
ਜਵਾਨ ਦੀ ਪਛਾਣ ਰਾਜਿੰਦਰ ਸਿੰਘ (22) ਦੇ ਤੌਰ ਤੇ ਹੋਈ ਹੈ ਜੋ ਬਾਰਡਰ ਸੜਕ ਸੰਗਠਨ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜਿਮ੍ਹੇਵਾਰ ਤੁਰਤ ਪ੍ਰਤਿਕਿਰਿਆ ਟੀਮ ਦਾ ਹਿੱਸਾ ਸੀ।
ਅਨੰਤਨਾਗ , ( ਭਾਸ਼ਾ ) : ਜੰਮੂ-ਕਸ਼ਮੀਰ ਦੇ ਅੰਨਤਨਾਗ ਵਿਚ ਫ਼ੌਜ ਦੇ ਕਾਫਲੇ ਤੇ ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਸੀ ਜਿਸ ਦੇ ਸਿੱਟੇ ਵਜੋਂ ਇਕ ਜਵਾਨ ਦੀ ਮੌਤ ਹੋ ਗਈ। ਫੌਜ਼ ਦੇ ਬੁਲਾਰੇ ਨੇ ਇਸ ਬਾਰੇ ਦੱਸਿਆ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਅੰਨਤਨਾਗ ਬਾਈਪਾਸ ਟਰਾਈ ਜੰਕਸ਼ਨ ਨੇੜੇ ਫ਼ੌਜ ਦਾ ਕਾਫਲਾ ਲੰਘ ਰਿਹਾ ਸੀ, ਉਸੇ ਦੌਰਾਨ ਪੱਥਰਬਾਜ਼ੀ ਹੋਈ, ਜਿਸ ਵਿਚ ਇਹ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਜਵਾਨ ਦੀ ਪਛਾਣ ਰਾਜਿੰਦਰ ਸਿੰਘ (22) ਦੇ ਤੌਰ ਤੇ ਹੋਈ ਹੈ ਜੋ ਬਾਰਡਰ ਸੜਕ ਸੰਗਠਨ ਨੂੰ
ਪ੍ਰਦਾਨ ਕਰਨ ਲਈ ਜਿਮ੍ਹੇਵਾਰ ਤੁਰਤ ਪ੍ਰਤਿਕਿਰਿਆ ਟੀਮ ਦਾ ਹਿੱਸਾ ਸੀ। ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੱਥਰਬਾਜ਼ੀ ਕਾਰਨ ਇਹ ਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਰਾਜਿੰਦਰ ਸਿੰਘ ਨੂੰ ਤੁਰਤ ਮੁਢੱਲੀ ਸਹਾਇਤਾ ਦਿਤੀ ਗਈ ਅਤੇ 92 ਬੇਸ ਹਸਪਤਾਲ ਲਿਜਾਇਆ ਗਿਆ ਸੀ ਪਰ ਉਹ ਗੰਭੀਰ ਸੱਟ ਦਾ ਸ਼ਿਕਾਰ ਹੋਇਆ ਸੀ। ਦੱਸ ਦਈਏ ਕਿ ਰਾਜਿੰਦਰ ਸਿੰਘ ਉਤਰਾਖੰਡ ਦੇ ਪਿਥੌਰਾਗੜ ਦਾ ਰਹਿਣ ਵਾਲਾ ਸੀ ਅਤੇ ਸਾਲ 2016 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ।