ਚੀਤੇ ਦੇ ਘਰ 'ਚ ਵੜਣ ਨਾਲ ਮਚੀ ਦਹਿਸ਼ਤ, ਜੰਗਲਾਤ ਵਿਭਾਗ ਨੇ ਇਸ ਤਰ੍ਹਾਂ ਕੀਤਾ ਕਾਬੂ
Published : Nov 27, 2019, 5:13 pm IST
Updated : Nov 27, 2019, 5:15 pm IST
SHARE ARTICLE
leopard enters house in maharashtra rescued after long operation
leopard enters house in maharashtra rescued after long operation

ਮਹਾਰਾਸ਼ਟਰ ਦੇ ਪਾਰਨੇਰ ਸਥਿਤ ਪਿੰਪਲਗਾਓਂ ਰੋਥਾ 'ਚ ਇੱਕ ਚੀਤੇ ਦੇ ਘਰ ' ਚ ਦਾਖਲ ਹੋਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਹਾਲ ਹੀ ਵਿੱਚ ਇੱਕ ਸਾਲਾ

ਨਵੀਂ ਦਿੱਲੀ : ਮਹਾਰਾਸ਼ਟਰ ਦੇ ਪਾਰਨੇਰ ਸਥਿਤ ਪਿੰਪਲਗਾਓਂ ਰੋਥਾ 'ਚ ਇੱਕ ਚੀਤੇ ਦੇ ਘਰ ' ਚ ਦਾਖਲ ਹੋਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਹਾਲ ਹੀ ਵਿੱਚ ਇੱਕ ਸਾਲਾ ਨਰ ਚੀਤੇ ਨੇ ਇੱਕ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਘਰ ਦੇ ਅੰਦਰ ਚੀਤੇ ਦਾ ਵੀਡੀਓ ਯੂ-ਟਿਊਬ 'ਤੇ ਵਾਇਰਲ ਹੋ ਗਿਆ ਹੈ।

PhotoPhotoਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਾਨਵਰ ਕਿਵੇਂ ਘਰ ਦੇ ਅੰਦਰ ਜਾਂਦਾ ਹੈ ਅਤੇ ਫਿਰ ਵੀਡੀਓ ਨੂੰ ਸ਼ੂਟ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ 'ਤੇ ਛਾਲ ਮਾਰਨ ਲਈ ਛੜੱਪਾ ਮਾਰਦਾ ਹੈ ਅਤੇ ਦਹਾੜਦਾ ਵੀ ਹੈ। ਵੀਡੀਓ ਕਲਿੱਪ ਵਿੱਚ ਚੀਤਾ ਘਰ ਦੇ ਅੰਦਰ ਇਕ ਗੱਤੇ ਦੇ ਡੱਬੇ ਦੇ ਉੱਪਰ ਝੁਕਿਆ ਹੋਇਆ ਖਿੜਕੀ ਦੇ ਬਾਹਰ ਭੀੜ ਨੂੰ ਵੇਖ ਰਿਹਾ ਹੈ। ਵੀਡੀਓ ਵਿੱਚ ਅਧਿਕਾਰੀਆਂ ਨੂੰ ਵੀ ਵੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਚੀਤੇ ਨੂੰ ਡੰਡੇ ਨਾਲ ਧੱਕਾ ਦੇ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

PhotoPhotoਚੀਤੇ ਨੂੰ ਤਿੰਨ ਘੰਟਿਆਂ ਦੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਬਚਾਇਆ ਗਿਆ, ਜਿਸ ਨੂੰ ਵਾਈਲਡ ਲਾਈਫ ਐਸਓਐਸ ਅਤੇ ਮਹਾਰਾਸ਼ਟਰ ਦੇ ਵਣ ਵਿਭਾਗ ਨੇ ਚਲਾਇਆ ਸੀ। ਅਧਿਕਾਰੀਆਂ ਦੁਆਰਾ ਚੀਤੇ ਨੂੰ ਫੜਨ ਤੋਂ ਬਾਅਦ, ਇਸ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਇਸਨੂੰ ਵਾਪਸ ਜੰਗਲ ਵਿੱਚ ਛੱਡ ਦਿੱਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement