ਭਾਰਤੀ ਸੂਚਨਾ ਟੈਕਨਾਲੋਜੀ ਖੇਤਰ ਦੀ ਵੱਡੀ ਖ਼ਬਰ! 2 ਲੱਖ ਮਿਡ-ਲੈਵਲ ਕਰਮਚਾਰੀਆਂ ਦੀ ਨੌਕਰੀ ਨੂੰ ਖ਼ਤਰਾ!
Published : Nov 27, 2019, 12:09 pm IST
Updated : Nov 27, 2019, 12:09 pm IST
SHARE ARTICLE
2 million mid level employees fear job loss
2 million mid level employees fear job loss

ਉਮੀਦ ਮੁਤਾਬਕ ਛਾਂਟੀ ਮੁਹਾਰਤ ਦੇ ਨਾਲ ਤਕਨੀਕੀ ਪ੍ਰਤਿਭਾ ਦੀ ਉੱਚ ਮੰਗ ਹੈ।

ਨਵੀਂ ਦਿੱਲੀ: ਭਾਰਤੀ ਸੂਚਨਾ ਟੈਕਨਾਲੋਜੀ ਖੇਤਰ ਵੱਲੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵਿਚ (ਆਈ. ਟੀ. ਸੈਕਟਰ) ਵੱਡੇ ਪੱਧਰ ’ਤੇ ਕਰਮਚਾਰੀਆਂ ਦੀ ਛਾਂਟੀ ਕੀਤੇ ਜਾਣ ਦਾ ਖਦਸ਼ਾ ਹੈ। ਭਰਤੀ ਮਾਹਰਾਂ ਮੁਤਾਬਕ ਅਗਲੇ ਸਾਲ ’ਚ ਇਨਫੋਸਿਸ ਅਤੇ ਕਾਗਨਿਜੈਂਟ ਸਮੇਤ ਹੋਰ ਆਈ. ਟੀ. ਕੰਪਨੀਆਂ ਵਲੋਂ 2 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਸਕਦਾ ਹੈ।

PhotoPhotoਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਅਐਂਡ ਸਰਵਿਸਿਜ਼ ਕੰਪਨੀਜ਼ (ਨੈਸਕਾਮ) ਦੀ ਮੰਨੀਏ ਤਾਂ ਘੱਟੋ-ਘੱਟ 3 ਸਾਲ ਤਕ ਛਾਂਟੀ ਜਾਰੀ ਰਹਿ ਸਕਦੀ ਹੈ। ਹਾਲਾਂਕਿ ਕੁਝ ਪ੍ਰਮੁੱਖ ਖੇਤਰ ਜਿਵੇਂਕਿ ਬਿਗ ਡਾਟਾ, ਡਾਟਾ ਐਨਾਲਿਟਿਕਸ, ਡਾਟਾ ਮਾਈਨਿੰਗ, ਆਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਸਾਈਬਰ ਸਕਿਓਰਿਟੀ ਅਤੇ ਕਲਾਊਡ ਕੰਪਿਊਟਿੰਗ ’ਚ ਆਈ. ਟੀ. ਪ੍ਰੋਫੈਸ਼ਨਲਾਂ ਲਈ ਮੁਕਾਬਲਤਨ ਉੱਚ ਮੰਗ ਰਹਿੰਦੀ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਮੈਨੁਅਲ ਟੈਸਟਿੰਗ (ਰਿਪਲੇਸਡ ਬਾਏ ਆਟੋਮੇਸ਼ਨ) ਪੱਧਰ 1 ਟੈਕ ਸਪੋਰਟ (ਰਿਪਲੇਸਡ ਬਾਏ ਕਲਾਊਡ ਇਨਫ੍ਰਾਸਟ੍ਰਕਚਰ) ਵਰਗੇ ਮੁਹਾਰਤ ਵਾਲੇ ਕਾਰੋਬਾਰ ਲਈ ਘੱਟ ਮਹੱਤਵਪੂਰਨ ਹੁੰਦੇ ਜਾ ਰਹੇ ਹਨ।

PhotoPhotoਆਈ. ਟੀ. ਸੈਕਟਰ ਇਕ ਪਿਰਾਮਿਡ ਵਾਂਗ ਹੈ ਜਿਸ ਵਿਚ ਹਾਈ ਲੈਵਲ ’ਤੇ ਬੈਠੇ ਮੁਲਾਜ਼ਮਾਂ ’ਤੇ ਫਿਲਹਾਲ ਕੋਈ ਖਤਰਾ ਨਹੀਂ ਹੈ। ਮਿਡ ਲੈਵਲ ’ਚ ਬੈਠੇ ਕਮਰਚਾਰੀਆਂ ਦੀ ਜਗ੍ਹਾ ਆਟੋਮੇਸ਼ਨ ਲੈ ਰਹੀ ਹੈ, ਜਿਸ ਦੇ ਕਾਰਨ 2 ਲੱਖ ਕਰਮਚਾਰੀਆਂ ਦੀ ਨੌਕਰੀ ਜਾਣ ਦਾ ਖਤਰਾ ਬਣ ਗਿਆ ਹੈ। ਲੋਅਰ ਲੈਵਲ ’ਤੇ ਬੈਠੇ ਕਰਮਚਾਰੀਆਂ ’ਤੇ ਆਉਣ ਵਾਲੇ ਦਿਨਾਂ ’ਚ ਛਾਂਟੀ ਦੀ ਗਾਜ਼ ਡਿਗ ਸਕਦੀ ਹੈ।

PhotoPhotoਆਰਥਿਕ ਸੁਸਤੀ ਕਾਰਨ ਆਈ. ਟੀ. ਸੈਕਟਰ ਦੀਆਂ ਕੰਪਨੀਆਂ ਕਾਸਟ ਕਟਿੰਗ ਦੀ ਰਾਹ ’ਤੇ ਚੱਲ ਰਹੀਆਂ ਹਨ। ਕਾਗਨਿਜੇਂਟ ਨੇ ਵੀ ਇਸ ਸਟ੍ਰੇਟਜੀ ਨੂੰ ਅਪਣਾਆ ਹੈ। ਅਜਿਹੇ ’ਚ ਜੋ ਕਰਮਚਾਰੀ ਬੈਚ ਟਾਈਮ ਦਾ ਫਾਇਦਾ ਉਠਾ ਰਹੇ ਹਨ, ਉਨ੍ਹਾਂ ਨੂੰ ਚੌਕੰਨੇ ਰਹਿਣ ਦੀ ਲੋੜ ਹੈ, ਚਾਹੇ ਉਹ ਕਿਸੇ ਵੀ ਕੰਪਨੀ ਲਈ ਕੰਮ ਕਰ ਰਹੇ ਹੋਣ। ਪਿਛਲੀਆਂ ਕੁਝ ਤਿਮਾਹੀ ’ਚ ਕੰਪਨੀ ਦੀ ਵਿਕਾਸ ਦਰ ’ਚ ਗਿਰਾਵਟ ਆਈ ਹੈ, ਜਿਸ ਕਾਰਨ ਕੰਪਨੀ ਆਪਣੀ ਸਟ੍ਰੈਟਜੀ ਬਦਲ ਰਹੀ ਹੈ।

PhotoPhoto ਆਈ. ਟੀ. ਕੰਪਨੀ ਇਨਫੋਸਿਸ ਦੇ ਸਾਬਕਾ ਮੁੱਖ ਵਿਤ ਅਧਿਕਾਰੀ ਅਤੇ ਰਹੇ ਆਰਿਨ ਕੈਪੀਟਲ ਐਂਡ ਮਣੀਪਾਲ ਗਲੋਬਲ ਐਜੂਕੇਸ਼ਨ ਸਰਵਿਸਿਜ਼ ਦੇ ਚੇਅਰਮੈਨ ਟੀ. ਵੀ. ਮੋਹਨਦਾਸ ਪਈ ਨੇ ਕਿਹਾ ਕਿ ਦੇਸ਼ ਦੀਆਂ ਆਈ. ਟੀ. ਸਰਵਿਸ ਕੰਪਨੀਆਂ ਕਾਰੋਬਾਰ ’ਚ ਨਰਮੀ ਕਾਰਨਇਸ ਸਾਲ ਮੱਧਮ ਪੱਧਰ ਦੇ 30,000 ਤੋਂ 40,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਸਕਦੀ ਹੈ।

PhotoPhotoPhotoPhotoਪਈ ਨੇ ਕਿਹਾ, ‘‘ਪੱਛਮ ’ਚ ਇਹ ਸਾਰੇ ਖੇਤਰਾਂ ’ਚ ਹੁੰਦਾ ਹੈ।ਭਾਰਤ ’ਚ ਵੀ ਜਦੋਂ ਕੋਈ ਖੇਤਰ ਪਰਿਪੱਕ ਹੁੰਦਾ ਹੈ ਉਦੋਂ ਉਥੇ ਮੱਧਮ ਪੱਧਰ ’ਤੇ ਕਈ ਕਰਮਚਾਰੀ ਹੁੰਦੇ ਹਨ ਜੋ ਪ੍ਰਾਪਤ ਤਨਖਾਹ ਮੁਤਾਬਕ ਕੰਮ ਨਹੀਂ ਕਰ ਪਾਉਂਦੇ।’’ ਉਨ੍ਹਾਂ ਕਿਹਾ ਕਿ ਜਦੋਂ ਕੰਪਨੀਆਂ ਤੇਜ਼ੀ ਨਾਲ ਅੱਗੇ ਵਧਦੀਆਂ ਹਨ ਤਾਂ ਤੱਰਕੀਆਂ ਹੁੰਦੀਆਂ ਹਨ ਪਰ ਜਦੋਂ ਇਸ ਵਿਚ ਨਰਮੀ ਆਉਂਦੀ ਹੈ ਉਦੋਂ ਜੋ ਲੋਕ ਉੱਚ ਪੱਧਰ ’ਤੇ ਮੋਟੀ ਤਨਖਾਹ ਲੈਂਦੇ ਹਨ, ਉਨ੍ਹਾਂ ਦੀ ਗਿਣਤੀ ਵਧਦੀ ਜਾਂਦੀ ਹੈ।

