
ਤੇਜ਼ ਰਫ਼ਤਾਰ ਅਤੇ ਖਤਰਨਾਕ ਤਰੀਕੇ ਨਾਲ ਬੁਲੇਟ ਚਲਾਉਣਾ ਅਤੇ ਉਸ ਦੇ ਪਟਾਕੇ ਵਜਾਉਣਾ ਇਕ ਵਿਅਕਤੀ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਪੁਲਿਸ ਵਾਲਿਆਂ...
ਚੰਡੀਗੜ੍ਹ :ਤੇਜ਼ ਰਫ਼ਤਾਰ ਅਤੇ ਖਤਰਨਾਕ ਤਰੀਕੇ ਨਾਲ ਬੁਲੇਟ ਚਲਾਉਣਾ ਅਤੇ ਉਸ ਦੇ ਪਟਾਕੇ ਵਜਾਉਣਾ ਇਕ ਵਿਅਕਤੀ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਪੁਲਿਸ ਵਾਲਿਆਂ ਨੇ ਉਸ ਦਾ 50 ਹਜ਼ਾਰ ਤੋਂ ਵੱਧ ਦਾ ਚਲਾਨ ਕੱਟ ਦਿੱਤਾ ਜਿਸ 'ਤੇ ਉਹ ਭੜਕ ਗਿਆ ਅਤੇ ਡਰਾਮਾ ਕਰਨ ਲੱਗਿਆ।
File Photo
ਦਰਅਸਲ ਪੂਰਾ ਮਾਮਲਾ ਗੁਰਗ੍ਰਾਮ ਦੇ ਸੋਹਾਨਾ ਚੋਕ ਦਾ ਹੈ ਜਿੱਥੇ ਟ੍ਰੈਫਿਕ ਪੁਲਿਸ ਚੈਕਿੰਗ ਕਰ ਰਹੀ ਸੀ ਉਸੇ ਦੌਰਾਨ ਇਕ ਬੁਲੇਟ ਸਵਾਰ ਵਿਅਕਤੀ ਖਤਰਨਾਕ ਤਕੀਨੇ ਨਾਲ ਬੁਲੇਟ ਚਲਾਉਂਦਾ ਅਤੇ ਉਸ ਦੇ ਪਟਾਕੇ ਵਜਾਉਂਦਾ ਆਇਆ ਤਾਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਿਸ ਦੇ ਕਹਿਣ ਤੇ ਵੀ ਉਹ ਨਾਂ ਰੁਕਿਆ ਅਤੇ ਲਾਲ ਬੱਤੀ ਵੀ ਕਰੋਸ ਕਰ ਗਿਆ।
Photo
ਇਸ ਤੋਂ ਬਾਅਦ ਪੁਲਿਸ ਨੇ ਆਪਣਾ ਅਸਲੀ ਰੰਗ ਵਿਖਾਇਆ ਅਤੇ ਉਸ ਦਾ ਪਿੱਛਾ ਕਰਕੇ ਉਸ ਨੂੰ ਰੋਕ ਹੀ ਲਿਆ ਜਿਸ ਤੋਂ ਬਾਅਦ ਉਸ ਕੋਲ ਮੌਕੇ 'ਤੇ ਬੁਲੇਟ ਦੇ ਕਾਗਜ਼ ਪੱਤਰ ਨਾਂ ਹੋਣ, ਖਤਰਨਾਕ ਤਰੀਕੇ ਨਾਲ ਵਾਹਨ ਨੂੰ ਚਲਾਉਣ, ਸ਼ਰਾਬ ਪੀ ਕੇ ਡਰਾਈਵਿੰਗ ਕਰਨ ਅਤੇ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨਾਲ ਬਦਤਮੀਜੀ ਨਾਲ ਪੇਸ਼ ਆਉਣ ਦੇ ਚੱਲਦੇ ਉਸ ਦੇ ਬੁਲੇਟ ਦਾ 50 ਹਜ਼ਾਰ 500 ਰੁਪਏ ਦਾ ਚਲਾਨ ਕੱਟ ਦਿੱਤਾ ਅਤੇ ਵਾਹਨ ਨੂੰ ਪੁਲਿਸ ਨੇ ਜ਼ਬਤ ਕਰ ਲਿਆ।
Photo
ਬੁਲੇਟ ਦਾ ਸਾਢੇ ਪੰਜ਼ ਹਜ਼ਾਰ ਰੁਪਏ ਦਾ ਚਲਾਨ ਕਟਣ ਤੋਂ ਬਾਅਦ ਭੜਕੇ ਵਿਅਕਤੀ ਨੇ ਕਾਫ਼ੀ ਡਰਾਮਾ ਕੀਤਾ ਪਰ ਕੋਈ ਵੀ ਉਪਾਅ ਕੰਮ ਨਾਂ ਆਉਣ ਤੇ ਉਸ ਨੇ ਬੁਲੇਟ ਦੀ ਚਾਬੀ ਕੱਢ ਕੇ ਟ੍ਰੈਫਿਕ ਪੁਲਿਸ ਨੂੰ ਦੇ ਦਿੱਤੀ ਅਤੇ ਆਪਣਾ ਰੋਬ ਦਿਖਾਉਣ ਲੱਗਿਆ। ਬੁਲੇਟ ਚਾਲਕ ਦੀ ਮੰਨੀਏ ਤਾਂ ਉਹ ਨਗਰ ਨਿਗਮ ਵਿਚ ਅਸਥਾਈ ਤੌਰ 'ਤੇ ਕਰਮਚਾਰੀ ਹੈ ਅਤੇ ਮਹੀਨੇਂ ਦੇ ਅੱਠ ਹਜ਼ਾਰ ਰੁਪਏ ਕਮਾਉਂਦਾ ਹੈ।
File Photo
ਉਸ ਨੇ ਕਿਹਾ ਕਿ ਅਜਿਹੇ ਵਿਚ ਉਹ 50 ਹਜ਼ਾਰ ਤਾਂ ਕੀ 500 ਰੁਪਏ ਵੀ ਜ਼ੁਰਮਾਨਾ ਨਹੀਂ ਭਰ ਸਕਦਾ ਹੈ। ਇਸ ਪੂਰੇ ਮਾਮਲੇ 'ਤੇ ਮੌਕੇ 'ਤੇ ਤਾਇਨਾਤ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੁਲੇਟ ਦੀ ਅੱਗੇ ਵਾਲੀ ਨੰਬਰ ਪਲੇਟ ਤੱਕ ਵੀ ਨਹੀਂ ਸੀ।