ਅਕਾਲੀ ਤੇ ਕਾਂਗਰਸੀਆਂ ਵਿਚਕਾਰ ਹੋਈ ਗੋਲੀਬਾਰੀ 'ਚ 5 ਲੋਕ ਜ਼ਖ਼ਮੀ
Published : Dec 15, 2018, 4:08 pm IST
Updated : Dec 15, 2018, 4:08 pm IST
SHARE ARTICLE
Crime
Crime

ਪੰਜਾਬ ਦੇ ਬਟਾਲਾ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਿੰਡ ਸੈਦਪੁਰ ਕਲਾਂ ਵਿਚ ਅਕਾਲੀ ਅਤੇ ਕਾਂਗਰਸੀਆਂ ਦੇ ਵਿਚ...

ਬਟਾਲਾ (ਸਸਸ) : ਪੰਜਾਬ ਦੇ ਬਟਾਲਾ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਿੰਡ ਸੈਦਪੁਰ ਕਲਾਂ ਵਿਚ ਅਕਾਲੀ ਅਤੇ ਕਾਂਗਰਸੀਆਂ ਦੇ ਵਿਚ ਝੜਪ ਤੋਂ ਬਾਅਦ ਫਾਇਰਿੰਗ ਹੋ ਗਈ। ਇਸ ਵਿਚ ਦੋਵਾਂ ਪੱਖਾਂ ਵਿਚ ਇਕ ਔਰਤ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ। ਦੋਵਾਂ ਹੀ ਪੱਖਾਂ ਨੇ ਇਕ ਦੂਜੇ ਉਤੇ ਗੋਲੀ ਚਲਾਉਣ ਦਾ ਇਲਜ਼ਾਮ ਲਗਾਇਆ ਹੈ। ਪਿੰਡ ਦੇ ਸਾਬਕਾ ਅਕਾਲੀ ਸਰਪੰਚ ਦੀ ਪਤਨੀ ਸਮੇਤ ਅਕਾਲੀ ਦਲ ਨਾਲ ਸਬੰਧਤ ਤਿੰਨ ਲੋਕਾਂ ਨੂੰ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ ਹੈ।

ਕਾਂਗਰਸ ਧਿਰ ਦੇ ਜ਼ਖ਼ਮੀ ਹੋਏ ਦੋ ਲੋਕਾਂ ਦਾ ਇਲਾਜ ਬਟਾਲਾ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ। ਜ਼ਖ਼ਮੀਆਂ ਵਿਚ ਸਾਬਕਾ ਅਕਾਲੀ ਸਰਪੰਚ ਹਰਭਜਨ ਸਿੰਘ ਦੀ ਪਤਨੀ ਸਿਮਰਜੀਤ ਕੌਰ, ਮਨਜੀਤ ਸਿੰਘ ਅਤੇ ਇਕ ਹੋਰ ਰਿਸ਼ਤੇਦਾਰ ਹੁਸ਼ਿਆਰ ਸਿੰਘ ਅਤੇ ਕਾਂਗਰਸੀ ਪੱਖ ਵਿਚ ਮਨਬੀਰ ਸਿੰਘ ਦਾ ਪੁੱਤਰ ਲਵਦੀਪ ਸਿੰਘ ਅਤੇ ਜੱਗੀ ਸ਼ਾਮਿਲ ਹਨ। ਝਗੜੇ ਦੀ ਸੂਚਨਾ ਮਿਲਣ ਉਤੇ ਪੰਜਾਬ ਟਿਊਬਵੈੱਲ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਵੀਕਰਨ ਸਿੰਘ  ਕਾਹਲੋਂ ਜਖ਼ਮੀ ਹੋਏ ਅਕਾਲੀ ਕਰਮਚਾਰੀਆਂ ਦਾ ਹਾਲ ਪੁੱਛਣ ਸਿਵਲ ਹਸਪਤਾਲ ਬਟਾਲਾ ਪਹੁੰਚੇ।

ਕਾਹਲੋਂ ਨੇ ਇਲਜ਼ਾਮ ਲਗਾਇਆ ਕਿ ਚੋਣਾਂ ਨੂੰ ਲੈ ਕੇ ਕਾਂਗਰਸੀ ਅਕਾਲੀਆਂ ਨੂੰ ਧਮਕਾ ਰਹੇ ਹਨ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਵਿਚ ਚੱਲ ਰਹੇ ਸੀਵਰੇਜ਼ ਨੂੰ ਲੈ ਕੇ ਇਹ ਝਗੜਾ ਹੋਇਆ ਹੈ। ਸਾਬਕਾ ਅਕਾਲੀ ਸਰਪੰਚ ਦੀ ਪਤਨੀ ਸਿਮਰਜੀਤ ਕੌਰ, ਮਨਜੀਤ ਸਿੰਘ ਅਤੇ ਹੁਸ਼ਿਆਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਦੂਜੇ ਪੱਖ ਦੇ ਕਾਂਗਰਸੀ ਉਨ੍ਹਾਂ ਉਤੇ ਦਬਾਅ ਬਣਾ ਰਹੇ ਸਨ ਕਿ ਉਹ ਪੰਚਾਇਤੀ ਚੋਣਾਂ ਵਿਚ ਕਾਂਗਰਸ ਦੀ ਚੋਣਾਂ ਵਿਚ ਮਦਦ ਕਰਨ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਹਾ ਉਹ ਅਕਾਲੀ ਹਨ, ਜਿਸ ਦੇ ਕਾਰਨ ਉਹ ਕਾਂਗਰਸੀ ਉਮੀਦਵਾਰ ਨੂੰ ਸਮਰਥਨ ਨਹੀਂ ਕਰ ਸਕਦੇ।

ਉਥੇ ਹੀ ਹਸਪਤਾਲ ਵਿਚ ਦਾਖ਼ਲ ਕਾਂਗਰਸੀ ਪੱਖ ਦੇ ਲਵਦੀਪ ਸਿੰਘ ਅਤੇ ਜਾਗੀਰ ਸਿੰਘ ਜੱਗੀ ਦੇ ਨਾਲ ਪਹੁੰਚੇ ਲਵਦੀਪ ਸਿੰਘ ਦੇ ਚਾਚੇ ਪ੍ਰਭਜੋਤ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਸਾਬਕਾ ਅਕਾਲੀ ਸਰਪੰਚ ਹਰਭਜਨ ਸਿੰਘ  ਪਿਛਲੀ ਵਾਰ ਵੀ ਉਨ੍ਹਾਂ ਤੋਂ ਚੋਣ ਹਾਰਿਆ ਸੀ, ਇਸ ਲਈ ਉਹ ਉਨ੍ਹਾਂ ਨਾਲ ਸਿਆਸੀ ਰੰਜਸ਼ ਰੱਖਦਾ ਹੈ। ਪ੍ਰਭਜੋਤ ਨੇ ਗੋਲੀ ਚਲਾਉਣ ਦੇ ਅਕਾਲੀਆਂ ਦੇ ਇਲਜ਼ਾਮ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਪਣੇ ਸਾਰੇ ਹਥਿਆਰ ਚੋਣਾਂ ਦੇ ਕਾਰਨ ਜਮ੍ਹਾਂ ਕਰਵਾ ਦਿਤੇ ਹਨ, ਜਿਸ ਦੀ ਰਸੀਦ ਉਨ੍ਹਾਂ ਦੇ ਕੋਲ ਹੈ।

ਇਸ ਸਬੰਧ ਵਿਚ ਥਾਣਾ ਕਿਲਾ ਲਾਲ ਸਿੰਘ ਦੇ ਐਸਐਚਓ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਦੋਵਾਂ ਹੀ ਪੱਖਾਂ ਦੇ ਬਿਆਨ ਦਰਜ ਨਹੀਂ ਹੋ ਸਕੇ ਹਨ। ਅਕਾਲੀ ਪੱਖ ਦੇ ਤਿੰਨ ਜਖ਼ਮੀਆਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਚੱਲ ਰਹੇ ਸੀਵਰੇਜ ਦੇ ਕੰਮ ਨੂੰ ਲੈ ਕੇ ਦੋਵਾਂ ਪੱਖਾਂ ਵਿਚ ਝਗੜਾ ਹੋਇਆ ਹੈ। ਬਿਆਨ ਦੇ ਆਧਾਰ ਉਤੇ ਪੁਲਿਸ ਕਾਰਵਾਈ ਕਰੇਗੀ। ਐਸਐਚਓ ਨੇ ਅਜੇ ਤੱਕ 70 ਫ਼ੀਸਦੀ ਹਥਿਆਰ ਜਮ੍ਹਾਂ ਕਰ ਲਏ ਹਨ, ਬਾਕੀ ਵੀ ਜਮ੍ਹਾਂ ਕਰਵਾਏ ਜਾ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Religion Conversion : ਸਿੱਖਾਂ ਨੂੰ ਇਸਾਈ ਬਣਾਉਣ ਦਾ ਕੰਮ ਲੰਮੇ ਸਮੇਂ ਤੋਂ ਚੱਲਦਾ, ਇਹ ਹੁਣ ਰੌਲਾ ਪੈ ਗਿਆ

11 Feb 2025 12:55 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

11 Feb 2025 12:53 PM

Delhi 'ਚ ਹੋ ਗਿਆ ਵੱਡਾ ਉਲਟਫੇਰ, ਕੌਣ ਹੋਵੇਗਾ ਅਗਲਾ CM, ਦੇਖੋ The Spokesman Debate 'ਚ ਅਹਿਮ ਚਰਚਾ

08 Feb 2025 12:24 PM

Delhi 'ਚ BJP ਦੀ ਜਿੱਤ ਮਗਰੋਂ ਸ਼ਾਮ ਨੂੰ BJP Office ਜਾਣਗੇ PM Narendra Modi | Delhi election result 2025

08 Feb 2025 12:18 PM

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM
Advertisement