
ਫਰਾਂਸ ਦੇ ਸ਼ਹਿਰ ਸਟਰੈਜ਼ਬਰਗ ਵਿਚ ਗੋਲੀਬਾਰੀ ਹੋਈ ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 12 ਹੋਰ ਜ਼ਖਮੀ ਹੋਏ ਹਨ। ਦੱਸ ਦਈਏ ਕਿ ਇਹ ਫਾਇਰਿੰਗ ਕ੍ਰਿਸਮਸ ...
ਫਰਾਂਸ (ਭਾਸ਼ਾ): ਫਰਾਂਸ ਦੇ ਸ਼ਹਿਰ ਸਟਰੈਜ਼ਬਰਗ ਵਿਚ ਗੋਲੀਬਾਰੀ ਹੋਈ ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 12 ਹੋਰ ਜ਼ਖਮੀ ਹੋਏ ਹਨ। ਦੱਸ ਦਈਏ ਕਿ ਇਹ ਫਾਇਰਿੰਗ ਕ੍ਰਿਸਮਸ ਮਾਰਕੀਟ ਦੇ ਨੇੜੇ ਸੈਂਟਰਲ ਸਕੁਏਰਜ਼, ਪਲੇਸ ਕਲੈਬਰ 'ਚ ਹੋਈ ਹੈ। ਮੁਲਜ਼ਮ ਫਿਲਹਾਲ ਫਰਾਰ ਹੈ। ਪਰ ਪੁਲਿਸ ਦਾ ਦਾਵਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਨਾਲ ਫਾਇਰਿੰਗ ਦੌਰਾਨ ਉਹ ਜ਼ਖਮੀ ਹੋ ਗਿਆ।
Strasbourg Christmas Market
ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀਆਂ ਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂਕਿ ਹੋਰਨਾਂ ਛੇ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ 29 ਸਾਲਾ ਸ਼ੱਕੀ ਸਟਰੈਜ਼ਬਰਗ ਦਾ ਰਹਿਣ ਵਾਲਾ ਹੈ ਅਤੇ ਸੁਰੱਖਿਆ ਮੁਲਾਜ਼ਮ ਪਹਿਲਾਂ ਹੀ ਉਸ ਨੂੰ ਅਤਿਵਾਦੀ ਖਤਰੇ ਵਜੋਂ ਦੇਖ ਰਹੇ ਸਨ। ਫਰਾਂਸ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਕ੍ਰਿਸਟੌਫਰ ਕਾਸਟੇਨਰ ਸਟਰੈਜ਼ਬਰਗ ਲਈ ਰਵਾਨਾ ਹੋ ਗਏ ਹਨ।
France
ਸੂਤਰਾਂ ਮੁਤਾਬਕ ਇਹ ਨੌਜਵਾਨ ਮੰਗਲਵਾਰ ਸਵੇਰੇ ਸ਼ਹਿਰ ਦੇ ਨਿਉਡੋਰਫ ਜ਼ਿਲ੍ਹੇ 'ਚ ਅਪਣੇ ਫਲੈਟ ਤੋਂ ਭੱਜ ਗਿਆ ਸੀ ਕਿਉਂਕਿ ਡਕੈਤੀ ਦੇ ਸੰਬੰਧ ਵਿਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਗ੍ਰਨੇਡ ਮਿਲੇ ਸਨ। ਯਰੂਪੀ ਸੰਸਦ ਜੋ ਕਿ ਨੇੜੇ ਹੀ ਹੈ, ਉਸ ਦੀ ਵੀ ਤਾਲਾਬੰਦੀ ਕਰ ਦਿੱਤੀ ਗਈ ਹੈ। ਸੰਸਦ ਦੇ ਪ੍ਰਧਾਨ ਐਂਟੋਨੀਓ ਤਾਜਾਨੀ ਨੇ ਟਵੀਟ ਕਰਕੇ ਕਿਹਾ ਕਿ, "ਅਤਿਵਾਦੀ ਜਾਂ ਅਪਰਾਧਿਕ ਹਮਲਿਆਂ ਤੋਂ ਡਰਾਇਆ ਨਹੀਂ ਜਾ ਸਕਦਾ।"
Attacker Kills Three
ਪ੍ਰਤੱਖਦਰਸ਼ੀ ਪੈਟਰ ਫਰਿਟਜ਼ ਨੇ ਦੱਸਿਆ ਕਿ ਉਸ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਇਕ ਵਿਅਕਤੀ ਨੂੰ ਪੁਲ 'ਤੇ ਡਿੱਗਿਆ ਦੇਖਿਆ, ਉਸ ਨੂੰ ਗੋਲੀ ਲੱਗੀ ਹੋਈ ਸੀ। ਸਥਾਨਕ ਪੱਤਰਕਾਰ ਬਰੂਨੋ ਪਓਸਾਰਡ ਨੇ ਟਵਿੱਟਰ ਉੱਤੇ ਲਿਖਿਆ ਕਿ ਸਿਟੀ ਸੈਂਟਰ ਵਿੱਚ ਉਸ ਦੀ ਗਲੀ ਵਿੱਚ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਹਨ।
France Attacker Kills Three
ਯੂਰਪੀ ਪਾਰਲੀਮੈਂਟ ਲਈ ਪ੍ਰੈੱਸ ਅਫ਼ਸਰ ਇਮੈਨੁਅਲ ਫੌਲੋਨ ਨੇ ਲਿਖਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਸੈਂਟਰ ਵਿੱਚ ਹਲਚਲ ਸੀ ਅਤੇ ਪੁਲਿਸ ਸੜਕਾਂ 'ਤੇ ਬੰਦੂਕ ਨਾਲ ਲੈਸ ਹੋ ਕੇ ਭੱਜ ਰਹੀ ਸੀ। ਇਕ ਦੁਕਾਨਦਾਰ ਨੇ ਦੱਸਿਆ ਗੋਲੀਬਾਰੀ ਹੋ ਰਹੀ ਸੀ ਅਤੇ ਲੋਕ ਇੱਧਰ-ਉੱਧਰ ਭੱਜ ਰਹੇ ਸਨ। ਇਹ ਦੱਸ ਮਿੰਟ ਤੱਕ ਚੱਲਦਾ ਰਿਹਾ।
ਬਰਤਾਨਵੀ ਯੂਰਪੀ ਪਾਰਲੀਮੈਂਟ ਦੇ ਮੈਂਬਰ ਰਿਚਰਡ ਕੋਰਬੈਟ ਨੇ ਟਵੀਟ ਕੀਤਾ ਕਿ ਉਹ ਇੱਕ ਰੈਸਟੋਰੈਂਟ ਵਿੱਚ ਸਨ ਅਤੇ ਹੁਣ ਉਸ ਦੇ ਦਰਵਾਜ਼ੇ ਬੰਦ ਹਨ ਸਟਰੈਜ਼ਬਰਗ ਦੇ ਮੇਅਰ ਰੌਲਾਂਡ ਰਾਈਸ ਨੇ ਬਾਅਦ ਵਿਚ ਟਵੀਟ ਕੀਤਾ ਕਿ ਕ੍ਰਿਸਮਸ ਮਾਰਕਿਟ ਬੁੱਧਵਾਰ ਨੂੰ ਬੰਦ ਰਹੇਗੀ। ਸਥਾਨਕ ਟਾਊਨ ਹਾਲ 'ਚ ਝੰਡੇ ਝੁਕਾਅ ਦਿਤੇ ਜਾਣਗੇ ਜਿੱਥੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ।