
ਦੇਸ਼ ਵਿਚ ਕੋਰੋਨਾ ਲਈ ਨਮੂਨਿਆਂ ਦੀ ਜਾਂਚ ਦੀ ਗਿਣਤੀ ਇਕ ਕਰੋੜ 60 ਲੱਖ ਤੋਂ ਪਾਰ
ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ 48661 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਲਾਗ ਦੇ ਕੁਲ ਮਾਮਲੇ ਵੱਧ ਕੇ 1385522 ਹੋ ਗਏ ਜਦਕਿ 885576 ਮਰੀਜ਼ ਸਿਹਤਯਾਬ ਹੋ ਗਏ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਇਸ ਬੀਮਾਰੀ ਨਾਲ ਪਿਛਲੇ 24 ਘੰਟਿਆਂ ਵਿਚ 705 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32063 ਹੋ ਗਈ।
Corona Virus
ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੁਣ ਵੀ 467882 ਲੋਕ ਪੀੜਤ ਹਨ ਜਦਕਿ 63.92 ਫ਼ੀ ਸਦੀ ਲੋਕ ਇਸ ਮਹਾਂਮਾਰੀ ਤੋਂ ਠੀਕ ਹੋ ਚੁਕੇ ਹਨ। ਪੀੜਤਾਂ ਦੀ ਕੁਲ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਚੌਥਾ ਦਿਨ ਹੈ ਜਦ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 45000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਲਈ ਨਮੂਨਿਆਂ ਦੀ ਜਾਂਚ ਦੀ ਗਿਣਤੀ ਇਕ ਕਰੋੜ 60 ਲੱਖ ਦੇ ਪਾਰ ਚਲੀ ਗਈ ਹੈ।
Corona Virus
ਆਈਸੀਐਮਆਰ ਮੁਤਾਬਕ 25 ਜੁਲਾਈ ਤਕ 16291331 ਲੋਕਾਂ ਦੀ ਕੋਰੋਨਾ ਵਾਇਰਸ ਲਈ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 442263 ਨਮੂਨਿਆਂ ਦੀ ਜਾਂਚ ਸਨਿਚਰਵਾਰ ਨੂੰ ਕੀਤੀ ਗਈ ਜੋ ਇਕ ਦਿਨ ਵਿਚ ਟੈਸਟਾਂ ਦੀ ਸੱਭ ਤੋਂ ਜ਼ਿਆਦਾ ਗਿਣਤੀ ਹੈ। 24 ਘੰਟਿਆਂ ਵਿਚ ਹੋਈਆਂ 705 ਮੌਤਾਂ ਵਿਚੋਂ 257 ਦੀ ਮਹਾਰਾਸ਼ਟਰ, 89 ਦੀ ਤਾਮਿਲਨਾਡੂ, 72 ਦੀ ਕਰਨਾਟਕ, 52 ਦੀ ਆਂਧਰਾ ਪ੍ਰਦੇਸ਼, 42 ਦੀ ਪਛਮੀ ਬੰਗਾਲ, 39 ਦੀ ਯੂਪੀ, 29 ਦੀ ਦਿੱਲੀ, 22 ਦੀ ਗੁਜਰਾਤ, 14 ਦੀ ਬਿਹਾਰ, 12 ਦੀ ਝਾਰਖੰਡ, 11 ਦੀ ਰਾਜਸਥਾਨ ਅਤੇ 10 ਜਣਿਆਂ ਦੀ ਮੌਤ ਉੜੀਸਾ ਵਿਚ ਹੋਈ।
Corona Virus
ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਨੌਂ, ਮੱਧ ਪ੍ਰਦੇਸ਼ ਵਿਚ ਅੱਠ, ਹਰਿਆਣਾ ਵਿਚ ਸੱਤ, ਕੇਰਲਾ ਵਿਚ ਪੰਜ, ਗੋਆ ਵਿਚ ਚਾਰ, ਛੱਤੀਸਗੜ੍ਹ, ਪੁਡੂਚੇਰੀ, ਉਤਰਾਖੰਡ ਅਤੇ ਨਾਗਾਲੈਂਡ ਵਿਚ ਤਿੰਨ ਤਿੰਨ ਜਦਕਿ ਆਸਾਮ ਅਤੇ ਲਦਾਖ਼ ਵਿਚ ਇਕ ਇਕ ਮਰੀਜ਼ਾਂ ਨੇ ਇਸ ਬੀਮਾਰੀ ਕਾਰਨ ਜਾਨ ਗਵਾਈ। ਹੁਣ ਤਕ ਹੋਈਆਂ ਕੁਲ 32063 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 13389, ਦਿੱਲੀ ਵਿਚ 3809, ਤਾਮਿਲਨਾਡੂ ਵਿਚ 3409 ਲੋਕਾਂ ਦੀ ਮੌਤ ਹੋਈ।
Corona Virus
ਗੁਜਰਾਤ ਵਿਚ 2300, ਕਰਨਾਟਕ ਵਿਚ 1796, ਯੂਪੀ ਵਿਚ 1387, ਪਛਮੀ ਬੰਗਾਲ ਵਿਚ 1332, ਆਂਧਰਾ ਪ੍ਰਦੇਸ਼ ਵਿਚ 985 ਅਤੇ ਮੱਧ ਪ੍ਰਦੇਸ਼ ਵਿਚ 799 ਲੋਕਾਂ ਦੀ ਮੌਤ ਹੋਈ। ਰਾਜਸਥਾਨ ਵਿਚ 613, ਤੇਲੰਗਾਨਾ ਵਿਚ 455, ਹਰਿਆਣਾ ਵਿਚ 389, ਜੰਮੂ ਕਸ਼ਮੀਰ ਵਿਚ 305, ਪੰਜਾਬ ਵਿਚ 291, ਬਿਹਾਰ ਵਿਚ 234, ਉੜੀਸਾ ਵਿਚ 130, ਆਸਾਮ ਵਿਚ 77, ਝਾਰਖੰਡ ਵਿਚ 82, ਉਤਰਾਖੰਡ ਵਿਚ 63 ਅਤੇ ਕੇਰਲਾ ਵਿਚ 59 ਮਰੀਜ਼ਾਂ ਨੇ ਜਾਨ ਗਵਾਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।