
ਪੈਸਿਆਂ ਵਿਚ ਅੱਗੇ ਤੇ ਪੜ੍ਹਾਈ ਵਿਚ ਪਿੱਛੇ ਹੋਏ ਦਿੱਲੀ ਚੋਣਾਂ ਦੇ ਉਮੀਦਵਾਰ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਆਉਣ ਵਾਲੀ 8 ਫਰਵਰੀ ਨੂੰ ਨਵੀਂ ਸਰਕਾਰ ਲਈ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੌਰਾਨ ਤਿੰਨ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਕ ਰਿਪੋਰਟ ਮੁਤਾਬਕ ਤਿੰਨੇ ਪਾਰਟੀਆਂ ਨੇ ਜਿੰਨੇ ਲੋਕਾਂ ਨੂੰ ਅਪਣਾ ਉਮੀਦਵਾਰ ਬਣਾਇਆ ਹੈ, ਅਮੀਰ ਹੋਣ ਦੇ ਮਾਮਲੇ ਵਿਚ ਉਹਨਾਂ ਦੀ ਗਿਣਤੀ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਤੋਂ ਜ਼ਿਆਦਾ ਹੋ ਸਕਦੀ ਹੈ।
Photo
ਹਾਲਾਂਕਿ ਜੇਕਰ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਸ ਵਿਚ ਉਮੀਦਵਾਰਾਂ ਦੀ ਗਿਣਤੀ ਘਟਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦੇ 70 ਉਮੀਦਵਾਰਾਂ ਵਿਚੋਂ 48 ਗ੍ਰੇਜੂਏਟ ਸਨ ਜਾਂ ਉਹਨਾਂ ਦੀ ਸਿੱਖਿਆ ਇਸ ਨਾਲੋਂ ਜ਼ਿਆਦਾ ਸੀ। ਹੁਣ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦੇ ਅਜਿਹੇ ਉਮੀਦਵਾਰਾਂ ਦੀ ਗਿਣਤੀ ਘਟ ਕੇ 39 ‘ਤੇ ਪਹੁੰਚ ਗਈ ਹੈ।
Photo
ਪਿਛਲੀਆਂ ਚੋਣਾਂ ਵਿਚ ਪਾਰਟੀ ਦੇ 31 ਉਮੀਦਵਾਰ ਗ੍ਰੇਜੂਏਟ ਸੀ ਅਤੇ 17 ਉਮੀਦਵਾਰਾਂ ਕੋਲ ਪੋਸਟ ਗ੍ਰੇਜੂਏਟ ਦੀ ਡਿਗਰੀ ਸੀ। ਇਸ ਵਾਰ 20 ਗ੍ਰੇਜੂਏਟ ਉਮੀਦਵਾਰ ਹਨ ਅਤੇ 19 ਉਮੀਦਵਾਰਾਂ ਪੋਸਟ ਗ੍ਰੇਜੂਏਟ ਹਨ। ਇਸੇ ਤਰ੍ਹਾਂ ਭਾਜਪਾ ਦੇ ਗ੍ਰੇਜੂਏਟ ਜਾਂ ਪੋਸਟ ਗ੍ਰੇਜੂਏਟ ਉਮੀਦਵਾਰਾਂ ਦੀ ਗਿਣਤੀ ਵਿਚ ਕਮੀ ਆਈ ਹੈ। ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੋ ਗਿਣਤੀ 47 ਸੀ।
Photo
ਇਸ ਵਾਰ ਇਹ ਗਿਣਤੀ ਘਟ ਕੇ 39 ਪਹੁੰਚ ਗਈ ਹੈ। 2015 ਵਿਚ ਭਾਜਪਾ ਨੇ 28 ਗ੍ਰੇਜੂਏਟ ਉਮੀਦਵਾਰਾਂ ਨੂੰ ਅਤੇ 14 ਪੋਸਟ ਗ੍ਰੇਜੂਏਟ ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ। ਇਸ ਦੇ ਨਾਲ ਹੀ ਭਾਜਪਾ ਨੇ 5 ਪੀਐਚਡੀ ਧਾਰਕਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਇਸ ਵਾਰ 27 ਉਮੀਦਵਾਰ ਗ੍ਰੇਜੂਏਟ ਹਨ ਅਤੇ 12 ਉਮੀਦਵਾਰ ਪੋਸਟ ਗ੍ਰੇਜੂਏਟ ਹਨ।
Photo
ਇਹਨਾਂ ਵਿਚ ਗਠਜੋੜ ਦੇ ਜੇਡੀਯੂ ਅਤੇ ਐਲਜੇਪੀ ਦੇ ਉਮੀਦਵਾਰ ਵੀ ਸ਼ਾਮਲ ਹਨ। ਹਾਲਾਂਕਿ ਇਸ ਮਾਮਲੇ ਵਿਚ ਕਾਂਗਰਸ ਵੱਲ ਕੁਝ ਹੋਰ ਹੀ ਨਜ਼ਰ ਆ ਰਿਹਾ ਹੈ। ਪਾਰਟੀ ਨੇ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਥੇ 26 ਗ੍ਰੇਜੂਏਟ ਨੂੰ ਟਿਕਟ ਦਿੱਤੀ ਸੀ, ਇਸ ਵਾਰ 28 ਗ੍ਰੇਜੂਏਟ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਾਲਾਂਕਿ ਪੋਸਟ ਗ੍ਰੇਜੂਏਟ ਉਮੀਦਵਾਰਾਂ ਦੀ ਗਿਣਤੀ ਵਿਚ ਕਮੀ ਆਈ ਹੈ।
Photo
ਇਸੇ ਦੌਰਾਨ ਜੇਕਰ ਅਮੀਰ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਕਰੋੜਪਤੀ ਉਮੀਦਵਾਰ ਚੋਣ ਮੈਦਾਨ ਵਿਚ ਹਨ। ਖ਼ਾਸ ਗੱਲ ਇਹ ਹੈ ਕਿ ਤਿੰਨ ਸਭ ਤੋਂ ਅਮੀਰ ਉਮੀਦਵਾਰ ਗ੍ਰੇਜੂਏਟ ਨਹੀਂ ਹਨ ਅਤੇ ਦੋ ਕਰੋੜਪਤੀ ਉਮੀਦਵਾਰ ਅਜਿਹੇ ਹਨ ਜੋ 12ਵੀਂ ਪਾਸ ਹਨ। ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ ਦੇ ਧਰਮਪਾਲ ਚੋਣਾਂ ਵਿਚ ਸਭ ਤੋਂ ਅਮੀਰ ਉਮੀਦਵਾਰ ਹਨ, ਜਿਨ੍ਹਾਂ ਦੀ ਜਾਇਦਾਦ 292 ਕਰੋੜ ਰੁਪਏ ਤੋਂ ਜ਼ਿਆਦਾ ਹੈ।
Photo
ਆਮ ਆਦਮੀ ਪਾਰਟੀ ਦੀ ਪ੍ਰਮਿਲਾ ਟੋਕਸ ਦੂਜੀ ਸਭ ਤੋਂ ਅਮੀਰ ਉਮੀਦਵਾਰ ਹੈ। ਉਹਨਾਂ ਕੋਲ ਕਰੀਬ 80.8 ਕਰੋੜ ਰੁਪਏ ਦੀ ਜਾਇਦਾਦ ਹੈ। ਪ੍ਰਮਿਲਾ 12ਵੀਂ ਪਾਸ ਹੈ। ਖ਼ਾਸ ਗੱਲ ਇਹ ਹੈ ਕਿ ਦਿੱਲੀ ਚੋਣਾਂ ਵਿਚ ਤੀਜੀ ਸਭ ਤੋਂ ਅਮੀਰ ਉਮੀਦਵਾਰ ਵੀ 12ਵੀਂ ਪਾਸ ਹੈ, ਜਿਨ੍ਹਾਂ ਦੀ ਜਾਇਦਾਦ 80 ਕਰੋੜ ਰੁਪਏ ਹੈ।