
ਹੁਣ ‘ਅੰਮ੍ਰਿਤ ਉਦਿਆਨ’ ਨਾਲ ਜਾਣਿਆ ਜਾਵੇਗਾ ਮੁਗ਼ਲ ਗਾਰਡਨ
ਨਵੀਂ ਦਿੱਲੀ : ਰਾਸ਼ਟਰਪਤੀ ਭਵਨ ਦਾ ਮੁਗ਼ਲ ਗਾਰਡਨ ਹੁਣ 'ਅੰਮ੍ਰਿਤ ਉਦਿਆਨ' ਦੇ ਨਾਂ ਨਾਲ ਜਾਣਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤ ਮਹਾਉਤਸਵ ਤਹਿਤ ਮੁਗ਼ਲ ਗਾਰਡਨ ਦਾ ਨਾਂ ਬਦਲਿਆ ਗਿਆ ਹੈ। ਇਹ ਹਰ ਸਾਲ ਆਮ ਲੋਕਾਂ ਲਈ ਖੁੱਲ੍ਹਦਾ ਹੈ। ਇਸ ਸਾਲ ਵੀ ਇਹ 31 ਜਨਵਰੀ ਤੋਂ ਖੁੱਲ੍ਹੇਗਾ। ਦੁਪਹਿਰ 12 ਵਜੇ ਤੋਂ ਰਾਤ 9 ਵਜੇ ਤੱਕ ਲੋਕ ਇੱਥੇ ਸੈਰ ਕਰਨ ਲਈ ਆ ਸਕਦੇ ਹਨ। ਲੋਕ ਇੱਥੇ ਟਿਊਲਿਪਸ ਅਤੇ ਗੁਲਾਬ ਦੀਆਂ ਵੱਖ-ਵੱਖ ਕਿਸਮਾਂ ਦੇ ਫੁੱਲ ਦੇਖਣ ਲਈ ਜਾਂਦੇ ਹਨ।
ਇਹ ਵੀ ਪੜ੍ਹੋ: ਮਾਂ ਬਣਨ ਲਈ 22 ਤੋਂ 30 ਸਾਲ ਹੈ ਸਹੀ ਉਮਰ- ਹਿਮੰਤ ਬਿਸਵਾ ਸਰਮਾ
ਰਾਸ਼ਟਰਪਤੀ ਭਵਨ ਵਿਖੇ ਸਥਿਤ ਅੰਮ੍ਰਿਤ ਉਦਿਆਨ ਸੈਲਾਨੀਆਂ ਲਈ ਖਿੱਚ ਦਾ ਵੱਡਾ ਕੇਂਦਰ ਹੈ। ਇੱਥੇ ਤੁਸੀਂ ਬ੍ਰਿਟਿਸ਼ ਅਤੇ ਮੁਗ਼ਲ ਬਾਗ਼ਾਂ ਦੀ ਝਲਕ ਦੇਖ ਸਕਦੇ ਹੋ। ਇਸ ਨੂੰ ਬਣਾਉਣ ਲਈ, ਐਡਵਿਨ ਲੁਟੀਅਨਜ਼ ਨੇ ਸਭ ਤੋਂ ਪਹਿਲਾਂ ਦੇਸ਼ ਅਤੇ ਦੁਨੀਆ ਦੇ ਬਗ਼ੀਚਿਆਂ ਦਾ ਅਧਿਐਨ ਕੀਤਾ। ਇਸ ਬਾਗ਼ ਵਿੱਚ ਬੂਟੇ ਲਗਾਉਣ ਵਿੱਚ ਕਰੀਬ ਇੱਕ ਸਾਲ ਦਾ ਸਮਾਂ ਲੱਗਾ।
ਅਸਲ ਵਿੱਚ ਸਰਕਾਰਾਂ ਸਮੇਂ-ਸਮੇਂ 'ਤੇ ਕਈ ਥਾਵਾਂ ਦੇ ਨਾਮ ਬਦਲਦੀਆਂ ਰਹਿੰਦੀਆਂ ਹਨ। ਇਸ ਲੜੀ ਤਹਿਤ ਕਈ ਇਮਾਰਤਾਂ, ਸੰਸਥਾਵਾਂ ਅਤੇ ਸੜਕਾਂ ਦੇ ਨਾਂ ਬਦਲ ਦਿੱਤੇ ਗਏ ਹਨ। ਔਰੰਗਜੇਬ ਰੋਡ ਦਾ ਨਾਂ ਅਬਦੁਲ ਕਲਾਮ ਰੋਡ, ਯੋਜਨਾ ਕਮਿਸ਼ਨ ਨੇ ਨੀਤੀ ਆਯੋਗ, ਰੇਸ ਕੋਰਸ ਰੋਡ ਦਾ ਲੋਕ ਕਲਿਆਣ ਮਾਰਗ ਅਤੇ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਅਰੁਣ ਜੇਤਲੀ ਸਟੇਡੀਅਮ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: 2012 ਦੇ NRI ਅਗ਼ਵਾ ਕਾਂਡ ਦਾ ਦੋਸ਼ੀ ਅਤੇ 4 ਹੋਰ ਬੁੜੈਲ ਜੇਲ੍ਹ ਤੋਂ ਰਿਹਾਅ
