
ਡਰੋਨ ਹਮਲਿਆਂ ਨਾਲ ਨਜਿੱਠਣ ਲਈ ਇਜਾਰਾਈਲ ਤੋਂ ਖਰੀਦਿਆਂ ਜਾਵੇਗਾ ਸਾਜ਼ੋ ਸਮਾਨ
ਜਲੰਧਰ : ਸਰਹੱਦੀ ਇਲਾਕੇ ਅੰਦਰ ਡਰੋਨ ਹਮਲਿਆਂ ਦੇ ਅਲਰਟ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਹਰਕਤ ਵਿਚ ਆ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਪਰੰਤ ਪੰਜਾਬ ਪੁਲਿਸ ਨੇ ਇਜ਼ਰਾਈਲ ਤੋਂ ਸਾਜ਼ੋ-ਸਮਾਨ ਖ਼ਰੀਦਣ ਦਾ ਮਨ ਬਣਾ ਲਿਆ ਹੈ। ਇਸ ਸਾਜ਼ੋ-ਸਮਾਨ ਦੀ ਮਦਦ ਨਾਲ ਸਰਹੱਦ ਪਾਰੋਂ ਹੋਣ ਵਾਲੇ ਡਰੋਨ ਹਮਲਿਆਂ ਨਾਲ ਨਜਿੱਠਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਵਲੋਂ ਸੂਬੇ ਦੀ ਸੁਰੱਖਿਆ ਨਾਲ ਸਬੰਧਤ ਢੁਕਵੇਂ ਕਦਮ ਚੁੱਕਣ ਲਈ ਪੰਜਾਬ ਪੁਲਿਸ ਨੂੰ ਹਰੀ ਝੰਡੀ ਦੇ ਦਿਤੀ ਹੈ।
Photo
ਸੂਤਰਾਂ ਮੁਤਾਬਕ ਇਜਲਾਈਲ ਕੋਲ ਅਜਿਹਾ ਅਤਿ-ਆਧੁਨਿਕ ਸਾਜ਼ੋ ਸਮਾਨ ਮੌਜੂਦ ਹੈ, ਜਿਹੜਾ ਡਰੋਨ ਅਤੇ ਉਸ ਨੂੰ ਚਲਾਉਣ ਵਾਲੇ ਉਪਕਰਣਾਂ ਨੂੰ ਜਾਮ ਕਰਨ ਦੇ ਸਮਰੱਥ ਹੈ। ਭਾਵੇਂ ਇਹ ਵਿਚਾਰ ਅਜੇ ਮੁਢਲੀ ਸਟੇਜ 'ਤੇ ਹੈ ਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਗੁਆਢੀ ਮੁਲਕ ਵਲੋਂ ਡਰੋਨ ਜ਼ਰੀਏ ਮਾਰੂ ਹਥਿਆਰ ਇਧਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੁਣੇ ਹੁਣੇ ਇਸ ਸਬੰਧੀ ਸੁਰੱਖਿਆ ਏਜੰਸੀਆਂ ਦੁਬਾਰਾ ਚਿਤਾਵਨੀ ਦੇ ਚੁੱਕੀਆਂ ਹਨ, ਉਸ ਦੇ ਮੱਦੇਨਜ਼ਰ ਸਰਕਾਰ ਤੇ ਪੁਲਿਸ ਵਿਭਾਗ ਜਲਦੀ ਹੀ ਇਸ ਤਕਨੀਕ ਨੂੰ ਇਜ਼ਰਾਈਲ ਤੋਂ ਮੰਗਵਾਉਣ ਲਈ ਜ਼ਰੂਰੀ ਕਦਮ ਉਠਾ ਸਕਦੇ ਹਨ।
Photo
ਸਰਹੱਦ ਪਾਰੋਂ ਜਿਹੜੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਘੇਰਾ ਵੀ ਕਾਫ਼ੀ ਮੋਕਲਾ ਦਸਿਆ ਜਾ ਰਿਹਾ ਹੈ। ਇਨ੍ਹਾਂ ਡਰੋਨਾਂ ਨੂੰ ਸਰਹੱਦ ਪਾਰੋਂ ਹੀ ਅਪਰੇਟ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਜ਼ਰਾਈਲ ਨੂੰ ਹੁਣੇ ਹੁਣੇ ਇਕ ਅਜਿਹੀ ਨਵੀਂ ਤਕਨੀਕ ਵਿਕਸਤ ਕੀਤੀ ਹੈ ਜੋ ਡਰੋਨ ਹਮਲਿਆਂ ਨੂੰ ਪੂਰੀ ਤਰ੍ਹਾਂ ਨਕਾਮ ਕਰਨ ਦੇ ਸਮਰੱਥ ਹੈ। ਇਜਰਾਈਲ ਫ਼ੌਜ ਇਸ ਦੇ ਸਫ਼ਲ ਤਜਰਬੇ ਵੀ ਕਰ ਚੁੱਕੀ ਹੈ।
Photo
ਕੈਪਟਨ ਨੇ ਕੇਂਦਰ ਤੋਂ ਮੰਗੀ ਮਦਦ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਪਾਕਿਸਤਾਨੀ ਸਰਹੱਦ 'ਤੇ ਪੈਦਾ ਹੋਏ ਡਰੋਨ ਹਮਲਿਆਂ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਮਦਦ ਮੰਗੀ ਹੈ। ਕੇਂਦਰ ਸਰਕਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਦੇ ਕੁੱਝ ਦਸਤਾਵੇਜ਼ ਵੀ ਦਿਤੇ ਗਏ ਹਨ।
Photo
ਰਾਜ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਨੇ ਜਿਹੜੀ ਜਾਣਕਾਰੀ ਇਕੱਤਰ ਕੀਤੀ ਹੈ, ਉਸ ਮੁਤਾਬਕ ਪਾਕਿਸਤਾਨੀ ਏਜੰਸੀਆਂ ਘੱਟ ਉਚਾਈ 'ਤੇ ਉਡਾਣ ਭਰ ਸਕਣ ਵਾਲੇ ਡਰੋਨਾਂ ਦੀ ਵਰਤੋਂ ਕਰ ਸਕਦੀਆਂ ਹਨ। ਇਸ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ 'ਚ ਗਸ਼ਤ ਵੀ ਵਧਾਈ ਗਈ ਹੈ।