ਬਜ਼ਟ ਸੈਸ਼ਨ: ਅਕਾਲੀ ਦਲ, ਕਾਂਗਰਸ ਸਮੇਤ 16 ਪਾਰਟੀਆਂ ਕਰਨਗੀਆਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ
Published : Jan 28, 2021, 4:10 pm IST
Updated : Jan 28, 2021, 4:10 pm IST
SHARE ARTICLE
President Kovind
President Kovind

ਸ਼ੁਕਰਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜ਼ਟ ਸੈਸ਼ਨ ਦੇ ਪਹਿਲੇ ਰਾਸ਼ਟਰਪਤੀ ਕੋਵਿੰਦ...

ਨਵੀਂ ਦਿੱਲੀ: ਸ਼ੁਕਰਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜ਼ਟ ਸੈਸ਼ਨ ਦੇ ਪਹਿਲੇ ਰਾਸ਼ਟਰਪਤੀ ਕੋਵਿੰਦ ਦੋਨੋਂ ਸਦਨਾਂ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਭਾਸ਼ਣ ਦਾ ਕਾਂਗਰਸ, ਤ੍ਰਿਣਮੂਲ ਕਾਂਗਰਸ (ਟੀਐਮਸੀ), ਸ਼ਿਵਸੈਨਾ, ਅਕਾਲੀ ਦਲ, ਆਮ ਆਦਮੀ ਪਾਰਟੀ (ਆਪ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ), ਸਮੇਤ 16 ਪਾਰਟੀਆਂ ਬਾਈਕਾਟ ਕਰਨਗੀਆਂ। ਇਨ੍ਹਾਂ ਸਾਰੀਆਂ ਪਾਰਟੀਆਂ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।

Fintech startups expect tax sops funding access digital push in upcoming budget budget 2021

ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅਸੀਂ ਸਾਰੇ 16 ਰਾਜਨੀਤਿਕ ਪਾਰਟੀਆਂ ਇਕ ਬਿਆਨ ਜਾਰੀ ਕਰ ਰਹੇ ਹਾਂ ਕਿ ਅਸੀਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰ ਰਹੇ ਹਾਂ, ਜੋ ਕੱਲ ਸੰਸਦ ਵਿਚ ਦਿੱਤਾ ਜਾਵੇਗਾ, ਇਸ ਫ਼ੈਸਲੇ ਦੇ ਪਿੱਛੇ ਪ੍ਰਮੁੱਖ ਕਾਰਨ ਇਹ ਹੈ ਕਿ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਿਰੋਧੀ ਧਿਰਾਂ ਬਿਨਾਂ ਬਹਿਸ ਸਦਨ ਵਿਚ ਜਬਰਨ ਪਾਸ ਕੀਤਾ ਗਿਆ ਹੈ।

Akali DalAkali Dal

ਪਰੰਪਰਾ ਮੁਤਾਬਿਕ ਸੰਸਦ ਦੇ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਤੋਂ ਸ਼ੁਰੂ ਹੋਵੇਗੀ। ਇਸ ਦਿਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਨੋਂ ਸਦਨਾਂ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕਰਕੇ ਸਰਕਾਰ ਦੀਆਂ ਯੋਜਨਾਵਾਂ ਦਾ ਖਾਕਾ ਪੇਸ਼ ਕਰਨਗੇ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਦੇ ਦੌਰਾਨ ਵੀ ਮੈਂਬਰ ‘ਸੈਂਟਰਲ ਹਾਲ’ ਤੋਂ ਇਲਾਵਾ ਲੋਕ ਸਭਾ ਅਤੇ ਰਾਜ ਸਭਾ ਵਿਚ ਬੈਠਣਗੇ।

congresscongress

ਵਿਰੋਧੀ ਧਿਰਾਂ ਸੰਸਦ ਸੈਸ਼ਨ ਵਿਚ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ਨੂੰ ਸਾਰੀਆਂ ਪਾਰਟੀਆਂ ਜੋਰਦਾਰ ਤਰੀਕੇ ਨਾਲ ਕਿਸਾਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਗੀਆਂ। ਕਾਂਗਰਸ ਦੇ ਲੋਕਸਭਾ ਵਿਚ ਮੁੱਖ ਚਿਤਾਵਨੀ ਕੋਡਿਕੁੰਨਿਲ ਸੁਰੇਸ਼ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਅਸੀਂ ਕਿਸਾਨਾਂ ਦੇ ਮੁੱਦੇ ਉਤੇ ਸੰਸਦ ਵਿਚ ਚਰਚਾ ਅਤੇ ਬਹਿਸ ਕਰਨ ਦੇ ਲਈ ਪ੍ਰਸਤਾਵ ਨੂੰ ਮੁਲਤਵੀ ਕਰਨ ਲਈ ਸਾਰੇ ਯਤਨਾਂ ਦਾ ਪ੍ਰਯੋਗ ਕਰਨਗੇ।

appapp

ਜ਼ਿਕਰਯੋਗ ਹੈ ਕਿ ਵਾਰ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ 29 ਜਨਵਰੀ ਨੂੰ ਸੰਸਦ ਦੇ ਦੋਨੋਂ ਸਦਨਾਂ ਦੀ ਸੰਯੁਕਤ ਬੈਠਨ ਨੂੰ ਸੰਬੋਧਨ ਕਰਨਗੇ।

KissanKissan

ਇਹ ਪਾਰਟੀਆਂ ਕਰਨਗੀਆਂ ਬਾਈਕਾਟ

ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਨੈਸ਼ਨਲ ਕਾਂਨਫਰੰਸ, ਡੀਐਮਕੇ, ਤ੍ਰਿਣਮੂਲ ਕਾਂਗਰਸ, ਸਿਵਸੈਨਾ, ਸਮਾਜਵਾਦੀ ਪਾਰਟੀ, ਆਰਜੇਡੀ, ਸੀਪੀਆਈ, ਆਈਜੇਐਮਐਲ, ਆਰਸੀਪੀ, ਪੀਡੀਪੀ, ਐਮਡੀਐਮਕੇ, ਕੇਰਲ ਕਾਂਗਰਸ, ਏਆਈਯੂਡੀਏਐਫ਼, ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੀ ਬਾਈਕਾਟ ਕਰਨਗੀਆਂ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement