ਕਰਨਲ ਦੀ ਵਿਧਵਾ ਨੂੰ 30 ਸਾਲ ਬਾਅਦ ਮਿਲਿਆ ਇਨਸਾਫ਼, ਮਿਲੇਗੀ 1 ਕਰੋੜ ਪੈਨਸ਼ਨ  
Published : Jan 28, 2019, 5:26 pm IST
Updated : Jan 28, 2019, 5:26 pm IST
SHARE ARTICLE
Hebe Benjamin
Hebe Benjamin

ਫੌਜ ਦੇ ਜਵਾਨ ਦੇਸ਼ ਲਈ ਕੁਰਬਾਨ ਹੋ ਜਾਂਦੇ ਹਨ। ਇਸ ਦੇ ਪਿੱਛੇ ਸਿਰਫ ਉਨ੍ਹਾਂ ਜਵਾਨਾਂ ਦਾ ਯੋਗਦਾਨ ਹੀ ਨਹੀਂ ਹੁੰਦਾ ਆਹੁਤੀ ਪਰਵਾਰ ਦੀ ਵੀ ਹੁੰਦੀ ਹੈ। ...

ਨਵੀਂ ਦਿੱਲੀ : ਫੌਜ ਦੇ ਜਵਾਨ ਦੇਸ਼ ਲਈ ਕੁਰਬਾਨ ਹੋ ਜਾਂਦੇ ਹਨ। ਇਸ ਦੇ ਪਿੱਛੇ ਸਿਰਫ ਉਨ੍ਹਾਂ ਜਵਾਨਾਂ ਦਾ ਯੋਗਦਾਨ ਹੀ ਨਹੀਂ ਹੁੰਦਾ ਆਹੁਤੀ ਪਰਵਾਰ ਦੀ ਵੀ ਹੁੰਦੀ ਹੈ। ਉਨ੍ਹਾਂ ਦਾ ਪਰਵਾਰ ਉਨ੍ਹਾਂ ਨਾਲ ਜੁੜਿਆ ਹੁੰਦਾ ਹੈ। ਉਹ ਵੀ ਟੁੱਟਦਾ ਹੈ। 94 ਸਾਲ ਦੀ Hebe Benjamin ਇਕ ਆਰਮੀ ਅਫਸਰ ਦੀ ਵਿਧਵਾ ਹੈ। ਉਨ੍ਹਾਂ ਦੀ ਬਾਕੀ ਪੈਨਸ਼ਨ ਲਗਭੱਗ 1 ਕਰੋੜ ਹੈ। ਇਸ ਦੇ ਲਈ ਉਹ ਗੁਜ਼ਰੇ 30 ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। Late Col George Benjamin ਆਰਮੀ 'ਚ ਇੰਜੀਨੀਅਰ ਸਨ। 1966 ਵਿਚ ਉਨ੍ਹਾਂ ਨੇ ਆਰਮੀ ਜੁਆਇਨ ਕੀਤੀ। 1990 ਵਿਚ ਉਨ੍ਹਾਂ ਦੀ ਮੌਤ ਹੋ ਗਈ।

Hebe Benjamin Hebe Benjamin

ਉਨ੍ਹਾਂ ਦੀ ਪੈਨਸ਼ਨ ਲਈ ਉਨ੍ਹਾਂ ਦਾ ਪਰਵਾਰ ਸਰਕਾਰ ਨਾਲ ਸੰਘਰਸ਼ ਕਰ ਰਿਹਾ ਹੈ। Hebe ਉਨ੍ਹਾਂ ਦੀ ਪਤਨੀ ਹਨ। ਉਨ੍ਹਾਂ ਨੇ ਰੱਖਿਆ ਮੰਤਰਾਲਾ ਨੂੰ ਵੀ ਚਿੱਠੀ ਲਿਖੀ ਹੈ। ਕਮਾਈ ਦਾ ਹੋਰ ਕੋਈ ਸਾਧਨ ਵੀ ਨਹੀਂ ਹੈ, ਪੈਨਸ਼ਨ ਤੋਂ ਉਮੀਦ ਹੈ। ਬਾਅਦ ਵਿਚ ਪੀਐਮਓ (ਪ੍ਰਧਾਨ ਮੰਤਰੀ ਦਫ਼ਤਰ) ਨੇ ਇਸ ਮਾਮਲੇ ਵਿਚ ਦਖ਼ਲ ਦਿਤਾ। ਫਿਰ Hebe ਨੂੰ ਪਤਾ ਲਗਿਆ ਕਿ ਉਨ੍ਹਾਂ ਨੂੰ 75 ਲੱਖ ਦੇ ਕਰੀਬ ਪੈਨਸ਼ਨ ਮਿਲਣੀ ਹੈ। 29 ਸਾਲ ਹੋ ਚੁੱਕੇ ਹਨ। ਕਰਨਲ ਸਾਹਿਬ ਦੇ ਇੰਤਕਾਲ ਤੋਂ ਬਾਅਦ ਉਨ੍ਹਾਂ ਦਾ ਪਰਵਾਰ ਇਜ਼ਰਾਈਲ ਚਲਿਆ ਗਿਆ ਸੀ। ਪੈਨਸ਼ਨ ਇੱਥੇ ਰਹੀ।

Late Col George BenjaminLate Col George Benjamin

ਹੁਣ 75 ਲੱਖ 'ਤੇ ਕੁੱਝ ਵਿਆਜ ਵੀ ਲੱਗੇਗਾ। ਕੁਲ ਮਿਲਾ ਕੇ ਮਾਮਲਾ 1 ਕਰੋੜ ਦੇ ਆਸਪਾਸ ਬੈਠੇਗਾ। Hebe ਨੇ ਦੱਸਿਆ ਕਿ ਉਹ ਸਾਰੀ ਉਮੀਦ ਖੋਹ ਚੁੱਕੀ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਦੀ ਪੈਨਸ਼ਨ ਦਾ ਇਹ ਹਿੱਸਾ ਮਿਲੇਗਾ। ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੇਸ਼ ਦੀ ਰੱਖਿਆ ਮੰਤਰੀ  ਨਿਰਮਲਾ ਸੀਤਾਰਮਨ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਅਤੇ ਉਸ 'ਤੇ ਕਾਰਵਾਈ ਹੋਈ ਤਾਂ ਜਾ ਕੇ ਉਮੀਦ ਜਾਗੀ। ਫਿਲਹਾਲ ਰੱਖਿਆ ਮੰਤਰਾਲਾ ਦਾ ਕਹਿਣਾ ਹੈ ਕਿ ਫਾਈਲਾਂ ਅੱਗੇ ਵੱਧ ਚੁੱਕੀਆਂ ਹਨ ਛੇਤੀ ਹੀ ਉਨ੍ਹਾਂ ਨੂੰ ਰਕਮ ਮਿਲ ਜਾਵੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement