
ਕਸ਼ਮੀਰ ਦੇ ਨੇਤਾਵਾਂ ਦੇ ਮੱਥਿਆਂ ਉਤੇ ਅੱਜਕੱਲ ਚਿੰਤਾ ਦੀ ਲਕੀਰਾਂ ਪੈ ਗਈਆਂ ਹਨ...
ਨਵੀਂ ਦਿੱਲੀ: ਕਸ਼ਮੀਰ ਦੇ ਨੇਤਾਵਾਂ ਦੇ ਮੱਥਿਆਂ ਉਤੇ ਅੱਜਕੱਲ ਚਿੰਤਾ ਦੀ ਲਕੀਰਾਂ ਪੈ ਗਈਆਂ ਹਨ। ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਪਤਾ ਨਹੀਂ ਚੱਲ ਰਿਹਾ ਕਿ ਕਸ਼ਮੀਰ ਵਿਚ ਆਖਿਰ ਕੀ ਹੋਣ ਵਾਲਾ ਹੈ। ਦਰਅਸਲ ਗ੍ਰਹਿ ਮੰਤਰਾਲੇ ਵੱਲੋਂ ਕਸ਼ਮੀਰ ਵਚਿ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਲਈ ਸੀਆਰਪੀਐਫ਼ ਸੇਤ ਹੋਰ ਬਲਾਂ ਦੀਆਂ ਅਤਿਰਿਕਤ 100 ਕੰਪਨਾਂ ਨੂੰ ਤੈਨਾਤ ਕਰਨ ਦਾ ਹੁਕਮ ਦਿੱਤਾ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ਦੇ ਮੁਤਾਬਿਕ ਸੀਆਰਪੀਐਫ਼ ਵੱਲੋਂ 50, ਬੀਐਸਐਫ਼ ਦੀਆਂ 10, ਐਸਐਸਬੀ ਦੀ 30 ਅਤੇ ਆਈਟੀਬੀਪੀ ਦੀਆਂ 10 ਕੰਪਨੀਆਂ ਤੈਨਾਤ ਕੀਤੀ ਗਈਆਂ ਹਨ।
Indian Army
ਰਿਪੋਰਟ ਅਨੁਸਾਰ ਨਰੇਂਦਰ ਮੋਦੀ 15 ਅਗਸਤ ਦੇ ਪ੍ਰੋਗਰਾਮ ਵਿਚ ਜੰਮੂ-ਕਸ਼ਮੀਰ ਜਾ ਸਕਦਾ ਹਨ ਅਤੇ ਹੋ ਸਕਦਾ ਹੈ ਕਿ ਇਸੇ ਦਿਨ ਆਰਟੀਕਲ 35ਏ ਉਤੇ ਕੋਈ ਵੱਡਾ ਐਲਾਨ ਕੀਤਾ ਸਕਦਾ ਹੈ। ਇਹ ਕਿਆਸ ਇਸ ਲਈ ਲਗਾਏ ਜਾ ਰਹੇ ਹਨ ਕਿਉਂਕਿ ਹਾਲ ਹੀ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਏ ਅਜੀਤ ਡੋਭਾਲ ਬਿਨਾ ਕਿਸੇ ਪ੍ਰੋਗਰਾਮ ਜਾਣਕਾਰੀ ਦੇ ਘਾਟੀ ਦੇ ਦੌਰੇ ਉਤੇ ਸ਼੍ਰੀਨਗਰ ਪਹੁੰਚੇ ਹਨ, ਅਤੇ ਪਿਛਲੇ ਦੋ ਦਿਨਾਂ ਤੋਂ ਫ਼ੌਜ ਦੇ ਵੱਖ-ਵੱਖ ਅਧਿਕਾਰੀਆਂ ਦੇ ਨਾਲ ਬੈਠਕ ਕਰ ਰਹੇ ਹਨ ਜਿਸ ਵਿਚ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹਨ।
