ਅਸਾਮ-ਮਿਜ਼ੋਰਮ ਸਰਹੱਦ ਵਿਵਾਦ: 5 ਜਵਾਨਾਂ ਦੀ ਮੌਤ, ਟਵਿਟਰ 'ਤੇ ਭਿੜੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ
Published : Jul 27, 2021, 11:13 am IST
Updated : Jul 27, 2021, 11:13 am IST
SHARE ARTICLE
Tension along Assam-Mizoram border after violence; CMs fight on Twitter
Tension along Assam-Mizoram border after violence; CMs fight on Twitter

ਅਸਾਮ ਅਤੇ ਮਿਜ਼ੋਰਮ ਵਿਚਾਲੇ ਜਾਰੀ ਸਰਹੱਦੀ ਵਿਵਾਦ ਸੋਮਵਾਰ ਨੂੰ ਹਿੰਸਕ ਹੋ ਗਿਆ। ਦੋਵੇਂ ਸੂਬਿਆਂ ਦੀ ਪੁਲਿਸ ਅਤੇ ਨਾਗਰਿਕਾਂ ਵਿਚ ਝੜਪ ਹੋਈ।

ਗੁਵਾਹਟੀ: ਅਸਾਮ ਅਤੇ ਮਿਜ਼ੋਰਮ ਵਿਚਾਲੇ ਜਾਰੀ ਸਰਹੱਦੀ ਵਿਵਾਦ (Assam-Mizoram border after violence) ਸੋਮਵਾਰ ਨੂੰ ਹਿੰਸਕ ਹੋ ਗਿਆ। ਦੋਵੇਂ ਸੂਬਿਆਂ ਦੀ ਪੁਲਿਸ ਅਤੇ ਨਾਗਰਿਕਾਂ ਵਿਚ ਝੜਪ ਹੋਈ। ਦੋਵੇਂ ਪਾਸਿਓਂ ਪਹਿਲਾਂ ਲਾਠੀਆਂ ਚੱਲੀਆਂ, ਮਾਮਲਾ ਵਧਿਆ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਗੋਲੀਬਾਰੀ ਵੀ ਹੋਈ। ਹਿੰਸਾ ਤੋਂ ਬਾਅਦ ਤਣਾਅ ਦੇ ਚਲਦਿਆਂ ਅਸਾਮ ਅਤੇ ਮਿਜ਼ੋਰਮ (Assam-Mizoram Border Dispute) ਦੀ ਵਿਵਾਦਿਤ ਸਰਹੱਦ 'ਤੇ ਸੀਆਰਪੀਐਫ ਦੇ ਦੋ ਕਾਫਲੇ ਤਾਇਨਾਤ ਕੀਤੇ ਗਏ।

Assam-Mizoram border conflictAssam-Mizoram border conflict

ਹੋਰ ਪੜ੍ਹੋ: ਬਰਤਾਨੀਆ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਐਲਾਨਿਆ ਦੀਵਾਲੀਆ

ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ (Assam CM Himanta Biswa Sarma) ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ ਵਿਚ ਅਸਾਮ ਪੁਲਿਸ ਦੇ 5 ਜਵਾਨਾਂ ਦੀ ਮੌਤ ਹੋ ਗਈ ਹੈ। ਕਛਾਰ ਜ਼ਿਲ੍ਹੇ ਦੇ ਐਸਪੀ ਵੈਭਵ ਨਿੰਬਾਲਕਰ ਚੰਦਰਕਾਰ ਵੀ ਜ਼ਖਮੀ ਹੋਈ ਹਨ। ਉਹਨਾਂ ਦੇ ਪੈਰ ਵਿਚ ਗੋਲੀ ਲੱਗੀ ਹੈ ਅਤੇ ਉਹ ਆਈਸੀਯੂ ਵਿਚ ਹਨ। ਇਸ ਦੇ ਨਾਲ ਹੀ 50 ਤੋਂ ਜ਼ਿਆਦਾ ਪੁਲਿਸ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਹਨ।

Assam-Mizoram border conflictAssam-Mizoram border conflict

ਹੋਰ ਪੜ੍ਹੋ: ਟੋਕੀਉ ਉਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਸਪੇਨ ਨੂੰ 3-0 ਨਾਲ ਦਿੱਤੀ ਮਾਤ

ਇਸ ਦੌਰਾਨ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਵਿਚ ਮਿਜ਼ੋਰਮ ਪੁਲਿਸ ਦੇ ਜਵਾਨ ਜਸ਼ਨ ਮਨਾਉਂਦੇ ਦੇਖੇ ਜਾ ਸਕਦੇ ਹਨ। ਅਸਾਮ ਦੇ ਮੁੱਖ ਮੰਤਰੀ ਨੇ ਲਿਖਿਆ, ‘ਅਸਾਮ ਦੇ 5 ਪੁਲਿਸ ਕਰਮਚਾਰੀਆਂ ਦੀ ਹੱਤਿਆ ਅਤੇ ਕਈਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਮਿਜ਼ੋਰਮ ਪੁਲਿਸ ਅਤੇ ਗੁੰਡੇ ਜਸ਼ਨ ਮਨਾ ਰਹੇ ਹਨ। ਦੁਖਦਾਈ ਅਤੇ ਭਿਆਨਕ’।

CMs fight on TwitterCMs fight on Twitter

ਹੋਰ ਪੜ੍ਹੋ: ਲੀਹੋ ਲੱਥੀ ਪੰਥਕ ਵਿਚਾਰਧਾਰਾ ਨੂੰ ਮੁੜ ਲੀਹ ’ਤੇ ਲਿਆਉਣ ਦਾ ਮਾਮਲਾ, ਇਕ ਪ੍ਰਵਾਰ ਵਿਚ ਘਿਰੀ SGPC

ਇਕ ਹੋਰ ਟਵੀਟ ਵਿਚ ਉਹਨਾਂ ਕਿਹਾ ਕਿ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਮਿਜ਼ੋਰਮ ਪੁਲਿਸ ਨੇ ਅਸਾਮ ਪੁਲਿਸ ਦੇ ਜਵਾਨਾਂ ’ਤੇ ਲਾਈਨ ਮਸ਼ੀਨ ਗਨ (LMG) ਦੀ ਵਰਤੋਂ ਕੀਤੀ। ਉਧਰ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ (Mizoram CM Zoramthanga) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੁਲਿਸ ਅਤੇ ਆਮ ਲੋਕਾਂ ਵਿਚਾਲੇ ਹੋਏ ਝੜਪ ਦੀ ਇਕ ਵੀਡੀਓ ਪੋਸਟ ਕੀਤੀ ਹੈ। ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।

TweetTweet

ਹੋਰ ਪੜ੍ਹੋ: ਵਿੱਤ ਮੰਤਰੀ ਨੇ ਕਿਹਾ,'ਆਰਥਕ ਸੰਕਟ ਤੋਂ ਉਭਰਨ ਲਈ ਨਵੇਂ ਨੋਟ ਛਾਪਣ ਦੀ ਨਹੀਂ ਹੈ ਕੋਈ ਯੋਜਨਾ'

ਮਿਜ਼ੋਰਮ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਹੈ ਕਿ ਅਸਾਮ ਪੁਲਿਸ ਨੇ ਆਮ ਲੋਕਾਂ 'ਤੇ ਅੱਥਰੂ ਗੈਸ ਦੇ ਗੋਲੇ ਅਤੇ ਲਾਠੀਆਂ ਬਰਸਾਈਆਂ ਹਨ। ਨਿਊਜ਼ ਏਜੰਸੀ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਸਾ ਨੂੰ ਲੈ ਕੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਹੈ। ਉਹਨਾਂ ਨੇ ਸਰਹੱਦੀ ਵਿਵਾਦ ਨੂੰ ਸ਼ਾਂਤੀ ਨਾਲ ਹੱਲ ਕਰਨ ਲ਼ਈ ਕਿਹਾ ਹੈ।

TweetTweet

ਹੋਰ ਪੜ੍ਹੋ:  ਸੰਪਾਦਕੀ: ਅਕਾਲ ਤਖ਼ਤ ਸਿੱਖ ਪੰਥ ਦਾ ਜਾਂ ਨੌਕਰੀਆਂ/ਅਹੁਦੇ ਵੰਡਣ ਵਾਲੇ ਸਿਆਸੀ ਲੀਡਰਾਂ ਦਾ?

ਦਰਅਸਲ ਦੋਵਾਂ ਰਾਜਾਂ ਦੀ ਪੁਲਿਸ ਅਤੇ ਨਾਗਰਿਕਾਂ ਵਿਚਾਲੇ ਇਹ ਵਿਵਾਦ ਕਬਜ਼ਾ ਹਟਾਉਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਸਥਿਤੀ ਵਿਗੜ ਗਈ ਅਤੇ ਦੋਵੇਂ ਪਾਸਿਓਂ ਲਾਠੀਆਂ ਅਤੇ ਪੱਥਰਾਂ ਨਾਲ ਹਮਲਾ ਸ਼ੁਰੂ ਹੋਇਆ। ਦੱਸ ਦੱਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿਚ ਅਸਾਮ ਦਾ ਦੌਰਾ ਕੀਤਾ ਸੀ। ਉਹਨਾਂ ਦੀ ਫੇਰੀ ਤੋਂ ਦੋ ਦਿਨ ਬਾਅਦ ਹੀ ਇਹ ਹਿੰਸਾ ਹੋਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement