ਵਿਦਿਆਰਥੀ ਚਾਹੁੰਦੇ ਹਨ ਕਿ ਜੇਈਈ ਤੇ ਨੀਟ ਪ੍ਰੀਖਿਆਵਾਂ ਹੋਣ : ਸਿਖਿਆ ਮੰਤਰੀ ਨਿਸ਼ੰਕ
Published : Aug 27, 2020, 10:01 pm IST
Updated : Aug 27, 2020, 10:01 pm IST
SHARE ARTICLE
 Ramesh Pokhriyal Nishank
Ramesh Pokhriyal Nishank

ਕਿਹਾ, 17 ਲੱਖ ਤੋਂ ਵੱਧ ਉਮੀਦਵਾਰਾਂ ਨੇ ਦਾਖ਼ਲ ਪੱਤਰ ਡਾਊਨਲੋਡ ਕਰ ਲਏ ਹਨ

ਨਵੀਂ ਦਿੱਲੀ : ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ 17 ਲੱਖ ਤੋਂ ਵੱਧ ਉਮੀਦਵਾਰਾਂ ਨੇ ਜੇਈਈ ਅਤੇ ਨੀਟ ਪ੍ਰੀਖਿਆ ਲਈ ਅਪਣਾ ਦਾਖ਼ਲਾ ਪੱਤਰ ਡਾਊਨਲੋਡ ਕਰ ਲਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹ ਹਰ ਹਾਲ ਵਿਚ ਪ੍ਰੀਖਿਆ ਚਾਹੁੰਦੇ ਹਨ।

NEET Admit Card 2020 releasedNEET 

ਸਿਖਿਆ ਮੰਤਰੀ ਦੀ ਇਹ ਟਿਪਣੀ ਅਜਿਹੇ ਸਮੇਂ ਆਈ ਹੈ ਜਦ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਦੇ ਸਨਮੁਖ ਨੀਟ ਅਤੇ ਜੇਈਈ ਪ੍ਰੀਖਿਆ ਨੂੰ ਅੱਗੇ ਪਾਉਣ ਦੀ ਕੁੱਝ ਵਰਗਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ। ਨਿਸ਼ੰਕ ਨੇ ਕਿਹਾ, 'ਕੌਮੀ ਪ੍ਰੀਖਿਆ ਏਜੰਸੀ ਦੇ ਅਧਿਕਾਰੀਆਂ ਨੇ ਮੈਨੂੰ ਦਸਿਆ ਕਿ 7 ਲੱਖ ਤੋਂ ਵੱਧ ਉਮੀਦਵਾਰਾਂ ਨੇ ਜੇਈਈ ਮੇਨਜ਼ ਪ੍ਰੀਖਿਆ ਲਈ ਦਾਖ਼ਲਾ ਪੱਤਰ ਡਾਊਨਲੋਡ ਕਰ ਲਿਆ ਹੈ ਜਦਕਿ 10 ਲੱਖ ਤੋਂ ਵੱਧ ਉਮੀਦਵਾਰਾਂ ਨੇ ਨੀਟ ਪ੍ਰੀਖਿਆ ਦਾ ਦਾਖ਼ਲਾ ਪੱਤਰ ਡਾਊਨਲੋਡ ਕਰ ਲਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰੀਖਿਆ ਹਰ ਹਾਲ ਵਿਚ ਹੋਣੀ ਚਾਹੀਦੀ ਹੈ।'

NEET 2020NEET 2020

ਉਨ੍ਹਾਂ ਕਿਹਾ, 'ਸਾਨੂੰ ਵਿਦਿਆਰਥੀਆਂ ਅਤੇ ਮਾਪਿਆਂ ਕੋਲੋਂ ਪ੍ਰੀਖਿਆ ਕਰਾਏ ਜਾਣ ਦੇ ਹੱਕ ਵਿਚ ਈਮੇਲਾਂ ਮਿਲ ਰਹੀਆਂ ਹਨ ਕਿਉਂਕਿ ਉਹ ਇਸ ਪ੍ਰੀਖਿਆ ਦੀ ਤਿਆਰੀ ਦੋ ਤਿੰਨ ਮਹੀਨਿਆਂ ਤੋਂ ਕਰ ਰਹੇ ਸਨ।' ਇੰਜਨੀਅਰਿੰਗ ਲਈ ਸਾਂਝੀ ਦਾਖ਼ਲਾ ਪ੍ਰੀਖਿਆ ਜਾਂ ਜੇਈਈ ਇਕ ਤੋਂ ਛੇ ਸਤੰਬਰ ਵਿਚਾਲੇ ਹੋਵੇਗੀ ਜਦਕਿ ਕੌਮੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ ਯਾਨੀ ਨੀਟ 13 ਸਤੰਬਰ ਤੋਂ ਕਰਾਉਣ ਦੀ ਯੋਜਨਾ ਹੈ। ਨੀਟ ਲਈ 15.97 ਲੱਖ ਵਿਦਿਆਰਥੀਆਂ ਨੇ ਪੰਜੀਕਰਣ ਕਰਾਇਆ ਹੈ।

JEE Main 2020 Exam Day GuidelinesJEE Main 2020 Exam Day Guidelines

ਜੇਈਈ ਮੇਨਜ਼ ਲਈ ਲਗਭਗ 8.58 ਲੱਖ ਵਿਦਿਆਰਥੀਆਂ ਨੇ ਪੰਜੀਕਰਣ ਕਰਾਇਆ ਸੀ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਕਾਰਨ ਇਹ ਪ੍ਰੀਖਿਆਵਾਂ ਪਹਿਲਾਂ ਹੀ ਦੋ ਵਾਰ ਟਾਲੀਆਂ ਜਾ ਚੁਕੀਆਂ ਹਨ। ਜੇਈਈ ਮੇਨਜ਼ ਪ੍ਰੀਖਿਆ ਮੂਲ ਰੂਪ ਵਿਚ 7-11 ਅਪ੍ਰੈਲ ਨੂੰ ਹੋਣੀ ਸੀ ਪਰ ਇਸ ਨੂੰ 18-23 ਜੁਲਾਈ ਲਈ ਟਾਲ ਦਿਤਾ ਗਿਆ।

JEE Main 2020 Exam Day GuidelinesJEE Main 2020

ਨੀਟ ਪ੍ਰੀਖਿਆ 3 ਮਈ ਨੂੰ ਹੋਣੀ ਸੀ ਪਰ ਇਸ ਨੂੰ 26 ਜੁਲਾਈ ਲਈ ਟਾਲ ਦਿਤਾ ਗਿਆ ਸੀ। ਇਨ੍ਹਾਂ ਪ੍ਰੀਖਿਆਵਾਂ ਨੂੰ ਇਕ ਵਾਰ ਫਿਰ ਸਤੰਬਰ ਲਈ ਟਾਲ ਦਿਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement