
ਚਾਰ ਲੋਕ ਗੰਭੀਰ ਜ਼ਖ਼ਮੀ, ਇਲਾਜ ਜਾਰੀ
ਸ਼ਾਹਜਹਾਂਪੁਰ : ਯੂਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਰੌਜਾ ਥਾਣਾ ਇਲਾਕੇ ਵਿਚ ਲਖਨਊ-ਦਿੱਲੀ ਰਾਸ਼ਟਰੀ ਰਾਜਮਾਰਗ ’ਤੇ ਟਰੱਕ ਨੇ ਦੋ ਯਾਤਰੀ ਵਾਹਨਾਂ ਨੂੰ ਟੱਕਰ ਮਾਰ ਦਿਤੀ ਜਿਸ ਕਾਰਨ 17 ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ।
Shahjahanpur : 16 dead, 4 critical after truck-Tempo accident
ਪੁਲਿਸ ਅਧਿਕਾਰੀ ਦਿਨੇਸ਼ ਤ੍ਰਿਪਾਠੀ ਨੇ ਦਸਿਆ ਕਿ ਸੀਤਾਪੁਰ ਤੋਂ ਕਪੜਾ ਲੈ ਕੇ ਆ ਰਹੇ ਟਰੱਕ ਨੇ ਅੱਗੇ ਚੱਲ ਰਹੇ ਟੈਂਪੂ ਨੂੰ ਟੱਕਰ ਮਾਰ ਦਿਤੀ ਜਿਸ ਕਾਰਨ ਉਹ ਖੱਡ ਵਿਚ ਡਿੱਗ ਗਿਆ। ਟਰੱਕ ਨੇ ਅੱਗੇ ਚੱਲ ਕੇ ਯਾਤਰੀ ਵਾਹਨ ਨੂੰ ਟੱਕਰ ਮਾਰ ਦਿਤੀ ਅਤੇ ਬੇਕਾਬੂ ਹੋ ਕੇ ਉਸ ’ਤੇ ਪਲਟ ਗਿਆ। ਤ੍ਰਿਪਾਠੀ ਨੇ ਦਸਿਆ ਕਿ ਹਾਦਸੇ ਵਿਚ ਟੈਂਪੂ ਅਤੇ ਯਾਤਰੀ ਗੱਡੀ ਵਿਚ ਬੈਠੇ 16 ਜਣਿਆਂ ਦੀ ਮੌਤ ਹੋ ਗਈ। ਇਕ ਔਰਤ ਨੇ ਹਸਪਤਾਲ ਵਿਚ ਦਮ ਤੋੜ ਦਿਤਾ।
Shahjahanpur : 16 dead, 4 critical after truck-Tempo accident
ਹਾਦਸੇ ਵਿਚ ਮਰਨ ਵਾਲਿਆਂ ਵਿਚੋਂ 46 ਸਾਲਾ ਰਾਮਕਿਸ਼ੋਰ, 48 ਸਾਲਾ ਬਲਰਾਮ, ਅੱਠ ਸਾਲਾ ਆਲੀਆ, 26 ਸਾਲਾ ਅਰਸ਼ਿਤ, 12 ਸਾਲਾ ਅਮਨ ਅਤੇ 40 ਸਾਲਾ ਆਰਤੀ ਦੀ ਹੀ ਸ਼ਨਾਖ਼ਤ ਹੋਈ ਹੈ। ਬਾਕੀ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤ੍ਰਿਪਾਠੀ ਨੇ ਦਸਿਆ ਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਕਰੇਨ ਮੰਗਵਾ ਕੇ ਟਰੱਕ ਨੂੰ ਹਟਵਾਇਆ ਜਿਸ ਤੋਂ ਬਾਅਦ ਲਾਸ਼ਾਂ ਨੂੰ ਕਢਿਆ ਜਾ ਸਕਿਆ। ਗੰਭੀਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਰਾਹਤ ਰਕਮ ਦੇਣ ਦੇ ਹੁਕਮ ਦਿਤੇ ਹਨ।