
ਉੱਤਰ ਪ੍ਰਦੇਸ਼ ਦੀ ਸਰਧਨਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਸੰਗੀਤ ਸੋਮ ਦੇ ਮੇਰਠ ਸਥਿਤ ਘਰ 'ਤੇ ਕਾਰ ਸਵਾਰ ਹਮਲਾਵਰਾਂ ਨੇ ਬੁੱਧਵਾਰ - ਵੀਰਵਾਰ ਰਾਤ...
ਮੇਰਠ : ਉੱਤਰ ਪ੍ਰਦੇਸ਼ ਦੀ ਸਰਧਨਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਸੰਗੀਤ ਸੋਮ ਦੇ ਮੇਰਠ ਸਥਿਤ ਘਰ 'ਤੇ ਕਾਰ ਸਵਾਰ ਹਮਲਾਵਰਾਂ ਨੇ ਬੁੱਧਵਾਰ - ਵੀਰਵਾਰ ਰਾਤ ਹਮਲਾ ਕਰ ਦਿਤਾ। ਬਦਮਾਸ਼ਾਂ ਨੇ ਫਾਇਰਿੰਗ ਕਰਨ ਦੇ ਨਾਲ ਹੀ ਜਾਂਦੇ - ਜਾਂਦੇ ਗਰੇਨੇਡ ਵੀ ਸੁੱਟਿਆ, ਜੋ ਕਿ ਵਿਧਾਇਕ ਦੀ ਕਾਰ ਦੇ ਹੇਠਾਂ ਪਹੁੰਚ ਗਿਆ। ਹਾਲਾਂਕਿ, ਉਹ ਗਰੇਨੇਡ ਨਹੀਂ ਫੱਟਿਆ, ਜਿਸ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਇਸ ਹਮਲੇ ਤੋਂ ਬਾਅਦ ਲੋਕਾਂ ਨੇ ਵਿਧਾਇਕ ਸੰਗੀਤ ਸੋਮ ਦੇ ਨਾਲ - ਨਾਲ ਪ੍ਰਬੰਧਕੀ ਪ੍ਰਬੰਧ 'ਤੇ ਵੀ ਸਵਾਲ ਖੜੇ ਕੀਤੇ ਹਨ।
BJP MLA Sangeet Som attacked
ਸੰਗੀਤ ਸੋਮ ਦੇ ਘਰ 'ਤੇ ਜੋ ਗਰੇਨੇਡ ਸੁੱਟਿਆ ਗਿਆ ਉਹ ਪੁਰਾਣਾ ਸੀ ਅਤੇ ਉਸ ਵਿਚ ਨਾ ਤਾਂ ਫਾਇਰਿੰਗ ਪਿਨ ਸੀ ਅਤੇ ਨਾ ਹੀ ਵਿਸਫੋਟਕ ਯਾਨੀ ਬਾਰੂਦ ਸੀ। ਦੱਸ ਦਈਏ ਕਿ ਸੰਗੀਤ ਸੋਮ ਕੋਲ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਹੈ ਪਰ ਉਨ੍ਹਾਂ ਨੇ ਜ਼ੈਡ ਪਲਸ ਸ਼੍ਰੇਣੀ ਲਈ ਬੇਨਤੀ ਕੀਤੀ ਸੀ, ਜਿਸ ਨੂੰ ਕਿ ਖਾਰਿਜ ਕਰ ਦਿਤਾ ਸੀ। ਪੁਲਿਸ ਇਸ ਪੂਰੇ ਮਾਮਲੇ ਵਿਚ ਮਕਸਦ ਪਤਾ ਕਰਨ ਵਿਚ ਲੱਗੀ ਹੋਈ ਹੈ। ਹਮਲੇ ਤੋਂ ਬਾਅਦ ਵਿਧਾਇਕ ਸੰਗੀਤ ਸੋਮ ਨੇ ਦੱਸਿਆ ਕਿ ਮੈਨੂੰ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਹੈ। ਹਾਂ, ਦੋ ਸਾਲ ਪਹਿਲਾਂ ਇਕ ਧਮਕੀ ਵਿਚ ਮੈਨੂੰ ਕਿਹਾ ਗਿਆ ਸੀ ਕਿ ਮੇਰੇ ਤੇ ਗਰੇਨੇਡ ਨਾਲ ਹਮਲਾ ਕੀਤਾ ਜਾਵੇਗਾ।
Attack on BJP MLA Sangeet Som
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਮੇਰਠ ਦੇ ਐਸਐਸਪੀ ਨੇ ਕਿਹਾ ਕਿ ਸਾਨੂੰ ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਘਟਨਾ ਲਗਭੱਗ 12:45 ਵਜੇ ਹੋਈ। ਸਾਨੂੰ ਕੁੱਝ ਖਾਲੀ ਕਾਰਤੂਸ ਮਿਲੇ ਹਨ ਅਤੇ ਗੋਲੀਆਂ ਦੇ ਨਿਸ਼ਾਨ ਦੀ ਜਾਂਚ ਫੋਰੈਂਸਿਕ ਟੀਮ ਕਰ ਰਹੀ ਹੈ। ਇਕ ਹੈਂਡ ਗਰੇਨੇਡ ਵੀ ਬਰਾਮਦ ਹੋਇਆ ਹੈ। ਕੋਈ ਨੁਕਸਾਨ ਜਾਂ ਸੱਟ ਨਹੀਂ ਪਹੁੰਚੀ ਹੈ। ਗਾਰਡ ਦੇ ਕੈਬਿਨ ਅਤੇ ਮੁੱਖ ਦਰਵਾਜ਼ੇ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਸੀ।