
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ...
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਵਿਰੁਧ ਇਕ ਹੋਰ ਮੋਰਚਾ ਖੋਲ੍ਹ ਦਿੱਤਾ ਹੈ। ਟਰੰਪ ਨੇ ਡਬਲਯੂਟੀਓ ਦੀ ਵਿਕਾਸਸ਼ੀਲ ਦੇਸ਼ ਦਾ ਦਰਜਾ ਦੇਣ ਦੀ ਪ੍ਰਕਿਰਿਆ ਤੇ ਸਵਾਲ ਚੁੱਕਿਆ ਹੈ। ਉਹਨਾਂ ਕਿਹਾ ਕਿ ਚੀਨ ਅਤੇ ਭਾਰਤ ਵਰਗੇ ਦੇਸ਼ ਇਸ ਦਾ ਬੇਅੰਤ ਫ਼ਾਇਦਾ ਚੁੱਕ ਰਹੇ ਹਨ। ਟਰੰਪ ਨੇ ਧਮਕੀ ਦਿੱਤੀ ਹੈ ਕਿ ਵਿਕਾਸਸ਼ੀਲ ਦੇਸ਼ ਹੋਣ ਦੇ ਨਾਮ 'ਤੇ ਦੁਨੀਆ ਦੇ ਕੁੱਝ ਬੇਹੱਦ ਧਨੀ ਦੇਸ਼ ਡਬਲਯੂਟੀਓ ਦੇ ਨਿਯਮਾਂ ਤੋਂ ਛੋਟ ਹਾਸਲ ਕਰ ਰਹੇ ਹਨ।
Donald Trump
ਪਰ ਹੁਣ ਇਹ ਨਹੀਂ ਚਲੇਗਾ। ਟਰੰਪ ਨੇ ਵਿਕਾਸਸ਼ੀਲ ਦੇਸ਼ ਦਾ ਦਰਜਾ ਦੇਣ ਦੇ ਡਬਲਯੂਟੀਓ ਦੀ ਪ੍ਰਕਿਰਿਆ ਤੇ ਸਵਾਲ ਚੁੱਕਦੇ ਹੋਏ ਟਵੀਟ ਕੀਤਾ ਹੈ ਅਤੇ ਕਿਹਾ ਕਿ ਉਹਨਾਂ ਨੇ ਯੂਐਸ ਟ੍ਰੇਡ ਰਿਪ੍ਰਜੇਂਟੇਟਿਵ ਨੂੰ ਇਸ ਮਾਮਲੇ ਵਿਚ ਐਕਸ਼ਨ ਲੈਣ ਦਾ ਨਿਰਦੇਸ਼ ਦਿੱਤਾ ਹੈ ਤਾਂ ਕਿ ਅਮਰੀਕਾ ਦੀ ਕੀਮਤ ਤੇ ਇਸ ਧੋਖਾਧੜੀ ਨੂੰ ਰੋਕਿਆ ਜਾ ਸਕੇ। ਅਮਰੀਕਾ ਨੇ ਡਬਲੂਟੀਓ ਵਿਚ ਪ੍ਰਸਤਾਵ ਪੇਸ਼ ਕਰ ਕੇ ਕਿਹਾ ਹੈ ਕਿ ਚੀਨ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੇ ਕਾਫ਼ੀ ਤਰੱਕੀ ਕੀਤੀ ਹੈ।
ਅਮਰੀਕਾ ਦਾ ਕਹਿਣਾ ਹੈ ਕਿ G-20 ਅਤੇ OECD ਦੇ ਦੇਸ਼ ਅਤੇ ਵਰਲਡ ਬੈਂਕ ਦੀ ਹਾਈ ਇਨਕਮ ਕੈਟੇਗਰੀ ਵਿਚ ਕਈ ਦੇਸ਼ ਹਨ ਜਿਸ ਦਾ ਦੁਨੀਆ ਭਰ ਦੇ ਵਸਤੂਆਂ ਦੇ ਕਾਰੋਬਾਰ ਵਿਚ 0.5 ਫ਼ੀਸਦੀ ਦੀ ਹਿੱਸੇਦਾਰੀ ਹੈ। ਅਜਿਹੇ ਦੇਸ਼ ਨੂੰ ਟ੍ਰੇਡ ਨਿਗੋਸਿਏਸ਼ਨ ਵਿਚ ਫ਼ਾਇਦਾ ਨਹੀਂ ਦਿੱਤਾ ਜਾਣਾ ਚਾਹੀਦਾ।
ਅਮਰੀਕਾ ਚਾਹੁੰਦਾ ਹੈ ਕਿ ਭਾਰਤ ਅਤੇ ਚੀਨ ਨੇ ਕਾਫ਼ੀ ਆਰਥਿਕ ਤਰੱਕੀ ਕੀਤੀ ਹੈ ਲਿਹਾਜਾ ਉਹਨਾਂ ਨੇ ਵਿਕਾਸਸ਼ੀਲ ਦੇਸ਼ ਦੇ ਦਰਜੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਮਰੀਕਾ ਚੀਨ ਅਤੇ ਭਾਰਤ ਦੇ ਨਾਲ ਟ੍ਰੇਡ ਵਾਰ ਵਿਚ ਪਹਿਲਾਂ ਹੀ ਉਲਝਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।