
ਗੋਵਾ ਵਿਚ ਸੀਐਮ ਮਨੋਹਰ ਪਾਰੀਕਰ ਦੀ ਬੀਮਾਰੀ ਨੇ ਬੀਜੇਪੀ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕਾਂਗਰਸ ਵਲੋਂ ਰਾਜ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ...
ਪਣਜੀ : ਗੋਵਾ ਵਿਚ ਸੀਐਮ ਮਨੋਹਰ ਪਾਰੀਕਰ ਦੀ ਬੀਮਾਰੀ ਨੇ ਬੀਜੇਪੀ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕਾਂਗਰਸ ਵਲੋਂ ਰਾਜ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਬੀਜੇਪੀ ਚੀਫ਼ ਅਮਿਤ ਸ਼ਾਹ ਅਪਣੇ ਆਪ ਹਰਕੱਤ ਵਿਚ ਆ ਗਏ ਹਨ ਅਤੇ ਅੱਜ ਪਣਜੀ ਵਿਚ ਪਾਰਟੀ ਦੇ ਨੇਤਾਵਾਂ ਅਤੇ ਸਾਥੀ ਦਲਾਂ ਨਾਲ ਗੱਲ ਕਰਨ ਵਾਲੇ ਹਨ। ਐਸ ਧਵਲੀਕਰ ਨੂੰ ਰਾਜ ਦਾ ਡਿਪਟੀ ਸੀਐਮ ਬਣਾਉਣ ਦੀ ਬੀਜੇਪੀ ਦੀ ਯੋਜਨਾ ਨੂੰ ਸਾਥੀਆਂ ਵਲੋਂ ਨਕਾਰਣ ਤੋਂ ਬਾਅਦ ਸ਼ਾਹ ਨੇ ਗੋਆ ਫਾਰਵਰਡ ਪਾਰਟੀ ਦੇ ਮੁਖੀ ਵਿਜੇ ਸਰਦੇਸਾਈ ਨੂੰ ਫੋਨ ਕੀਤਾ ਸੀ।
Amit Shah To Meet Goa BJP Leaders Today
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਦੇਸਾਈ ਮਹਾਰਾਸ਼ਟਰ ਗੋਮਾਨਤਕ ਪਾਰਟੀ ਦੇ ਧਵਲੀਕਰ ਨੂੰ ਰਾਜ ਦੇ ਡਿਪਟੀ ਸੀਐਮ ਬਣਾਉਣ ਦੀ ਯੋਜਨਾ ਤੋਂ ਨਰਾਜ਼ ਦੱਸੇ ਜਾ ਰਹੇ ਹਨ। ਧਿਆਨ ਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਪਾਰਿਕਰ ਸਕੈਨੇਟਿਕ ਸਬੰਧੀ ਬਿਮਾਰੀ ਕਾਰਨ ਦਿੱਲੀ ਸਥਿਤ ਏਮਸ ਵਿਚ ਭਰਤੀਆਂ ਹਨ। ਗੋਆ ਵਿਚ ਕਮਜ਼ੋਰ ਪੈਂਦੀ ਬੀਜੇਪੀ 'ਤੇ ਵਿਰੋਧੀ ਕਾਂਗਰਸ ਵੀ ਨਜ਼ਰ ਬਣਾਏ ਹੋਏ ਹੈ। ਕਾਂਗਰਸ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋਏ ਕਿਹਾ ਕਿ ਉਸ ਨੂੰ 21 ਤੋਂ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ ਅਤੇ 40 ਮੈਂਬਰੀ ਵਿਧਾਨਸਭਾ ਵਿਚ ਸਰਕਾਰ ਬਣਾਉਣ ਲਈ ਉਹ ਮਜਬੂਤ ਹਾਲਤ ਵਿਚ ਹੈ।
Amit Shah
ਕਾਂਗਰਸ ਦਾ ਕਹਿਣਾ ਹੈ ਕਿ ਪਾਰਟੀ 16 ਵਿਧਾਇਕਾਂ ਦੇ ਨਾਲ ਤੱਟਵਰਤੀ ਰਾਜ ਵਿਚ ਸੱਭ ਤੋਂ ਵੱਡੀ ਪਾਰਟੀ ਹੈ। ਰਾਜ ਵਿਧਾਨਸਭਾ ਵਿਚ ਵਿਰੋਧੀ ਪੱਖ ਦੇ ਨੇਤਾ ਚੰਦਰਕਾਂਤ ਕਾਵਲੇਕਰ ਨੇ ਦੱਸਿਆ ਕਿ ਗੋਆ ਵਿਚ ਸਰਕਾਰ ਬਣਾਉਣ ਲਈ ਕਾਂਗਰਸ ਨੂੰ ਸਮਰੱਥ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸਮਰੱਥ ਗਿਣਤੀ ਹੈ। ਮੈਂ ਤੁਹਾਨੂੰ ਇਹ ਨਹੀਂ ਦੱਸਾਂਗਾ ਕਿ ਕਿਸ ਦੇ ਨਾਲ ਗੱਲਬਾਤ ਚੱਲ ਰਹੀ ਹੈ। ਸਾਨੂੰ 21 ਵਿਧਾਇਕਾਂ ਦੀ ਜ਼ਰੂਰਤ ਹੈ ਅਤੇ ਸਾਡੇ ਕੋਲ ਉਸ ਤੋਂ ਜ਼ਿਆਦਾ ਹਨ।