ਗੁਜਰਾਤ ‘ਚ ਪਾਕਿਸਤਾਨੀ ਕਿਸ਼ਤੀਆਂ ਵਲੋਂ ਭਾਰਤੀ ਕਿਸ਼ਤੀਆਂ ‘ਤੇ ਕੀਤੀ ਗਈ ਗੋਲਾਬਾਰੀ
Published : Dec 27, 2018, 11:04 am IST
Updated : Dec 27, 2018, 11:04 am IST
SHARE ARTICLE
Boats
Boats

ਗੁਜਰਾਤ ਦੇ ਕੱਛ ਦੇ ਕੋਲ ਸਮੁੰਦਰੀ ਸੀਮਾ ਵਿਚ 2 ਭਾਰਤੀ ਸਮੁੰਦਰੀ ਜਹਾਜ਼ਾਂ.......

ਨਵੀਂ ਦਿੱਲੀ (ਭਾਸ਼ਾ): ਗੁਜਰਾਤ ਦੇ ਕੱਛ ਦੇ ਕੋਲ ਸਮੁੰਦਰੀ ਸੀਮਾ ਵਿਚ 2 ਭਾਰਤੀ ਸਮੁੰਦਰੀ ਜਹਾਜ਼ਾਂ ਉਤੇ ਪਾਕਿਸਤਾਨ ਦੇ ਵਲੋਂ ਗੋਲੀਬਾਰੀ ਹੋਈ। ਰਿਪੋਰਟਸ ਦੇ ਮੁਤਾਬਕ, ਜਿਸ ਸਮੇਂ ਇਨ੍ਹਾਂ ਭਾਰਤੀ ਸਮੁੰਦਰੀ ਜਹਾਜ਼ਾਂ ਉਤੇ ਗੋਲੀਆਂ ਬਰਸਾਈਆਂ ਗਈਆਂ, ਉਸ ਸਮੇਂ ਉਹ ਭਾਰਤੀ ਪਾਣੀ ਸੀਮਾ ਵਿਚ ਹੀ ਸੀ। ਮੰਨਿਆ ਜਾ ਰਿਹਾ ਸੀ ਕਿ ਭਾਰਤੀ ਸਮੁੰਦਰੀ ਜਹਾਜ਼ ਉਤੇ ਪਾਕਿਸਤਾਨੀ ਪ੍ਰਾਇਵੇਟ ਜਹਾਜ਼ ਵਲੋਂ ਫਾਇਰਿੰਗ ਕੀਤੀ ਗਈ ਹੈ।

BoatsBoats

ਘਟਨਾ ਜਖਾਊ ਪੋਰਟ ਤੋਂ ਲਗ-ਭਗ 150 ਨਾਟੀਕਲ ਮੀਲ ਦੀ ਦੂਰੀ ‘ਤੇ ਕੀਤੀ ਹੈ। ਭਾਰਤੀ ਸਮੁੰਦਰੀ ਜਹਾਜ਼ ਉਤੇ ਫਾਇਰਿੰਗ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ। ਇਸ ਘਟਨਾ ਵਿਚ ਕਿਸੇ ਦੇ ਵੀ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਭਾਰਤੀ ਕਿਸ਼ਤੀਆਂ ਨੂੰ ਕਿੰਨਾ ਨੁਕਸਾਨ ਹੋਇਆ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਈਆਂ ਹਨ।

BoatsBoats

ਤੁਹਾਨੂੰ ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਸਮੁੰਦਰੀ ਜਹਾਜ਼ਾਂ ਨੂੰ ਪਾਕਿਸਤਾਨ ਦੇ ਵਲੋਂ ਪ੍ਰੇਸ਼ਾਨ ਕੀਤਾ ਗਿਆ ਹੋਵੇ। ਅਜਿਹੀਆਂ ਘਟਨਾਵਾਂ ਸਮੁੰਦਰ ਵਿਚ ਅਕਸਰ ਹੁੰਦੀਆਂ ਰਹਿੰਦੀਆਂ ਹਨ। ਪਾਕਿਸਤਾਨ ਭਾਰਤੀ ਮਛੇਰੀਆਂ ਨੂੰ ਅਪਣੀ ਪਾਣੀ ਸੀਮਾ ਵਿਚ ਪਰਵੇਸ਼ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕਰਦਾ ਰਹਿੰਦਾ ਹੈ। ਹੁਣ ਬੀਤੇ ਨਵੰਬਰ ਵਿਚ ਹੀ ਪਾਕਿਸਤਾਨ ਨੇ 22 ਭਾਰਤੀ ਮਛੇਰੀਆਂ ਨੂੰ ਅਪਣੇ ਪਾਣੀ ਖੇਤਰ ਵਿਚ ਵੜਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement