਕਾਰ ਵਿਰੁਧ ਅਜਿਹੇ ਹਿੰਸਕ ਪ੍ਰਦਰਸ਼ਨ ਕਈ ਦਹਾਕਿਆਂ ਬਾਅਦ ਹੋਏ ਹਨ।

ਸਰਕਾਰ ਕਰਜ਼ੇ ਦਾ ਭੁਗਤਾਨ ਕਰਨ ਲਈ ਨਵੇਂ ਟੈਕਸ ਤੋਂ ਪੈਸਾ ਇਕੱਠਾ ਕਰਨਾ ਚਾਹੁੰਦੀ ਸੀ, ਪਰ ਕੀਨੀਆ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਿੱਲ ਆਰਥਿਕ ਤੰਗੀਆਂ ਨੂੰ ਵਧਾਏਗਾ ਕਿਉਂਕਿ ਲੱਖਾਂ ਲੋਕਾਂ ਨੂੰ ਜੀਵਨ ਲਈ ਸੰਘਰਸ਼ ਕਰਨਾ ਪਵੇਗਾ। ਵਿਵਾਦਪੂਰਨ ਵਿੱਤ ਬਿੱਲ ਨੂੰ ਲੈ ਕੇ ਮੰਗਲਵਾਰ ਨੂੰ ਦੇਸ਼ 'ਚ ਹਫੜਾ-ਦਫੜੀ ਦੇ ਮੱਦੇਨਜ਼ਰ ਸਰਕਾਰ ਨੂੰ ਫ਼ੌਜ ਤਾਇਨਾਤ ਕਰਨੀ ਪਈ ਸੀ ਅਤੇ ਰੂਟੋ ਨੇ ਪ੍ਰਦਰਸ਼ਨਕਾਰੀਆਂ ਦੀ ਕਾਰਵਾਈ ਨੂੰ 'ਦੇਸ਼ਧ੍ਰੋਹੀ' ਦਸਿਆ ਸੀ।

ਰਾਸ਼ਟਰਪਤੀ ਨੇ ਹੁਣ ਕਿਹਾ ਹੈ ਕਿ ਬਿੱਲ ਨੇ "ਵਿਆਪਕ ਅਸੰਤੁਸ਼ਟੀ" ਪੈਦਾ ਕੀਤੀ ਹੈ ਅਤੇ ਉਨ੍ਹਾਂ ਨੇ ਲੋਕਾਂ ਦੀ ਗੱਲ ਸੁਣੀ ਹੈ ਅਤੇ "ਉਨ੍ਹਾਂ ਨੇ ਜੋ ਕਿਹਾ ਹੈ, ਉਸ ਨੂੰ ਸਵੀਕਾਰ ਕੀਤਾ ਹੈ" ਇਸ ਬਾਰੇ ਚਰਚਾ ਕਰਨ ਦੀ ਲੋੜ ਹੈ ਕਿ ਅਸੀਂ ਮਿਲ ਕੇ ਦੇਸ਼ ਦੇ ਮਾਮਲਿਆਂ ਦਾ ਪ੍ਰਬੰਧਨ ਕਿਵੇਂ ਕਰਦੇ ਹਾਂ।

ਕੀਨੀਆ ਦੇ ਲੋਕਾਂ ਨੂੰ ਬੁੱਧਵਾਰ ਨੂੰ ਸੜਕਾਂ 'ਤੇ ਅੱਥਰੂ ਗੈਸ ਅਤੇ ਫ਼ੌਜ ਦਾ ਸਾਹਮਣਾ ਕਰਨਾ ਪਿਆ। ਇਕ ਦਿਨ ਪਹਿਲਾਂ ਹਜ਼ਾਰਾਂ ਲੋਕਾਂ ਨੇ ਸੰਸਦ 'ਤੇ ਹਮਲਾ ਕੀਤਾ ਸੀ। ਰਾਸ਼ਟਰਪਤੀ ਨੇ ਇਸ ਨੂੰ ਅਣਆਗਿਆਕਾਰੀ ਦੀ ਕਾਰਵਾਈ ਅਤੇ "ਹੋਂਦ ਲਈ" ਖ਼ਤਰਾ ਕਿਹਾ ਸੀ। ਮਨੁੱਖੀ ਅਧਿਕਾਰ ਸਮੂਹਾਂ ਮੁਤਾਬਕ ਬਿੱਲ ਵਿਰੁਧ ਪ੍ਰਦਰਸ਼ਨਾਂ ਦੌਰਾਨ ਹਿੰਸਾ 'ਚ ਘੱਟੋ-ਘੱਟ 22 ਲੋਕ ਮਾਰੇ ਗਏ ਹਨ। ਰੂਟੋ ਨੇ ਇਸ ਨੂੰ 'ਮੰਦਭਾਗਾ' ਕਰਾਰ ਦਿਤਾ।

 (For more Punjabi news apart from 'Bad parenting fee' at Georgia restaurant, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement