ਬੱਸ ਤੇ ਡੰਪਰ ਟਰੱਕ ਦੀ ਜਬਰਦਸਤ ਟੱਕਰ, 8 ਜ਼ਖ਼ਮੀ, 5 ਦੀ ਹਾਲਤ ਗੰਭੀਰ 
Published : Oct 27, 2021, 5:34 pm IST
Updated : Oct 27, 2021, 5:34 pm IST
SHARE ARTICLE
Accident
Accident

ਟੱਕਰ ਕਾਰਨ ਬੱਸ ਦੇ ਦਰਵਾਜ਼ੇ 'ਚ ਖੜ੍ਹੀ ਸਵਾਰੀ ਸੜਕ 'ਤੇ ਡਿੱਗ ਗਈ ਜਦਕਿ ਬਾਕੀ ਸਵਾਰੀਆਂ ਨੇ ਮਾਰੀ ਛਾਲ

ਮੁੰਬਈ :  ਮੁੰਬਈ ਦੇ ਦਾਦਰ ਇਲਾਕੇ 'ਚ ਅੱਜ ਸਵੇਰੇ ਇਕ ਬੱਸ ਅਤੇ ਡੰਪਰ ਟਰੱਕ ਵਿਚਾਲੇ ਜਬਰਦਸਤ ਟੱਕਰ ਹੋ ਗਈ ਇਸ ਹਾਦਸੇ ਵਿਚ 8 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

accidentaccident

ਇਹ ਵੀ ਪੜ੍ਹੋ : ਤਾਲਿਬਾਨ ਦੇ ਰਾਜ 'ਚ ਭੁੱਖਮਰੀ ਦੀ ਕਗਾਰ 'ਤੇ ਕਰੋੜਾਂ ਲੋਕ, ਢਿੱਡ ਭਰਨ ਲਈ ਬੱਚੇ ਵੇਚਣ ਨੂੰ ਤਿਆਰ

ਜਾਣਕਾਰੀ ਅਨੁਸਾਰ ਜ਼ਖ਼ਮੀਆਂ 'ਚ ਤਿੰਨ ਮਹਿਲਾ ਸਵਾਰੀਆਂ, ਬੱਸ ਦਾ ਡਰਾਈਵਰ ਅਤੇ ਕੰਡਕਟਰ ਸ਼ਾਮਲ ਹਨ।  ਇਹ ਘਟਨਾ ਅੱਜ ਸਵੇਰੇ ਉਦੋਂ ਵਾਪਰੀ ਜਦੋਂ ਬੱਸ (ਰੂਟ ਨੰਬਰ 22) ਮਾਰੋਲ ਤੋਂ ਦੱਖਣੀ ਮੁੰਬਈ ਦੇ ਪਾਇਧੋਨੀ ਜਾ ਰਹੀ ਸੀ। ਇੱਕ ਸੀਸੀਟੀਵੀ ਫੁਟੇਜ ਅਨੁਸਾਰ ਸਵੇਰੇ 7.15 ਵਜੇ ਦੇ ਕਰੀਬ, ਡਾ. ਬਾਬਾ ਸਾਹਿਬ ਅੰਬੇਡਕਰ ਰੋਡ ਸਥਿਤ ਇੱਕ ਟ੍ਰੈਫਿਕ ਸਿਗਨਲ 'ਤੇ ਤੇਜ਼ ਰਫ਼ਤਾਰ ਬੈਸਟ ਬੱਸ ਡੰਪਰ ਟਰੱਕ ਨਾਲ ਟਕਰਾਉਂਦੀ ਦਿਖਾਈ ਦਿੰਦੀ ਹੈ।

accidentaccident

ਟੱਕਰ ਕਾਰਨ ਬੱਸ ਦੇ ਦਰਵਾਜ਼ੇ 'ਚ ਖੜ੍ਹੀ ਇਕ ਸਵਾਰੀ ਸੜਕ 'ਤੇ ਡਿੱਗ ਗਈ ਜਦਕਿ ਬਾਕੀ ਸਵਾਰੀਆਂ ਨੇ ਛਾਲ ਮਾਰ ਦਿਤੀ। ਇਸ ਦੌਰਾਨ, ਅਧਿਕਾਰੀ ਨੇ ਕਿਹਾ ਕਿ ਸਾਰੇ ਅੱਠ ਜ਼ਖਮੀ ਸਵਾਰੀਆਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

accidentaccident

ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਸ ਦੇ ਡਰਾਈਵਰ, ਕੰਡਕਟਰ ਅਤੇ ਤਿੰਨ ਸਵਾਰੀਆਂ ਸਮੇਤ ਪੰਜ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਜਦਕਿ ਬਾਕੀ ਤਿੰਨ ਦੀ ਹਾਲਤ ਸਥਿਰ ਹੈ। ਉਧਰ ਬੈਸਟ ਦੇ ਬੁਲਾਰੇ ਮਨੋਜ ਵਰਡੇ ਨੇ ਇਸ ਬਾਬਤ ਕੋਈ ਜਵਾਬ ਨਹੀਂ ਦਿਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement