ਆਟੋ ਚਾਲਕ ਦਾ ਕੱਟਿਆ 18,000 ਰੁਪਏ ਦਾ ਚਲਾਨ, ਪ੍ਰੇਸ਼ਾਨ ਹੋ ਕੇ ਪੀਤੀ ਫ਼ਿਨਾਇਲ
Published : Sep 27, 2019, 5:00 pm IST
Updated : Sep 27, 2019, 5:00 pm IST
SHARE ARTICLE
Ahmedabad: Auto driver drinks phenyl after Rs 18,000 fine
Ahmedabad: Auto driver drinks phenyl after Rs 18,000 fine

ਡੇਢ ਮਹੀਨੇ ਪਹਿਲਾਂ ਪੁਲਿਸ ਨੇ ਜ਼ਬਤ ਕੀਤਾ ਸੀ ਆਟੋ

ਅਹਿਮਦਾਬਾਦ : ਦੇਸ਼ ਵਿਚ 1 ਸਤੰਬਰ ਤੋਂ ਨਵਾਂ ਟ੍ਰੈਫ਼ਿਕ ਨਿਯਮ ਲਾਗੂ ਹੋਣ ਤੋਂ ਬਾਅਦ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਸੜਕ ਹਾਦਸੇ ਘਟਣਗੇ ਪਰ ਭਾਰੀ-ਭਰਕਮ ਜੁਰਮਾਨਿਆਂ ਦੀ ਰਕਮ ਨੇ ਕਈ ਲੋਕਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਗੁਜਰਾਤ ਦੇ ਅਹਿਮਦਾਬਾਦ 'ਚ ਸਾਹਮਣੇ ਆਇਆ ਹੈ। ਜਿਥੇ ਇਕ ਆਟੋ ਰਿਕਸ਼ਾ ਚਾਲਕ ਨੇ ਨਵੇਂ ਨਿਯਮਾਂ ਤਹਿਤ ਜੁਰਮਾਨਾ ਲੱਗਣ ਤੋਂ ਬਾਅਦ ਫ਼ਿਨਾਇਲ ਪੀ ਲਈ। 

AutosAuto challan

ਜਾਣਕਾਰੀ ਮੁਤਾਬਕ ਗੋਮਤੀਪੁਰ ਦੇ ਰਾਜਪੁਰ ਇਲਾਕੇ ਦੇ ਵਸਨੀਕ ਰਾਜੇਸ਼ ਸੋਲੰਕੀ (48) ਨਾਂ ਦੇ ਆਟੋ ਚਾਲਕ ਦਾ ਆਟੋ ਪੁਲਿਸ ਨੇ ਡੇਢ ਮਹੀਨੇ ਪਹਿਲਾਂ ਜ਼ਬਤ ਕਰ ਲਿਆ ਸੀ। ਆਰ.ਟੀ.ਓ. 'ਚ ਜਾਣ ਤੋਂ ਬਾਅਦ ਰਾਜੇਸ਼ ਨੂੰ ਪਤਾ ਲੱਗਿਆ ਸੀ ਕਿ ਉਸ ਨੂੰ 18 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਘਰ 'ਚ ਰੱਖਿਆ ਫ਼ਿਨਾਇਲ ਪੀ ਲਿਆ। ਜਿਸ ਕਾਰਨ ਉਸ ਦੀਆਂ ਅੰਤੜੀਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ। ਉਸ ਨੂੰ ਐਲ.ਜੀ. ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ। ਉਸ ਦੇ ਢਿੱਡ 'ਚੋਂ ਫ਼ਿਨਾਇਲ ਨੂੰ ਬਾਹਰ ਕੱਢਿਆ ਗਿਆ। ਰਾਜੇਸ਼ ਦੀ ਹਾਲਤ ਕੁਝ ਠੀਕ ਹੋਣ ਤੋਂ ਬਾਅਦ ਉਸ ਨੂੰ ਜਨਰਲ ਵਾਰਡ 'ਚ ਰੱਖਿਆ ਗਿਆ ਹੈ। 

Auto driver Rajesh SolankiAuto driver Rajesh Solanki

ਰਾਜੇਸ਼ ਦੇ ਬੇਟੇ ਉਜਵਲ ਨੇ ਦੱਸਿਆ, "ਮੇਰੇ ਪਿਤਾ ਦੀ ਕਮਾਈ ਨਾਲ ਹੀ ਪਰਵਾਰ ਦਾ ਗੁਜ਼ਾਰਾ ਚੱਲਦਾ ਹੈ। ਮੈਂ ਬੀਐਸਸੀ ਦੀ ਪੜ੍ਹਾਈ ਕਰ ਰਿਹਾ ਹਾਂ ਅਤੇ ਛੋਟਾ ਭਰਾ 7ਵੀਂ ਜਮਾਤ 'ਚ ਪੜ੍ਹਦਾ ਹੈ। ਮੇਰੇ ਪਿਤਾ ਦੇ ਆਟੋ ਨੂੰ ਪੁਲਿਸ ਨੇ ਡੇਢ ਮਹੀਨਾ ਪਹਿਲਾਂ ਜ਼ਬਤ ਕਰ ਲਿਆ ਸੀ। ਜੋ ਜੁਰਮਾਨਾ ਲਗਾਇਆ ਗਿਆ, ਉਹ ਨਵੇਂ ਟ੍ਰੈਫ਼ਿਕ ਨਿਯਮਾਂ ਮੁਤਾਬਕ ਹੈ। ਸਾਡਾ ਪਰਵਾਰ ਇੰਨਾ ਜੁਰਮਾਨਾ ਭਰਨ 'ਚ ਅਸਮਰੱਥ ਹੈ। ਮੇਰੇ ਪਿਤਾ ਨੇ ਆਰ.ਟੀ.ਓ. ਦਫ਼ਤਰ 'ਚ ਜੁਰਮਾਨੇ ਦੀ ਰਕਮ ਘਟਾਉਣ ਜਾਂ ਮਾਫ਼ ਕਰਨ ਦੀ ਕਈ ਵਾਰ ਅਪੀਲ ਕੀਤੀ ਸੀ ਪਰ ਉਨ੍ਹਾਂ ਦੀ ਗੱਲ ਕਿਸੇ ਨੇ ਨਾ ਸੁਣੀ। ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ।"

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement