ਜੇਕਰ ਚੀਨ 'ਚ ਹੀ ਬਣਨਗੇ MIC PRO ਦੇ ਪੁਰਜ਼ੇ ਤਾਂ ਨਹੀਂ ਮਿਲੇਗੀ ਦਰਾਮਦ ਕਰ ਤੋਂ ਛੋਟ : ਟਰੰਪ
Published : Jul 27, 2019, 5:09 pm IST
Updated : Jul 27, 2019, 5:13 pm IST
SHARE ARTICLE
President trump threatens apple
President trump threatens apple

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਕੰਪਨੀ ਦੇ ਚੀਨ 'ਚ ਬਣਾਏ ਜਾਣ ਵਾਲੇ ਉਤਪਾਦਾਂ 'ਤੇ ਆਯਾਤ-ਡਿਊਟੀ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਤਾਕਤਵਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਦੀ ਸਭ ਤੋਂ ਵੱਡੀ ਟੈਕਨੋਲਾਜੀ ਕੰਪਨੀ ਐਪਲ ਨੂੰ ਚਿਤਾਵਨੀ ਦਿੱਤੀ ਹੈ।ਡੋਨਾਲਡ ਟਰੰਪ ਨੇ ਐਪਲ ਕੰਪਨੀ ਦੇ ਚੀਨ 'ਚ ਬਣਾਏ ਜਾਣ ਵਾਲੇ ਉਤਪਾਦਾਂ 'ਤੇ ਆਯਾਤ-ਡਿਊਟੀ ਤੋਂ ਛੋਟ ਦੇਣ ਦੀ ਸੰਭਾਵਨਾ ਨੂੰ ਸ਼ੁਕੱਰਵਾਰ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਵਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ 'ਮੈਂ ਚਾਹੁੰਦਾ ਹਾਂ ਕਿ ਐਪਲ ਅਮਰੀਕਾ ਵਿਚ ਆਪਣਾ ਪਲਾਂਟ ਲਗਾਏ। ਮੈਂ ਨਹੀਂ ਚਾਹੁੰਦਾ ਕਿ ਉਹ ਚੀਨ ਵਿਚ ਆਪਣੇ ਉਤਪਾਦ ਬਣਾਏ।'

President trump threatens applePresident trump threatens apple

ਉਨ੍ਹਾਂ ਨੇ ਕਿਹਾ 'ਜਦੋਂ ਮੈਂ ਸੁਣਿਆ ਕਿ ਉਹ ਚੀਨ ਵਿਚ ਆਪਣੇ ਉਤਪਾਦ ਬਣਾਉਣ ਜਾ ਰਹੇ ਹਨ, ਮੈਂ ਕਿਹਾ ਠੀਕ ਹੈ। ਤੁਸੀਂ ਚੀਨ ਵਿਚ ਉਤਪਾਦ ਬਣਾ ਸਕਦੇ ਹੋ ਪਰ ਜਦੋਂ ਤੁਸੀਂ ਆਪਣਾ ਉਤਪਾਦ ਅਮਰੀਕਾ ਭੇਜੋਗੇ, ਅਸੀਂ ਤੁਹਾਡੇ ਉੱਤੇ ਡਿਊਢੀ ਲਗਾਵਾਂਗੇ ਪਰ ਅਸੀਂ ਇਸ ਨੂੰ ਤੈਅ ਕਰਾਂਗੇ। ਟਰੰਪ ਨੇ ਕਿਹਾ ਕਿ ਉਹ ਐਪਲ ਦੇ ਪ੍ਰਮੁੱਖ ਟਿਮ ਕੁੱਕ ਦਾ ਮਾਣ ਕਰਦੇ ਹਾਂ। ਉਨ੍ਹਾਂ ਨੇ ਕਿਹਾ ਅਸੀਂ ਇਸ ਨੂੰ ਤੈਅ ਕਰਾਂਗੇ।

ਮੈਨੂੰ ਲੱਗਦਾ ਹੈ ਕਿ ਉਹ ਐਲਾਨ ਕਰਨ ਵਾਲੇ ਹਨ ਕਿ ਉਹ ਟੈਕਸਾਸ 'ਚ ਇਕ ਪਲਾਂਟ ਲਗਾਉਣ ਜਾ ਰਹੇ ਹਨ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਮੈਂ ਫਿਰ ਤੋਂ ਖੁਸ਼ ਹੋਣ ਲੱਗਾਗਾ। ਟਰੰਪ ਨੇ ਇਸ ਤੋਂ ਪਹਿਲੇ ਦਿਨ ਕਿਹਾ ਕਿ ਐਪਲ ਨੂੰ ਚੀਨ 'ਚ ਤਿਆਰ ਉਤਪਾਦਾਂ 'ਤੇ ਟੈਕਸ ਤੋਂ ਛੋਟ ਜਾਂ ਰਾਹਤ ਨਹੀਂ ਮਿਲਣ ਵਾਲੀ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਅਮਰੀਕਾ ਵਿਚ ਉਤਪਾਦ ਬਣਾਓ, ਕੋਈ ਡਿਊਢੀ ਨਹੀਂ ਲੱਗੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement