
ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਲੋਹੀਆਂ ਖ਼ਾਸ (ਰੀਨਾ ਸ਼ਰਮਾ): ਪਿੰਡ ਬਾਜਵਾ ਕਲਾਂ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਭਿੰਦਾ ਬਾਜਵਾ ਦੇ ਪਿਤਾ ਨਿਰਮਲ ਸਿੰਘ ਬਾਜਵਾ ਨੇ ਦਸਿਆ ਕਿ ਉਸ ਦੇ 24 ਸਾਲਾ ਬੇਟੇ ਭੁਪਿੰਦਰ ਸਿੰਘ (ਭਿੰਦਾ) ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ ਨੂੰਹ ਵੰਦਨਾ ਸਟੱਡੀ ਵੀਜ਼ੇ 'ਤੇ ਕੈਨੇਡਾ ਚਲੀ ਗਈ ਸੀ
ਜਦਕਿ ਉਨ੍ਹਾਂ ਦਾ ਪੁੱਤਰ ਕਰੀਬ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਉਨ੍ਹਾਂ ਦਸਿਆ ਕਿ 21 ਅਗੱਸਤ ਨੂੰ ਸਵੇਰੇ ਭੁਪਿੰਦਰ ਸਿੰਘ ਦੀ ਉਨ੍ਹਾਂ ਨਾਲ ਫ਼ੋਨ 'ਤੇ ਅੱਧਾ ਘੰਟਾ ਗੱਲਬਾਤ ਹੋਈ ਸੀ। ਜਿਸ ਦੌਰਾਨ ਉਸ ਨੇ ਦਸਿਆ ਕਿ ਮੈਨੂੰ ਰਾਤ ਤੋਂ ਥੋੜ੍ਹਾ ਬੁਖ਼ਾਰ ਤੇ ਸਿਰ ਦਰਦ ਹੈ। ਉਸ ਦੀ ਪਤਨੀ ਰਾਤ ਦੀ ਡਿਊਟੀ 'ਤੇ ਚਲੀ ਗਈ। ਜਦੋਂ ਸਵੇਰੇ ਉਹ 6 ਵਜੇ ਕੰਮ ਤੋਂ ਵਾਪਸ ਘਰ ਆਈ ਤਾਂ ਦੇਖਿਆ ਕਿ ਭੁਪਿੰਦਰ ਸਿੰਘ ਫ਼ਰਸ਼ 'ਤੇ ਡਿੱਗਿਆ ਪਿਆ ਸੀ। ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।