ਤੁਹਾਨੂੰ ਦੱਸ ਦੇਈਏ ਕਿ ਰਾਇਸੀਨਾ ਹਿਲਜ਼ ਸਥਿਤ ਰਾਸ਼ਟਰਪਤੀ ਭਵਨ ਦੇ ਅੰਦਰ 15 ਏਕੜ ਵਿੱਚ ਰਕਬੇ ਵਿੱਚ 10 ਤੋਂ ਵੱਧ ਬਗ਼ੀਚੇ ਹਨ, ਜਿਸ ਵਿੱਚ ਗੁਲਾਬ, ਵੱਖ-ਵੱਖ ਕਿਸਮਾਂ ਦੇ ਫੁੱਲਾਂ, ਕੇਂਦਰੀ ਲਾਅਨ ਅਤੇ ਲੌਗ, ਗੋਲਾਕਾਰ, ਅਧਿਆਤਮਿਕ, ਹਰਬਲ (33 ਚਿਕਿਤਸਕ ਪੌਦੇ), ਬੋਨਸਾਈ (250 ਪੌਦੇ), ਕੈਕਟਸ (80 ਕਿਸਮਾਂ) ਅਤੇ ਨਕਸ਼ਤਰ ਗਾਰਡਨ (27 ਕਿਸਮਾਂ) ਆਦਿ ਹਨ। ਇਸ ਤੋਂ ਇਲਾਵਾ ਇੱਥੇ ਕਰੀਬ 160 ਕਿਸਮਾਂ ਦੇ ਪੰਜ ਹਜ਼ਾਰ ਰੁੱਖ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇੱਥੇ ਨਕਸ਼ਤਰ ਗਾਰਡਨ ਵੀ ਹੈ ਪਰ ਆਮ ਲੋਕ ਇੱਥੇ ਫਰਵਰੀ ਤੋਂ ਮਾਰਚ ਤੱਕ ਦੇ ਨਿਰਧਾਰਤ ਦਿਨਾਂ 'ਤੇ ਹੀ ਆ ਸਕਦੇ ਹਨ। ਇਸ ਤੋਂ ਬਾਅਦ ਇੱਥੋਂ ਦਾ ਗੇਟ ਬੰਦ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਆਈ ਗਿਰਾਵਟ ਨੇ ਵਧਾਈ LIC ਦੀ ਚਿੰਤਾ, ਕੰਪਨੀ ਦੇ 16,580 ਕਰੋੜ ਡੁੱਬੇ
ਜੇਕਰ ਤੁਸੀਂ ਮੈਟਰੋ ਰਾਹੀਂ ਅੰਮ੍ਰਿਤ ਉਦਿਆਨ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਸਭ ਤੋਂ ਨਜ਼ਦੀਕੀ ਮੈਟਰੋ ਸਟੇਸ਼ਨ ਕੇਂਦਰੀ ਸਕੱਤਰੇਤ ਹੋਵੇਗਾ। ਤੁਹਾਡੀ ਜਾਣਕਾਰੀ ਲਈ, ਦੱਸ ਦੇਈਏ ਕਿ ਅੰਮ੍ਰਿਤ ਬਾਗ਼ ਵਿੱਚ ਐਂਟਰੀ ਮੁਫਤ ਹੈ, ਤੁਸੀਂ ਆਪਣੇ ਸਾਥੀਆਂ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ। ਸੋਮਵਾਰ ਨੂੰ ਅੰਮ੍ਰਿਤ ਉਦਿਆਨ ਬੰਦ ਰਹਿੰਦਾ ਹੈ,ਇਸ ਤੋਂ ਇਲਾਵਾ ਇਸ ਸਾਲ ਵੀ ਹੋਲੀ ਵਾਲੇ ਦਿਨ ਇਹ ਬੰਦ ਰਹੇਗਾ, ਇੱਥੇ ਖਾਣ-ਪੀਣ ਦਾ ਸਮਾਨ ਲੈ ਕੇ ਜਾਣ ਦੀ ਸਖਤ ਮਨਾਹੀ ਹੈ।