Advertisement
  ਖ਼ਬਰਾਂ   ਰਾਸ਼ਟਰੀ  27 Oct 2020  ਨਵੰਬਰ ਦੇ ਅੰਤ ਤੱਕ ਲਾਗੂ ਰਹਿਣਗੀਆਂ ਅਨਲੌਕ 5 ਦੀਆਂ ਗਾਈਡਲਾਈਨਜ਼

ਨਵੰਬਰ ਦੇ ਅੰਤ ਤੱਕ ਲਾਗੂ ਰਹਿਣਗੀਆਂ ਅਨਲੌਕ 5 ਦੀਆਂ ਗਾਈਡਲਾਈਨਜ਼

ਸਪੋਕਸਮੈਨ ਸਮਾਚਾਰ ਸੇਵਾ
Published Oct 27, 2020, 6:24 pm IST
Updated Oct 27, 2020, 6:31 pm IST
ਹੁਣ ਅਨਲੌਕ 5 ਦੀਆਂ ਗਾਈਡਲਾਈਨਜ਼ ਨਵੰਬਰ ਮਹੀਨੇ ਦੇ ਆਖਰ ਤੱਕ ਲਾਗੂ ਰਹਿਣਗੀਆਂ।
Unlock 5.0 Guidelines
 Unlock 5.0 Guidelines

ਨਵੀਂ ਦਿੱਲੀ: ਦੇਸ਼ 'ਚ ਕੋਰੋਨਾਵਾਇਰਸ ਕਾਰਨ ਕਾਫ਼ੀ ਸਮੇਂ ਤੋਂ ਲਾਕਡਾਊਨ ਲੱਗਿਆ ਹੋਇਆ ਸੀ। ਪਰ ਹੁਣ ਸਰਕਾਰ ਨੇ ਹੌਲੀ-ਹੌਲੀ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ। ਅਜੇ ਅਨਲੌਕ- 5 ਚੱਲ ਰਿਹਾ ਹੈ ਪਰ ਅੱਜ ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਹੁਣ ਅਨਲੌਕ 5 ਦੀਆਂ ਗਾਈਡਲਾਈਨਜ਼ ਨਵੰਬਰ ਮਹੀਨੇ ਦੇ ਆਖਰ ਤਕ ਲਾਗੂ ਰਹਿਣਗੀਆਂ। ਇਹ ਅਨਲੌਕ ਅਕਤੂਬਰ ਦੇ ਅੰਤ ਤਕ ਲਾਗੂ ਸੀ।

unlock

ਦੱਸ ਦੇਈਏ ਕਿ ਅਨਲੌਕ-5 ਅਧੀਨ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਨਵੀਆਂ ਗਾਈਡਲਾਈਂਜ਼ ਦੇ ਤਹਿਤ ਸਿਨੇਮਾਘਰਾਂ ਵਿੱਚ 50 ਫੀਸਦ ਤੋਂ ਵੱਧ ਸੀਟਾਂ ਨਹੀਂ ਭਰੀਆਂ ਜਾ ਸਕਦੀਆਂ, ਯਾਨਿ ਕਿ ਅੱਧੀਆਂ ਸੀਟਾਂ ਖਾਲੀ ਰਹਿਣਗੀਆਂ।

Advertisement
Advertisement

 

Advertisement
Advertisement