Mamata Banerjee News: ਨੀਤੀ ਆਯੋਗ ਦੀ ਮੀਟਿੰਗ ਅੱਧ ਵਿਚਾਲੇ ਛੱਡ ਕੇ ਮਮਤਾ ਬੈਨਰਜੀ ਨੇ ਕੀਤਾ ਵਾਕਆਊਟ
Published : Jul 27, 2024, 2:32 pm IST
Updated : Jul 27, 2024, 2:32 pm IST
SHARE ARTICLE
Mamata Banerjee walked out after leaving the NITI Aayog meeting midway.
Mamata Banerjee walked out after leaving the NITI Aayog meeting midway.

ਕਿਹਾ- ਵਿਰੋਧੀ ਪੱਖ ਤੋਂ ਸਿਰਫ ਮੈਂ ਹੀ ਮੀਟਿੰਗ 'ਚ ਸ਼ਾਮਲ ਹੋਈ ਸੀ।

 

Mamata Banerjee News:  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਿੱਲੀ ਵਿੱਚ ਚੱਲ ਰਹੀ ਨੀਤੀ ਆਯੋਗ ਦੀ ਮੀਟਿੰਗ ਅੱਧ ਵਿਚਾਲੇ ਛੱਡ ਕੇ ਵਾਕਆਊਟ ਕਰ ਗਈ। ਪੀਐਮ ਮੋਦੀ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ। ਇਸ ਵਿੱਚ ਭਾਜਪਾ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ।

ਪੜ੍ਹੋ ਇਹ ਖ਼ਬਰ :  Supreme Court : ਸੁਪ੍ਰੀਮ ਕੋਰਟ ਨੇ 25 ਜੂਨ ਨੂੰ ‘ਸੰਵਿਧਾਨ ਹਤਿਆ ਦਿਵਸ’ ਐਲਾਨਣ ਵਿਰੁਧ ਪਟੀਸ਼ਨ ਖ਼ਾਰਜ ਕੀਤੀ

ਮੀਟਿੰਗ ਤੋਂ ਵਾਕਆਊਟ ਕਰਨ ਦਾ ਕਾਰਨ ਦੱਸਦੇ ਹੋਏ ਮਮਤਾ ਨੇ ਕਿਹਾ- ਵਿਰੋਧੀ ਪੱਖ ਤੋਂ ਸਿਰਫ ਮੈਂ ਹੀ ਮੀਟਿੰਗ 'ਚ ਸ਼ਾਮਲ ਹੋਈ ਸੀ। ਭਾਜਪਾ ਦੇ ਮੁੱਖ ਮੰਤਰੀਆਂ ਨੂੰ ਬੋਲਣ ਲਈ 10 ਤੋਂ 20 ਮਿੰਟ ਦਿੱਤੇ ਗਏ, ਜਦੋਂ ਕਿ ਮੈਨੂੰ ਸਿਰਫ਼ 5 ਮਿੰਟ ਮਿਲੇ।

ਪੜ੍ਹੋ ਇਹ ਖ਼ਬਰ :   Olympics 2024: ਪੈਰਿਸ ਓਲੰਪਿਕ 2024 ਦੇ ਉਦਘਾਟਨੀ ਸਮਾਰੋਹ ’ਚ ਪੀਵੀ ਸਿੰਧੂ, ਅਚੰਤਾ ਸ਼ਰਤ ਕਮਲ ਨੇ ਤਿਰੰਗਾ ਲਹਿਰਾ ਕੇ ਵਧਾਇਆ ਦੇਸ਼ ਦਾ ਮਾਣ

ਮਮਤਾ ਨੇ ਦੱਸਿਆ- ਜਦੋਂ ਮੈਂ ਪੱਛਮੀ ਬੰਗਾਲ ਦੇ ਮੁੱਦੇ 'ਤੇ ਬੋਲ ਰਹੀ ਸੀ ਤਾਂ ਮੇਰਾ ਮਾਈਕ ਬੰਦ ਹੋ ਗਿਆ ਸੀ। ਮੈਨੂੰ ਆਪਣੇ ਪੂਰੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਨਹੀਂ ਸੀ। ਕੀ ਰਾਜ ਦੇ ਮੁੱਦੇ ਰੱਖਣਾ ਗਲਤ ਹੈ? ਇੱਥੇ ਮੇਰਾ ਅਤੇ ਪੱਛਮੀ ਬੰਗਾਲ ਦੇ ਲੋਕਾਂ ਦਾ ਅਪਮਾਨ ਕੀਤਾ ਗਿਆ।

I.N.D.I.A. ਬਲਾਕ ਦੇ 7 ਰਾਜਾਂ ਦੇ ਮੁੱਖ ਮੰਤਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਨ੍ਹਾਂ ਵਿੱਚ ਐਮ ਕੇ ਸਟਾਲਿਨ (ਤਾਮਿਲਨਾਡੂ), ਸਿੱਧਰਮਈਆ (ਕਰਨਾਟਕ), ਰੇਵੰਤ ਰੈਡੀ (ਤੇਲੰਗਾਨਾ), ਸੁਖਵਿੰਦਰ ਸਿੰਘ ਸੁੱਖੂ (ਹਿਮਾਚਲ ਪ੍ਰਦੇਸ਼), ਪੀ. ਵਿਜਯਨ (ਕੇਰਲਾ), ਹੇਮੰਤ ਸੋਰੇਨ (ਝਾਰਖੰਡ), ਭਗਵੰਤ ਮਾਨ (ਪੰਜਾਬ) ਅਤੇ ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ) ਸ਼ਾਮਲ ਹਨ।

ਪੜ੍ਹੋ ਇਹ ਖ਼ਬਰ :  Paris Olympics 2024: ਸ਼ੂਟਿੰਗ ਦੇ ਮਿਕਸਡ ਟੀਮ ਇਵੇਂਟ 'ਚ ਭਾਰਤ ਨੂੰ ਨਿਰਾਸ਼ਾ

ਰਾਸ਼ਟਰਪਤੀ ਭਵਨ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਮਿਸ਼ਨ ਦੇ ਚੇਅਰਮੈਨ ਅਤੇ ਅਰਥ ਸ਼ਾਸਤਰੀ ਸੁਮਨ ਕੇ ਬੇਰੀ ਉਪ-ਚੇਅਰਮੈਨ ਬਣੇ ਰਹਿਣਗੇ। ਇਸ ਤੋਂ ਇਲਾਵਾ ਵਿਗਿਆਨੀ ਵੀ.ਕੇ.ਸਾਰਸਵਤ, ਖੇਤੀ ਅਰਥ ਸ਼ਾਸਤਰੀ ਰਮੇਸ਼ ਚੰਦ, ਬਾਲ ਰੋਗ ਵਿਗਿਆਨੀ ਵੀ.ਕੇ ਪਾਲ ਅਤੇ ਮੈਕਰੋ-ਇਕਨਾਮਿਸਟ ਅਰਵਿੰਦ ਵਿਰਮਾਨੀ ਫੁੱਲ-ਟਾਈਮ ਮੈਂਬਰ ਰਹਿਣਗੇ।

ਪੜ੍ਹੋ ਇਹ ਖ਼ਬਰ :  Balbir Singh Seechewal news: ਬਲਬੀਰ ਸਿੰਘ ਸੀਂਚੇਵਾਲ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚਾਰ ਅਹੁਦੇਦਾਰ ਮੈਂਬਰ ਹੋਣਗੇ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ, ਸਿਹਤ ਮੰਤਰੀ ਜੇਪੀ ਨੱਡਾ, ਭਾਰੀ ਉਦਯੋਗ ਮੰਤਰੀ ਐਚਡੀ ਕੁਮਾਰਸਵਾਮੀ ਅਤੇ ਐੱਮਐੱਸਐੱਮਈ ਮੰਤਰੀ ਜੀਤਨ ਰਾਮ ਮਾਂਝੀ ਨੂੰ ਨੀਤੀ ਆਯੋਗ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਸੱਦਾ ਦੇਣ ਵਾਲਿਆਂ ਵਿੱਚ ਪੰਚਾਇਤੀ ਰਾਜ ਮੰਤਰੀ ਲਲਨ ਸਿੰਘ, ਸਮਾਜਿਕ ਨਿਆਂ ਮੰਤਰੀ ਵਰਿੰਦਰ ਕੁਮਾਰ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ, ਕਬਾਇਲੀ ਮਾਮਲਿਆਂ ਬਾਰੇ ਮੰਤਰੀ ਜੁਆਲ ਓਰਾਮ, ਮਹਿਲਾ ਤੇ ਬਾਲ ਭਲਾਈ ਮੰਤਰੀ ਅੰਨਪੂਰਨਾ ਦੇਵੀ, ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਅਤੇ ਰਾਜ ਮੰਤਰੀ ਸ. ਰਾਓ ਇੰਦਰਜੀਤ ਸਿੰਘ ਸਮੇਤ ਸੁਤੰਤਰ ਚਾਰਜ ਸ਼ਾਮਲ ਹਨ।

ਪਿਛਲੇ ਸਾਲ ਕਮਿਸ਼ਨ ਵਿੱਚ ਸ਼ਾਮਲ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਅਨੁਰਾਗ ਠਾਕੁਰ ਨੂੰ ਇਸ ਸਾਲ ਕਮਿਸ਼ਨ ਦਾ ਮੈਂਬਰ ਨਹੀਂ ਬਣਾਇਆ ਗਿਆ ਹੈ।

(For more Punjabi news apart from Mamata Banerjee walked out after leaving the NITI Aayog meeting midway., stay tuned to Rozana Spokesman)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement