ਸਟੇਸ਼ਨ ਮਾਸਟਰ ਨੂੰ ਮਿਲੀ ਚਿੱਠੀ, 20 ਲੱਖ ਦੀ ਮੰਗ, ਨਾ ਦੇਣ ਤੇ ਸਟੇਸ਼ਨ ਉਡਾਉਣ ਦੀ ਧਮਕੀ 
Published : Oct 27, 2018, 5:18 pm IST
Updated : Oct 27, 2018, 5:18 pm IST
SHARE ARTICLE
Gaya railway Station
Gaya railway Station

ਚਿੱਠੀ ਵਿਚ ਕਿਹਾ ਗਿਆ ਹੈ ਕਿ ਜੇਕਰ 10 ਦਿਨਾਂ ਦੇ ਅੰਦਰ 20 ਲੱਖ ਰੁਪਏ ਦੀ ਰਕਮ ਨਾ ਦਿਤੀ ਗਈ ਤਾਂ ਸਟੇਸ਼ਨ ਨੂੰ ਉੜਾ ਦਿਤਾ ਜਾਵੇਗਾ।

ਬਿਹਾਰ, ( ਭਾਸਾ ) : ਬਿਹਾਰ ਦੇ ਗਯਾ ਜ਼ਿਲ੍ਹੇ ਵਿਚ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਖਤ ਨਕਸਲੀਆਂ ਵੱਲੋਂ ਭੇਜਿਆ ਗਿਆ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਜੇਕਰ 10 ਦਿਨਾਂ ਦੇ ਅੰਦਰ 20 ਲੱਖ ਰੁਪਏ ਦੀ ਰਕਮ ਨਾ ਦਿਤੀ ਗਈ ਤਾਂ ਸਟੇਸ਼ਨ ਨੂੰ ਉੜਾ ਦਿਤਾ ਜਾਵੇਗਾ। ਹਾਲਾਂਕਿ ਰੇਲਵੇ ਅਤੇ ਰੇਲਵੇ ਪੁਲਿਸ ਨੇ ਇਸ ਚਿੱਠੀ ਨੂੰ ਪੂਰੀ ਤਰਾਂ ਫਰਜ਼ੀ ਕਰਾਰ ਦਿਤਾ ਹੈ। ਇਹ ਚਿੱਠੀ ਝਾਰਖੰਡ ਦੇ ਇਕ ਕਾਂਗਰਸ ਨੇਤਾ ਦੇ ਲੈਟਰਪੈਡ ਤੇ ਭੇਜਿਆ ਗਿਆ ਹੈ।

ਵੀਰਵਾਰ ਦੇਰ ਮਿਲੀ ਇਸ ਚਿੱਠੀ ਵਿਚ ਪਤੇ ਦੇ ਤੌਰ ਤੇ ਅਨੰਤ ਕੁਮਾਰ ਸਿਨਹਾ, ਭਾਕਪਾ ਮਾਓਵਾਦੀ ਸੰਗਠਨ, ਝਾਰਖੰਡ ਬਰਮਾਸਿਆ ਸ਼ਮਸ਼ਾਨਘਾਟ ਰੋਡ, ਗਿਰੀਡੀਹ ਲਿਖਿਆ ਹੋਇਆ ਸੀ। ਚਿੱਠੀ ਵਿਚ ਇਹ ਦਾਅਵਾ ਕੀਤਾ ਗਿ ਸੀ ਕਿ ਜੇਕਰ ਰੇਲਵੇ ਨੇ 10 ਦਿਨਾਂ ਦੇ ਅੰਦਰ 20 ਲੱਖ ਰੁਪਏ ਦੀ ਰੰਗਦਾਨੀ ਅਦਾ ਨਹੀਂ ਕੀਤੀ ਤਾਂ ਸਟੇਸ਼ਨ ਨੂੰ ਉੜਾ ਦਿਤਾ ਜਾਵੇਗਾ। ਨਾਲ ਹੀ ਇਹ ਧਮਕੀ ਵੀ ਦਿਤੀ ਗਈ ਕਿ ਰੇਲਵੇ ਦੀ ਸਹਿਯੋਗੀ ਗਯਾ ਪੁਲਿਸ ਅਤੇ ਝਾਰਖੰਡ ਪੁਲਿਸ ਕੋਈ ਮਦਦ ਨਹੀਂ ਕਰੇਗੀ। ਕਿਉਂਕਿ ਮਾਓਵਾਦੀ ਪੁਲਿਸ ਕਰਮਚਾਰੀਆਂ ਨੂੰ ਹਰ ਤਰ੍ਹਾਂ ਦੀ ਮਦਦ ਕਰਦੇ ਹਨ।

Gaya JunctionPlatform of Gaya Junction

ਇਸ ਚਿੱਠੀ ਦੇ ਮਿਲਣ ਤੋਂ ਬਾਅਦ ਸਟੇਸ਼ਨ ਮਾਸਟਰ ਨੇ ਰੇਲਵੇ ਥਾਣੇ ਵਿਚ ਨਕਸਲੀਆਂ ਵਿਰੁਧ ਐਫਆਈਆਰ ਦਰਜ਼ ਕਰਵਾਈ ਹੈ। ਰੇਲ ਡੀਐਸਪੀ ਸੁਨੀਲ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਰੰਗਦਾਰੀ ਮੰਗਣ ਦਾ ਮਾਮਵਾ ਗਲਤ ਹੈ ਅਤੇ ਸਟੇਸ਼ਨ ਉੜਾਉਣ ਦੀ ਗੱਲ ਸਹੀ ਨਹੀਂ ਹੈ। ਫਿਰ ਵੀ ਰੇਲ ਪੁਲਿਸ ਸੁਚੇਤ ਹੈ। ਅਸਲ ਵਿਚ ਰੇਲਵੇ ਪੁਲਿਸ ਮੰਨਦੀ ਹੈ ਕਿ ਕਿਸੀ ਸ਼ਰਾਰਤੀ ਅਨਸਰ ਨੇ ਲੈਟਰ ਪੈਡ ਗਾਇਬ ਕਰਕੇ ਰੇਲਵੇ ਨੂੰ ਪਰੇਸ਼ਾਨ ਕਰਨ ਲਈ ਚਿੱਠੀ ਭੇਜ ਦਿਤੀ ਹੈ। ਰੇਲਵੇ ਪੁਲਿਸ ਸਬੰਧਤ ਕਾਂਗਰਸ ਕਰਮਚਾਰੀ ਤੋਂ ਪੁਛਗਿਛ ਦੀ ਤਿਆਰੀ ਵਿਚ ਹੈ।

ਚਿੱਠੀ ਵਿਚ ਲਿਖੀ ਹਸਤਲਿਖਤ ਦੀ ਵੀ ਜਾਂਚ ਕਰਵਾਈ ਜਾਵੇਗੀ। ਭੇਜੀ ਗਈ ਚਿੱਠੀ ਦੇ ਸਬੰਧ ਵਿਚ ਰੇਲਵੇ ਪੁਲਿਸ ਝਾਰਖੰਡ ਪੁਲਿਸ ਦੇ ਸਪਰੰਕ ਵਿਚ ਵੀ ਹੈ। ਰੇਲਵੇ ਪੁਲਿਸ ਚਿੱਠੀ ਤੇ ਲਿਖੇ ਹੋਏ ਗਿਰੀਡੀਹ ਦੇ ਪਤੇ ਦੀ ਜਾਂਚ ਵੀ ਲਗੀ ਹੋਈ ਹੈ। ਉਥੇ ਹੀ ਝਾਰਖੰਡ ਦੇ ਗਿਰੀਡੀਹ ਥਾਣੇ ਵਿਚ ਪੁਲਿਸ ਨੇ ਕਾਂਗਰਸ ਨੇਤਾ ਨੂੰ ਥਾਣੇ ਵਿਚ ਬੁਲਾ ਕੇ ਪੁਛਗਿਛ ਕੀਤੀ ਹੈ। ਜਾਂਚ ਵਿਚ ਪਤਾ ਲਗਾ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸ ਨੇਤਾ ਦਾ ਲੈਟਰਪੈਡ ਗਾਇਬ ਹੋ ਗਿਆ ਸੀ। ਇਸ ਦੀ ਸ਼ਿਕਾਇਤ ਗਿਰੀਡੀਹ ਥਾਣੇ ਵਿਚ ਵੀ ਦਰਜ਼ ਕਰਵਾਈ ਗਈ ਸੀ।

Gaya railway stationGaya railway station

ਚਿੱਠੀ ਮਿਲਣ ਤੋਂ ਬਾਅਦ ਰੇਲ ਡੀਐਸਪੀ ਸੁਨੀਲ ਕੁਮਾਰ, ਰੇਲ ਇੰਸਪੈਕਟਰ ਰਣਜੀਤ ਕੁਮਾਰ, ਆਰਪੀਐਫ ਇੰਸਪੈਕਟਰ ਅਤੇ ਸੀਬੀਆਈ ਇੰਸਪੈਕਟਰ ਨੇ ਗਯਾ ਰੇਲਵੇ ਸਟੇਸ਼ਨ ਨੂੰ ਸੁਚੇਤ ਕਰ ਦਿਤਾ ਹੈ। ਰੇਲ ਡੀਐਸਪੀ ਨੇ ਕਿਹਾ ਕਿ ਚਿੱਠੀ ਝੂਠੀ ਹੋਵੇ ਜਾਂ ਸੱਚ, ਪਰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਸੁਰੱਖਿਆ ਦੇਵਾਂ। ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਯਾਤਰੀ ਅਤੇ ਸਫਰ ਪੂਰੀ ਤਰਾਂ ਸੁਰੱਖਿਅਤ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement