
ਦੁਨੀਆਂ ਭਰ ਵਿਚ ਜਾਇਦਾਦ ਜ਼ਬਤ ਕਰ ਸਕਣਗੇ ਭਾਰਤੀ ਬੈਂਕ
ਲੰਡਨ: ਬਰਤਾਨੀਆ ਦੀ ਇਕ ਅਦਾਲਤ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ (Fugitive businessman Vijay Mallya) ਨੂੰ ਦੀਵਾਲੀਆ (Vijay Mallya Declared Bankrupt) ਐਲਾਨ ਦਿੱਤਾ ਹੈ। ਇਸ ਆਦੇਸ਼ ਦੇ ਨਾਲ ਹੀ ਭਾਰਤੀ ਬੈਂਕ ਹੁਣ ਦੁਨੀਆਂ ਭਰ ਵਿਚ ਵਿਜੇ ਮਾਲਿਆ ਦੀ ਜਾਇਦਾਦ ਨੂੰ ਆਸਾਨੀ ਨਾਲ ਜ਼ਬਤ ਕਰ ਸਕਣਗੇ। ਵਿਜੇ ਮਾਲਿਆ ਖਿਲਾਫ਼ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿਚ ਭਾਰਤੀ ਬੈਂਕਾਂ ਦੇ ਸੰਗਠਨ ਨੇ ਬ੍ਰਿਟਿਸ਼ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਸੀ।
Vijay Mallya
ਹੋਰ ਪੜ੍ਹੋ: ਟੋਕੀਉ ਉਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਵਾਪਸੀ, ਸਪੇਨ ਨੂੰ 3-0 ਨਾਲ ਦਿੱਤੀ ਮਾਤ
ਚੀਫ਼ ਇਨਸੋਲਵੈਂਸੀ ਐਂਡ ਕੰਪਨੀਜ਼ ਕੋਰਟ (ਆਈਸੀਸੀ) ਦੇ ਜੱਜ ਮਾਈਕਲ ਬ੍ਰਿਗੇਸ ਨੇ ਹਾਈ ਕੋਰਟ ਦੇ ਚਾਂਸਰੀ ਡਿਵੀਜ਼ਨ ਵਿਚ ਇਕ ਵਰਚੁਅਲ ਸੁਣਵਾਈ ਕੀਤੀ। ਉਹਨਾਂ ਨੇ ਫੈਸਲੇ ਵਿਚ ਕਿਹਾ- ‘ਮੈਂ ਡਾ. ਮਾਲਿਆ ਨੂੰ ਦੀਵਾਲੀਆ ਘੋਸ਼ਿਤ ਕਰਦਾ ਹਾਂ।’ ਮਾਲਿਆ ਕੋਲ ਲੰਡਨ ਹਾਈ ਕੋਰਟ ਦੇ ਫੈਸਲੇ ਖਿਲਾਫ਼ ਅਪੀਲ ਕਰਨ ਦਾ ਕੋਈ ਮੌਕਾ ਨਹੀਂ ਹੈ।
Vijay Mallya
ਹੋਰ ਪੜ੍ਹੋ: ਲੀਹੋ ਲੱਥੀ ਪੰਥਕ ਵਿਚਾਰਧਾਰਾ ਨੂੰ ਮੁੜ ਲੀਹ ’ਤੇ ਲਿਆਉਣ ਦਾ ਮਾਮਲਾ, ਇਕ ਪ੍ਰਵਾਰ ਵਿਚ ਘਿਰੀ SGPC
ਕਾਨੂੰਨੀ ਫਰਮ ਟੀਐਲਟੀ ਐਲਐਲਪੀ ਅਤੇ ਬੈਰਿਸਟਰ ਮਾਰਸੀਆ ਸ਼ੇਕਰਡਮਿਅਨ ਨੇ ਸੁਣਵਾਈ ਦੌਰਾਨ ਭਾਰਤੀ ਬੈਂਕਾਂ ਦੀ ਪੈਰਵੀ ਕੀਤੀ। 65 ਸਾਲਾ ਵਿਜੇ ਮਾਲਿਆ ਇਸ ਦੌਰਾਨ ਬ੍ਰਿਟੇਨ ਵਿਚ ਜ਼ਮਾਨਤ ’ਤੇ ਹੀ ਰਹੇਗਾ, ਜਦੋਂ ਤੱਕ ਉਸ ਦੀ ਹਵਾਲਗੀ ਨਾਲ ਸਬੰਧਤ ਕਾਨੂੰਨੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ।
Court
ਹੋਰ ਪੜ੍ਹੋ: ਵਿੱਤ ਮੰਤਰੀ ਨੇ ਕਿਹਾ,'ਆਰਥਕ ਸੰਕਟ ਤੋਂ ਉਭਰਨ ਲਈ ਨਵੇਂ ਨੋਟ ਛਾਪਣ ਦੀ ਨਹੀਂ ਹੈ ਕੋਈ ਯੋਜਨਾ'
ਸੁਣਵਾਈ ਦੌਰਾਨ ਮਾਲਿਆ ਦੇ ਵਕੀਲ ਫਿਲਿਪ ਮਾਰਸ਼ਲ ਨੇ ਭਾਰਤੀ ਅਦਾਲਤਾਂ ਵਿਚ ਕਾਨੂੰਨੀ ਚੁਣੌਤੀਆਂ ਜਾਰੀ ਰਹਿਣ ਤੱਕ ਇਸ ਹੁਕਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਨੇ ਵਕੀਲਾਂ ਦੀ ਮੰਗ ਨੂੰ ਠੁਕਰਾ ਦਿੱਤਾ। ਜੱਜ ਨੇ ਸਪੱਸ਼ਟ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਾਲਿਆ ਸਹੀ ਸਮੇਂ ਬੈਂਕਾਂ ਨੂੰ ਪੈਸੇ ਵਾਪਸ ਕਰ ਦੇਵੇਗਾ।
Vijay Mallya
ਹੋਰ ਪੜ੍ਹੋ: ਸੰਪਾਦਕੀ: ਅਕਾਲ ਤਖ਼ਤ ਸਿੱਖ ਪੰਥ ਦਾ ਜਾਂ ਨੌਕਰੀਆਂ/ਅਹੁਦੇ ਵੰਡਣ ਵਾਲੇ ਸਿਆਸੀ ਲੀਡਰਾਂ ਦਾ?
ਮਾਲਿਆ ਦੇ ਵਕੀਲਾਂ ਨੇ ਦੀਵਾਲੀਆਪਨ ਦੇ ਆਦੇਸ਼ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੀ ਮੰਗ ਕਰਦਿਆਂ ਅਦਾਲਤ ਨੂੰ ਅਰਜ਼ੀ ਵੀ ਸੌਂਪੀ, ਜਿਸ ਨੂੰ ਜੱਜ ਬ੍ਰਿਗੇਸ ਨੇ ਠੁਕਰਾ ਦਿੱਤਾ। ਦੱਸ ਦਈਏ ਕਿ ਵਿਜੇ ਮਾਲਿਆ ਨੂੰ 2019 ਵਿਚ ਕਰਜ਼ ਭੁਗਤਾਨ ਨਾ ਕਰਨ ਅਤੇ ਕਥਿਤ ਤੌਰ ’ਤੇ ਬੈਂਕਾਂ ਨੂੰ ਧੋਖਾ ਦੇਣ ਦੇ ਆਰੋਪ ਵਿਚ ਆਰਥਿਕ ਅਪਰਾਧੀ ਐਲਾਨਿਆ ਗਿਆ ਹੈ। ਮਾਲਿਆ ਨੇ 2 ਮਾਰਚ 2016 ਨੂੰ ਭਾਰਤ ਛੱਡਿਆ ਸੀ।