PhotoPhotoਅਜਿਹੇ ’ਚ ਕੰਪਨੀਆਂ ਨੂੰ ਸਮੇਂ-ਸਮੇਂ ’ਤੇ ਆਪਣੇ ਕਾਰਜ ਬਲ ਦਾ ਮੁੜ ਨਿਰਧਾਰਨ ਕਰਨਾ ਹੁੰਦਾ ਹੈ ਅਤੇ ਲੋਕਾਂ ਦੀ ਛਾਂਟੀ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰਿਪੱਕ ਉਦਯੋਗ ’ਚ ਹਰ 5 ਸਾਲ ’ਚ ਇਕ ਵਾਰ ਤਾਂ ਅਜਿਹਾ ਹੁੰਦਾ ਹੈ। ਨੈੱਸਕਾਮ ਦੀ ਸੀਨੀਅਰ ਉਪ ਪ੍ਰਧਾਨ ਸੰਗੀਤਾ ਗੁਪਤਾ ਨੇ ਕਿਹਾ, ‘‘ਉਦਯੋਗ ਪਹਿਲਾਂ ਤੋਂ ਕਿਤੇ ਵੱਧ ਤੇਜ਼ੀ ਨਾਲ ਬਦਲ ਰਿਹਾ ਹੈ ਜਿਥੇ ਲਗਾਤਾਰ ਸਿੱਖਣਾ ਸਮੇਂ ਦੀ ਮੰਗ ਹੈ।

PhotoPhotoਜੋ ਲੋਕ ਅਜਿਹਾ ਨਹੀਂ ਕਰ ਸਕਦੇ ਹਨ ਉਹ ਆਪਣੀ ਨੌਕਰੀ ਗੁਆ ਦੇਣਗੇ ਅਤੇ ਇਹ ਲੜੀ 3 ਸਾਲ ਤਕ ਜਾਰੀ ਰਹੇਗਾ। ਉਮੀਦ ਮੁਤਾਬਕ ਛਾਂਟੀ ਮੁਹਾਰਤ ਦੇ ਨਾਲ ਤਕਨੀਕੀ ਪ੍ਰਤਿਭਾ ਦੀ ਉੱਚ ਮੰਗ ਹੈ।’’ ਭਰਤੀਕਰਤਾਵਾਂ ਨੇ ਕਿਹਾ ਕਿ ਕੁਹਾੜੀ ਮੁੱਖ ਤੌਰ ’ਤੇ ਮਿਡ-ਲੈਵਲ ਕਰਮਚਾਰੀਆਂ ’ਤੇ ਡਿਗੇਗੀ ਅਤੇ ਜਿਨ੍ਹਾਂ ਨੇ ਬਦਲੀ ਤਕਨੀਕ ਦੇ ਨਾਲ ਪ੍ਰਾਸੰਗਿਕ ਮੁਹਾਰਤ ਹਾਸਲ ਕੀਤੀ ਹੈ।

ਭਾਰਤ ’ਚ ਆਈ. ਟੀ. ਸੇਵਾ ਖੇਤਰ ’ਚ ਨਿਯੋਜਿਤ ਇਕ ਦਹਾਕੇ ਦੇ ਤਜ਼ਰਬੇ ਵਾਲੇ ਲਗਭਗ 14 ਲੱਖ ਲੋਕ ਹਨ। ਸਿਰਫ ਕੁਝ ਨੂੰ ਹੀ ਨਵੀਆਂ ਮੁਹਾਰਤਾਂ ਹਾਸਲ ਕਰਨ ਦੀ ਸਮਰੱਥਾ ਵਜੋਂ ਮੰਨਿਆ ਜਾ ਸਕਦਾ ਹੈ। ਰਿਕਰੂਟਮੈਂਟ ਏਜੰਸੀ ਰੈਂਡਸਟੈਡ ਟੈਕਨਾਲੋਜੀਜ਼ ਐਂਡ ਸਪੈਸ਼ਲਿਟੀਜ਼ ਦੇ ਉਪ ਪ੍ਰਧਾਨ ਯਸ਼ਬ ਗਿਰੀ ਨੇ ਕਿਹਾ, ‘‘ਆਈ. ਟੀ. ਸੇਵਾਵਾਂ ’ਚ 3,00,000 ਤੋ ਵੱਧ ਪ੍ਰੋਫੈਸ਼ਨਲਾਂ ਨੂੰ ਆਪਣੀ ਨੌਕਰੀ ਗੁਆਉਣ ਦਾ ਖਤਰਾ ਹੈ ਅਤੇ ਉਹ ਟ੍ਰੇਂਡ ਵੀ ਨਹੀਂ ਹਨ।’’

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement