14, 15 ਦੋ ਦਿਨ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਹੋ ਸਕਦੀ ਹੈ ਬਾਰਿਸ਼, ਜਾਣੋ
Published : Sep 14, 2019, 11:03 am IST
Updated : Sep 14, 2019, 7:00 pm IST
SHARE ARTICLE
Weather Update
Weather Update

ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਉਥੇ ਹੀ ਕਈ ਇਲਾਕਿਆਂ ਵਿੱਚ...

ਚੰਡੀਗੜ੍ਹ: ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਉਥੇ ਹੀ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਕਈ ਹਿੱਸਿਆਂ ਵਿੱਚ ਤਾਂ ਕਿਸਾਨਾਂ ਦੀਆਂ ਫ਼ਸਲਾਂ ਵੀ ਪਾਣੀ ਵਿੱਚ ਰੁੜ੍ਹ ਗਈਆਂ ਹਨ। ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ ਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।

Weather Report Weather Report

ਆਉਣ ਵਾਲੇ 24 ਤੋਂ 36 ਘੰਟਿਆਂ ਦੌਰਾਨ ਪਠਾਨਕੋਟ, ਹੁਸ਼ਿਆਰਪੁਰ, ਦਸੂਹਾ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਰੋਪੜ, ਚੰਡੀਗੜ੍ਹ, ਲੁਧਿਆਣਾ ਪੂਰਬੀ, ਪਟਿਆਲਾ, ਅੰਬਾਲਾ ਦੇ ਹਿੱਸਿਆਂ ਚ ਠੰਢੀਆਂ ਹਵਾਵਾਂ ਨਾਲ਼ ਹਲਕੀ ਬਾਰਿਸ਼ ਦੀ ਉਮੀਦ ਹੈ। ਜਿਸ ਨਾਲ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਜਰੂਰ ਮਿਲੇਗੀ।

Weather Update Weather Update

ਬਾਕੀ ਬਚਦੇ ਸੂਬੇ ਦੇ ਹਿੱਸਿਆਂ ਚ ਹਲਕੀ ਜਾਂ ਨਾਮਾਤਰ ਹਲਚਲ ਦੀ ਉਮੀਦ ਹੈ। ਹਾਲਾਂਕਿ ਚੜ੍ਹਦੇ ਅੱਸੂ ਸਮੁੱਚੇ ਸੂਬੇ ਨੂੰ ਚਿਪਚਿਪੀ ਗਰਮੀ ਤੋਂ ਮੁਕੰਮਲ ਰਾਹਤ ਮਿਲੇਗੀ ਤੇ ਰਾਤਾਂ ਦੇ ਪਾਰੇ ਚ ਗਿਰਾਵਟ ਆਵੇਗੀ। 

Weather update rainfallWeather update rainfall

ਦੱਸਣਯੋਗ ਹੈ ਕਿ ਪਿਛਲੇ ਹਫਤੇ ਭਰ ਤੋਂ ਸੂਬੇ ਚ ਮਾਨਸੂਨ ਸੁਸਤ ਜਰੂਰ ਬਣੀ ਹੋਈ ਹੈ, ਪਰ ਮਾਨਸੂਨ ਸੀਜ਼ਨ ਦਾ ਅੰਤ ਹਾਲੇ ਨਹੀਂ ਹੋਇਆ ਹੈ। ਅਗਲੇ 2 ਦਿਨ ਸੂਬੇ ‘ਚ ਮਾਨਸੁਨੀ ਟੁੱਟਵੀ ਬਰਸਾਤੀ ਕਾਰਵਾਈ ਜਾਰੀ ਰਹੇਗੀ ਅਤੇ ਕਈਂ ਥਾਂਈ ਚੰਗੀ ਬਾਰਿਸ਼ ਦਾ ਅਨੁਮਾਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement