
ਵਿਗਿਆਨੀਆਂ ਦੀ ਇਕ ਗਲੋਬਲ ਟੀਮ ਨੇ ਉਹਨਾਂ 21 ਦਵਾਈਆਂ ਦੀ ਪਛਾਣ ਕੀਤੀ ਹੈ ਜੋ ਕਿ ਕੋਵਿਡ-19 ਨੂੰ ਪੈਦਾ ਕਰਨ ਵਾਲੇ SARS-CoV-2 ਦੇ ਪ੍ਰਭਾਵ ਨੂੰ ਰੋਕ ਸਕਦੀਆਂ ਹਨ।
ਨਿਊਯਾਰਕ: ਵਿਗਿਆਨੀਆਂ ਦੀ ਇਕ ਗਲੋਬਲ ਟੀਮ ਨੇ ਉਹਨਾਂ 21 ਦਵਾਈਆਂ ਦੀ ਪਛਾਣ ਕੀਤੀ ਹੈ ਜੋ ਕਿ ਕੋਵਿਡ-19 ਨੂੰ ਪੈਦਾ ਕਰਨ ਵਾਲੇ SARS-CoV-2 ਦੇ ਪ੍ਰਭਾਵ ਨੂੰ ਰੋਕ ਸਕਦੀਆਂ ਹਨ।ਵਿਗਿਆਨੀਆਂ ਨੇ ਅਜਿਹੀਆਂ ਪ੍ਰਚੱਲਿਤ ਦਵਾਈਆਂ ਦੀ ਪਛਾਣ ਕੀਤੀ ਹੈ ਜੋ ਪ੍ਰਯੋਗਸ਼ਾਲਾ ਵਿਚ ਅਧਿਐਨਾਂ ਦੌਰਾਨ ਕੋਰੋਨਾ ਵਾਇਰਸ ਨੂੰ ਵਿਕਸਿਤ ਹੋਣ ਤੋਂ ਰੋਕਣਗੀਆਂ।
Vaccine
ਇਹਨਾਂ ਵਿਗਿਆਨੀਆਂ ਵਿਚ ਭਾਰਤੀ ਮੂਲ ਦੇ ਵਿਗਿਆਨੀ ਵੀ ਸ਼ਾਮਲ ਹਨ। ਅਮਰੀਕਾ ਵਿਚ ਸੈਨਫੋਰਡ ਬਰਨਹੈਮ ਪ੍ਰੀਬਿਸ ਮੈਡੀਕਲ ਡਿਸਕਵਰੀ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਸਮਰੱਥਾ ਲਈ ਦੁਨੀਆਂ ਭਰ ਵਿਚ ਪ੍ਰਚੱਲਿਤ ਦਵਾਈਆਂ ਦੇ ਸਭ ਤੋਂ ਵੱਗੇ ਸੰਗ੍ਰਹਿ ਵਿਚੋਂ ਇਕ ਦਾ ਵਿਸ਼ਲੇਸ਼ਣ ਕੀਤਾ ਅਤੇ ਪ੍ਰਯੋਗਸ਼ਾਲਾ ਪਰੀਖਣਾਂ ਵਿਚ ਐਂਟੀਵਾਇਰਲ ਕਿਰਿਆ ਦੇ ਨਾਲ 100 ਮੋਲੀਕਿਊਲ ਪਾਏ ਗਏ।
Vaccine
ਜਰਨਲ ਨੇਚਰ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਇਹਨਾਂ ਵਿਚੋਂ 21 ਦਵਾਈਆਂ ਵਾਇਰਸ ਦੇ ਵਾਪਸ ਪੈਦਾ ਹੋਣ ਦੀ ਸੰਭਾਵਨਾ ਨੂੰ ਰੋਕਣ ਲਈ ਕਾਰਗਰ ਹਨ, ਜੋ ਮਰੀਜ਼ਾਂ ਲਈ ਸੁਰੱਖਿਅਤ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹਨਾਂ ਵਿਚ ਚਾਰ ਮਿਸ਼ਰਿਤ ਕੋਵਿਡ-19 ਲਈ ਮੌਜੂਦਾ ਦਵਾਈ ਰੇਮੇਡਸਿਵਿਰ ਦੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ।
Corona Virus
ਬਰਨਹੈਮ ਪ੍ਰੀਬਿਸ ਇਮਿਊਨਿਟੀ ਐਂਡ ਪੈਥੋਜੇਨੇਸਿਸ ਪ੍ਰੋਗਰਾਮ ਦੇ ਨਿਰਦੇਸ਼ਕ ਅਤੇ ਅਧਿਐਨ ਦੇ ਸੀਨੀਅਰ ਲੇਖਕ ਸੁਮਿਤ ਚੰਦਾ ਨੇ ਕਿਹਾ, ‘ਰੇਮੇਡਸਿਵਿਰ ਹਸਪਤਾਲ ਵਿਚ ਮਰੀਜਾਂ ਲਈ ਤੰਦਰੁਸਤ ਹੋਣ ਦੇ ਸਮੇਂ ਨੂੰ ਘੱਟ ਕਰਨ ਵਿਚ ਸਫਲ ਸਾਬਿਤ ਹੋਈ ਹੈ ਪਰ ਇਹ ਦਵਾਈ ਹਰ ਕਿਸੇ ਲਈ ਕਾਰਗਰ ਨਹੀਂ ਹੈ’। ਉਹਨਾਂ ਕਿਹਾ, ਸਸਤੀਆਂ, ਪ੍ਰਭਾਵਸ਼ਾਲੀ ਅਤੇ ਅਸਾਨੀ ਨਾਲ ਉਪਲਬਧ ਹੋਣ ਵਾਲੀਆਂ ਦਵਾਈਆਂ ਨੂੰ ਖੋਜਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ ਜੋ ਰੇਮੇਡਸਿਵਿਰ ਦੀ ਵਰਤੋਂ ਲਈ ਪੂਰਕ ਹੋ ਸਕਦੀ ਹੈ।
Vaccine
ਵਿਗਿਆਨੀਆਂ ਨੇ ਪਾਇਆ ਹੈ ਕਿ ਇਹਨਾਂ ਵਿਚੋਂ 21 ਦਵਾਈਆਂ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰ ਸਕਦੀਆਂ ਹਨ। ਵਿਗਿਆਨੀਆਂ ਨੇ ਕਿਹਾ ਕਿ ਦੋ ਦਵਾਈਆਂ ਨੂੰ ਪਹਿਲਾਂ ਤੋਂ ਹੀ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਮਨਜ਼ੂਰੀ ਮਿਲੀ ਹੋਈ ਹੈ।