Indian Army
ਇਸ ਤੋਂ ਇਲਾਵਾ ਉਨ੍ਹਾਂ ਨੇ ਕਸ਼ਮੀਰ ਵਿਚ ਸੁਰੱਖਿਆ ਵਿਵਸਥਾ ਦਾ ਵੀ ਜਾਇਜ਼ਾ ਲਿਆ ਹੈ ਲੇਕਿਨ, ਹੁਣ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਡੋਭਾਲ ਸ਼੍ਰੀ ਨਗਰ ਵਿਚ ਕਿਸ ਸੀਕ੍ਰੇਟ ਮਿਸ਼ਨ ਦੇ ਤਹਿਤ ਪਹੁੰਚੇ ਹਨ। ਡੋਭਾਲ ਦਾ ਇਸ ਦੌਰ ਨੂੰ ਬਹੁਤ ਹੀ ਸੀਕ੍ਰੇਟ ਰੱਖਿਆ ਗਿਆ। ਉਨ੍ਹਾਂ ਦੇ ਆਉਣ ਦੇ ਬਾਰੇ ਵਿਚ ਜਾਣਕਾਰੀ ਵੀ ਮਹਿਜ ਕੁਝ ਘੰਟਿਆਂ ਪਹਿਲਾ ਦਿੱਤੀ ਗਈ ਸੀ।
indian Army
ਨਾ ਉਨ੍ਹਾਂ ਦੇ ਆਉਣ ਬਾਰੇ ਵਿਚ ਜਾਣਕਾਰੀ ਸੀ ਅਤੇ ਨਾ ਹੀ ਇਹ ਜਾਣਕਾਰੀ ਹੈ ਕਿ ਉਨ੍ਹਾਂ ਸਰੱਖਿਆ ਅਧਿਕਾਰੀਆਂ ਦੇ ਨਾਲ ਕਿਹੜੇ-ਕਿਹੜੇ ਮੁਦਿਆਂ ਉਤੇ ਚਰਚਾ ਕੀਤੀ ਪਰ ਉਨ੍ਹਾਂ ਦੇ ਕਸ਼ਮੀਰ ਪਹੁੰਚਣ ਤੋਂ ਬਾਅਦ ਹੀ ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਸੁਤੰਤਰਤਾ ਦਿਵਾ ਦੇ ਦਿਨ ਪ੍ਰਧਾਨਮੰਤਰੀ ਮੋਦੀ ਕਸ਼ਮੀਰ ਤੋਂ ਆਰਟੀਕਲ 35ਏ ਅਤੇ 370 ਨੂੰ ਹਟਾਉਣ ਦਾ ਐਲਾਨ ਕਰ ਦੇਣਗੇ।
Indian Army
ਜਿਸ ਨੂੰ ਲੈ ਕੇ ਸਾਬਕਾ ਆਈਏਐਸ ਅਧਿਕਾਰੀ ਅਤੇ ਜੰਮੂ ਕਸ਼ਮੀਰ ਪੀਪਲਜ਼ ਮੁਵਮੈਂਟ ਦੇ ਪ੍ਰਦਾਨ ਸ਼ਾਹ ਫ਼ੈਸਲ ਨੇ ਟਵੀਟ ਕਰਕੇ ਕਿਹਾ, ਗ੍ਰਹਿ ਮੰਤਰਾਲੇ ਵੱਲੋਂ ਕਸ਼ਮੀਰ ਵਿਚ ਸੀਆਰਪੀਐਫ਼ ਦੀਆਂ 100 ਕੰਪਨੀਆਂ ਤੈਨਾਤ ਕਰਨ ਚਿੰਤਾ ਪਾ ਕਰ ਰਿਹਾ ਹੈ। ਇਸਦੇ ਬਾਰੇ ਵਿਚ ਕਿਸੇ ਨੂੰ ਜਾਣਕਾਰੀ ਨਹੀਂ ਹੈ। ਇਸ ਗੱਲ ਦੀ ਅਫ਼ਵਾਹ ਕਿ ਘਾਟੀ ਵਿਚ ਕੁਝ ਵੱਡਾ ਭਿਆਨਕ ਹੋਣ ਵਾਲਾ ਹੈ। ਕੀ ਇਹ ਅਨੁਛੇਦ 35ਏ ਨੂੰ ਲੈ ਕੇ ਹੈ?