ਜੰਮੂ-ਕਸ਼ਮੀਰ: ਕੁਲਗਾਮ ਵਿਚ ਸੁਰੱਖਿਆ ਬਲਾਂ ਨੇ ਕੀਤੇ 3 ਅਤਿਵਾਦੀ ਢੇਰ, ਸਰਚ ਅਭਿਆਨ ਜਾਰੀ
Published : Oct 21, 2018, 1:07 pm IST
Updated : Oct 21, 2018, 1:07 pm IST
SHARE ARTICLE
3 militant piles carried out by security forces in Kulgam
3 militant piles carried out by security forces in Kulgam

ਜੰਮੂ-ਕਸ਼ਮੀਰ ਵਿਚ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਇਕ ਦਿਨ ਬਾਅਦ ਹੀ ਸੁਰੱਖਿਆ ਬਲਾਂ ਨੇ ਕੁਲਗਾਮ ਵਿਚ 3 ਅਤਿਵਾਦੀਆਂ ਨੂੰ ਮਾਰ...

ਸ਼੍ਰੀਨਗਰ (ਭਾਸ਼ਾ) : ਜੰਮੂ-ਕਸ਼ਮੀਰ ਵਿਚ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਇਕ ਦਿਨ ਬਾਅਦ ਹੀ ਸੁਰੱਖਿਆ ਬਲਾਂ ਨੇ ਕੁਲਗਾਮ ਵਿਚ 3 ਅਤਿਵਾਦੀਆਂ ਨੂੰ ਮਾਰ ਸੁੱਟਿਆ ਹੈ। ਕੁਲਗਾਮ ਦੇ ਲਾਰਨੂ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚ ਹੋਈ ਇਕ ਮੁੱਠਭੇੜ ਵਿਚ 5 ਘੰਟੇ ਚਲਣ ਵਾਲੇ ਆਪਰੇਸ਼ਨ ਤੋਂ ਬਾਅਦ ਇਨ੍ਹਾਂ ਅਤਿਵਾਦੀਆਂ ਨੂੰ ਮਾਰ ਸੁੱਟਿਆ ਹੈ। ਇਸ ਕਾਰਵਾਈ ਦੇ ਬਾਅਦ ਤੋਂ ਹੀ ਇਲਾਕੇ ਵਿਚ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ। ਸੂਤਰਾਂ ਦੇ ਮੁਤਾਬਕ ਫੌਜ ਦੀਆਂ ਰਾਸ਼ਟਰੀ ਰਾਇਫਲਸ ਨੂੰ ਸ਼ਨੀਵਾਰ-ਐਤਵਾਰ ਦੇਰ ਰਾਤ ਕੁਲਗਾਮ ਜ਼ਿਲ੍ਹੇ ਦੇ ਲਾਰਨੂ ਇਲਾਕੇ ਵਿਚ 2-3 ਅਤਿਵਾਦੀਆਂ ਦੀ ਆਵਾਜਾਈ ਦੀ ਖ਼ਬਰ ਮਿਲੀ ਸੀ।

Search Campaign StartSearch Campaign Startਇਸ ਸੂਚਨਾ ਉਤੇ ਕਾਰਵਾਈ ਕਰਦੇ ਹੋਏ ਐਤਵਾਰ ਸਵੇਰੇ ਇਸ ਇਲਾਕੇ ਵਿਚ ਫੌਜ ਦੀਆਂ ਰਾਸ਼ਟਰੀ ਰਾਇਫ਼ਲਸ, ਜੰਮੂ-ਕਸ਼ਮੀਰ ਪੁਲਿਸ ਦੀ ਐਸਓਜੀ ਅਤੇ ਕੇਂਦਰੀ ਰਿਜ਼ਰਵ ਪੁਲਿਸ ਦੇ ਜਵਾਨਾਂ ਨੇ ਇਕ ਵੱਡਾ ਸਰਚ ਅਭਿਆਨ ਸ਼ੁਰੂ ਕੀਤਾ। ਇਸ ਵਿਚ ਇਥੇ ਇਕ ਘਰ ਵਿਚ ਲੁਕੇ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਉਤੇ ਗੋਲੀਬਾਰੀ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ ਵਿਚ ਸੁਰੱਖਿਆ ਬਲਾਂ ਨੇ ਵੀ ਫਾਇਰਿੰਗ ਕਰ ਕੇ ਅਤਿਵਾਦੀਆਂ ਦੇ ਖ਼ਿਲਾਫ਼ ਕਾਊਂਟਰ ਆਪਰੇਸ਼ਨ ਸ਼ੁਰੂ ਕੀਤਾ।

ਇਸ ਆਪਰੇਸ਼ਨ ਦੇ ਦੌਰਾਨ ਘਰ ਵਿਚ ਲੁਕੇ ਤਿੰਨ ਅਤਿਵਾਦੀਆਂ ਨੂੰ ਮਾਰ ਸੁੱਟਿਆ। ਇਸ ਕਾਰਵਾਈ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਸੂਬੇ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਆਪਰੇਸ਼ਨ ਵਿਚ ਤਿੰਨ ਅਤਿਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਮੁੱਠਭੇੜ ਨੂੰ ਖ਼ਤਮ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਮਾਰੇ ਗਏ ਅਤਿਵਾਦੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ, ਮੁਕਾਬਲੇ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਦੇ ਡਰ ਨੂੰ ਮੱਦੇਨਜ਼ਰ ਰੱਖਦੇ ਹੋਏ ਖੇਤਰ ਵਿਚ ਪੁਲਿਸ ਅਤੇ ਸੀ.ਆਰ.ਪੀ.ਐਫ. ਦੀਆਂ ਵਧੇਰੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

Search CampaignSearch Campaign ​ਲਾਰਨੂ ਇਲਾਕੇ ਵਿਚ ਜਾਰੀ ਮੁੱਠਭੇੜ ਦੇ ਮੱਦੇਨਜਰ ਕੁਲਗਾਮ ਜਿਲ੍ਹੇ ਵਿਚ ਇੰਟਰਨੈਟ ਸੇਵਾਵਾਂ ਉਤੇ ਅੰਸ਼ਕ ਤੌਰ ‘ਤੇ ਰੋਕ ਲਗਾਈ ਗਈ ਹੈ। ਦੱਸ ਦੇਈਏ ਕਿ ਅਤਿਵਾਦੀਆਂ ਦੇ ਖ਼ਿਲਾਫ਼ ਦੱਖਣ ਕਸ਼ਮੀਰ ਵਿਚ ਇਹ ਆਪਰੇਸ਼ਨ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕਿ ਰਾਜ ਵਿਚ ਇਕ ਦਿਨ ਪਹਿਲਾਂ ਹੀ ਚੋਣਾਂ ਦੇ ਨਤੀਜੇ ਐਲਾਨ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement